ਹੈਰਾਨੀਜਨਕ! ਇਕ ਹੀ ਵਿਅਕਤੀ ਵੱਲੋਂ ਕੀਤੇ ਗਏ 90 ਤੋਂ ਵੱਧ ਕਤਲ, ਵਿਅਕਤੀ ਨੇ ਆਪ ਹੀ ਕਬੂਲੇ 

ਏਜੰਸੀ

ਖ਼ਬਰਾਂ, ਕੌਮਾਂਤਰੀ

ਤਿੰਨ ਹੱਤਿਆਵਾਂ ਦੇ ਮਾਮਲੇ ’ਚ ਵਿਅਕਤੀ 2014 ਤੋਂ ਸਾਰੀ ਉਮਰ ਲਈ ਜੇਲ੍ਹ ’ਚ ਬੰਦ

man who killed 93 women is americas deadliest serial killer

ਵਾਸ਼ਿੰਗਟਨ: ਆਏ ਦਿਨ ਕੋਈ ਨਾ ਕੋਈ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੀ ਰਹਿੰਦਾ ਹੈ ਤੇ ਹੁਣ ਅਮਰੀਕਾ ਵਿਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਵਿਚ ਇੱਕ 79 ਵਰ੍ਹਿਆਂ ਦੇ ਬਜ਼ੁਰਗ ਨੇ 93 ਕਤਲ ਕਬੂਲੇ ਹਨ। ਉਸ ਨੇ ਦਾਅਵਾ ਕੀਤਾ ਹੈ ਕਿ ਉਹ ਜ਼ਿਆਦਾਤਰ ਔਰਤਾਂ ਨੂੰ ਹੀ ਨਿਸ਼ਾਨਾ ਬਣਾਉਂਦਾ ਸੀ।

ਇਸ ਬਾਰੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੇ ਦੱਸਿਆ ਕਿ 79 ਵਰ੍ਹਿਆਂ ਦੇ ਬਜ਼ੁਰਗ ਸੈਮੂਅਲ ਲਿਟਲ ਨੇ 50 ਹੱਤਿਆਵਾਂ ਕੀਤੀਆਂ ਸਨ। ਇਹ ਅਮਰੀਕੀ ਇਤਿਹਾਸ ਦਾ ਸਭ ਤੋਂ ਖ਼ਤਰਨਾਕ ਸੀਰੀਅਲ ਕਿਲਰ ਬਣ ਗਿਆ ਹੈ। ਐਫਬੀਆਈ ਨੇ ਕਿਹਾ ਕਿ ਉਸ ਨੇ 1970 ਤੋਂ 2005 ਵਿਚਕਾਰ 93 ਕਤਲ ਕਬੂਲੇ ਹਨ ਜਿਨ੍ਹਾਂ ’ਚ ਜ਼ਿਆਦਾਤਰ ਮਹਿਲਾਵਾਂ ਸ਼ਾਮਲ ਸਨ। ਉਂਝ ਜਾਂਚਕਾਰਾਂ ਨੇ ਉਸ ਦੀ ਸਿਰਫ਼ 50 ਹੱਤਿਆਵਾਂ ’ਚ ਸ਼ਮੂਲੀਅਤ ਦੀ ਤਸਦੀਕ ਕੀਤੀ ਹੈ।

ਉਨ੍ਹਾਂ ਆਪਣੀ ਵੈੱਬਸਾਈਟ ’ਤੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਹਨਾਂ ਵਿਚੋਂ ਕੁਝ ਲਾਸ਼ਾਂ ਮਿਲੀਆਂ ਹੀ ਨਹੀਂ। ਲਿਟਲ ਤਿੰਨ ਹੱਤਿਆਵਾਂ ਦੇ ਮਾਮਲੇ ’ਚ 2014 ਤੋਂ ਸਾਰੀ ਉਮਰ ਲਈ ਜੇਲ੍ਹ ’ਚ ਬੰਦ ਹੈ। ਦੱਸ ਦਈਏ ਕਿ ਇਸ ਤੋਂ ਪਿਲਾਂ ਵੀ ਕਈ ਕਤਲ ਹੋਏ ਹਨ ਪਰ ਇਹ ਪਹਿਲਾਂ ਮਾਮਲਾ ਹੈ ਜਦੋਂ ਇਕ ਹੀ ਵਿਅਕਤੀ ਦੁਆਰਾ ਕਈ ਕਤਲ ਕੀਤੇ ਗਏ ਹਨ ਅਤੇ ਕਬੂਲੇ ਵੀ ਗਏ ਹਨ।