ਪੀਐਮ ਮੋਦੀ ਦੀ ਹਰਿਆਣਾ ਰੈਲੀ 'ਚ ਘੜਿਆਂ ਵਿਚ ਮਿਲੇਗਾ ਪਾਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਸਰਕਾਰ ਦੀ ‘ਸਵੱਛ ਭਾਰਤ ਮੁਹਿੰਮ’ ਅਤੇ ‘ਪਲਾਸਟਿਕ ਫਰੀ ਇੰਡੀਆ’ ਦੀ ਮੁਹਿੰਮ ਦਾ ਅਸਰ ਸੋਮਵਾਰ ਨੂੰ ਹੋਣ ਜਾ ਰਹੀ ਪੀਐਮ ਮੋਦੀ ਦੀ ਰੈਲੀ ਵਿਚ ਵੀ ਦੇਖਣ ਨੂੰ ਮਿਲੇਗਾ।

No entry of plastic bottles at Narendra Modi's Ballabhgarh rally

ਨਵੀਂ ਦਿੱਲੀ: ਭਾਰਤ ਸਰਕਾਰ ਦੀ ‘ਸਵੱਛ ਭਾਰਤ ਮੁਹਿੰਮ’ ਅਤੇ ‘ਪਲਾਸਟਿਕ ਫਰੀ ਇੰਡੀਆ’ ਦੀ ਮੁਹਿੰਮ ਦਾ ਅਸਰ ਸੋਮਵਾਰ ਨੂੰ ਹੋਣ ਜਾ ਰਹੀ ਪੀਐਮ ਮੋਦੀ ਦੀ ਰੈਲੀ ਵਿਚ ਵੀ ਦੇਖਣ ਨੂੰ ਮਿਲੇਗਾ। ਪੀਐਮ ਮੋਦੀ ਦੀ ਰੈਲੀ ਵਿਚ ਆਉਣ ਵਾਲੇ ਲੋਕਾਂ ਦੇ ਪੀਣ ਦੇ ਪਾਣੀ ਲਈ ਇੱਥੇ ਘੜਿਆਂ ਦਾ ਇੰਤਜ਼ਾਮ ਕੀਤਾ ਗਿਆ ਹੈ। ਪੀਐਮ ਮੋਦੀ ਦੀ ਰੈਲੀ ਵਿਚ ਲੋਕਾਂ ਨੂੰ ਪਲਾਸਟਿਕ ਦੀਆਂ ਬੋਤਲਾਂ ਵਿਚ ਪਾਣੀ ਨਹੀਂ ਦਿੱਤਾ ਜਾਵੇਗਾ ਬਲਕਿ ਰੈਲੀ ਵਾਲੇ ਸਥਾਨ ‘ਤੇ ਥਾਂ-ਥਾਂ ‘ਤੇ ਘੜੇ ਰੱਖੇ ਗਏ ਹਨ, ਜਿਨ੍ਹਾਂ ਵਿਚ ਪਾਣੀ ਭਰਿਆ ਜਾਵੇਗਾ।

ਪਿਆਸ ਲੱਗਣ ‘ਤੇ ਲੋਕ ਇਹਨਾਂ ਘੜਿਆਂ ਵਿਚੋਂ ਪਾਣੀ ਪੀ ਸਕਣਗੇ। ਦੱਸ ਦਈਏ ਕਿ ਅੱਜ ਹਰਿਆਣਾ ਦੇ ਚੋਣ ਮੈਦਾਨ ਵਿਚ ਦਿੱਗਜ਼ਾਂ ਦੀ ਐਂਟਰੀ ਹੋਵੇਗੀ। ਸੋਮਵਾਰ ਨੂੰ ਜਿੱਥੇ ਪੀਐਮ ਮੋਦੀ ਦੀ ਬੱਲਭਗੜ ਵਿਚ ਰੈਲੀ ਹੋਣ ਜਾ ਰਹੀ ਹੈ ਤਾਂ ਉੱਥੇ ਹੀ ਰਾਹੁਲ ਗਾਂਧੀ ਨੂੰਹ ਵਿਚ ਰੈਲੀ ਨੂੰ ਸੰਬੋਧਨ ਕਰਨਗੇ। ਗ੍ਰਹਿ ਮੰਤਰੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਹਰਿਆਣਾ ਵਿਚ ਤਿੰਨ ਥਾਵਾਂ ‘ਤੇ ਜਨਤਾ ਨੂੰ ਸੰਬੋਧਨ ਕਰਨਗੇ।

ਅਮਿਤ ਸ਼ਾਹ ਫਤਿਹਾਬਾਦ, ਸਿਰਸਾ ਅਤੇ ਹਿਸਾਰ ਵਿਚ ਰੈਲੀਆਂ ਕਰਨਗੇ। ਦੱਸ ਦਈਏ ਕਿ 2014 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਸੂਬੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਜਪਾ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ 47 ਸੀਟਾਂ ‘ਤੇ ਕਬਜ਼ਾ ਕੀਤਾ ਸੀ ਜਦਕਿ ਉਸ ਦੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ 1 ਸੀਟ ‘ਤੇ ਜਿੱਤ ਮਿਲੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ