Instagram ‘ਤੇ 3 ਕਰੋੜ ਤੋਂ ਪਾਰ ਹੋਈ ਮੋਦੀ ਦੇ Followers ਦੀ ਗਿਣਤੀ, ਦੁਨੀਆਂ ‘ਚ ਨੰਬਰ 1

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਧਾਨ ਮੰਤਰੀ ਨਰਿੰਦਰ ਮੋਦੀ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ...

Pm Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ। ਇਸ ਕ੍ਰਮ ਵਿਚ ਪੀਐਮ ਮੋਦੀ ਨੇ ਇਕ ਹੋਰ ਮੀਲ ਦਾ ਪੱਥਰ ਪਾਰ ਕਰ ਲਿਆ, ਜਦੋਂ ਇੰਸਟਾਗ੍ਰਾਮ ‘ਤੇ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ 3 ਕਰੋੜ ਨੂੰ ਪਾਰ ਕਰ ਗਈ। ਉਹ ਦੁਨੀਆਂ ਦੇ ਸਭ ਤੋਂ ਵੱਧ ਫਾਲੋਅਰਜ਼ ਵਾਲੇ ਲੀਡਰਜ਼ ਵਿਚੋਂ ਸਿਖ਼ਰ ‘ਤੇ ਪਹੁੰਚ ਗਏ ਹਨ।

ਇੰਸਟਾਗ੍ਰਾਮ ਉਤੇ ਹੁਣ ਪੀਐਮ ਮੋਦੀ ਤੋਂ ਪਿੱਛੇ ਇੰਡੋਨੇਸ਼ੀਆ ਦੇ ਰਾਸ਼ਟਪਤੀ ਜੋਕੋ ਵਿਡੋਡੋ ਹਨ ਜਿਨ੍ਹਾਂ ਦੇ 25.6 ਮਿਲੀਅਨ ਫਾਲੋਅਰਜ਼ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ 24.8 ਮਿਲੀਅਨ ਫਾਲੋਅਰਜ਼ ਹਨ। ਦੇਸ਼ ਦੇ ਪੀਐਮ ਮੋਦੀ ਸੋਸ਼ਲ ਮੀਡੀਆ ਉਤੇ ਕਾਫ਼ੀ ਐਕਟਿਵ ਰਹਿੰਦੇ ਹਨ ਅਤੇ ਕਾਫ਼ੀ ਫਾਲੋ ਵੀ ਕੀਤੇ ਜਾਂਦੇ ਹਨ।

ਇੰਸਟਾਗ੍ਰਾਮ ਤੋਂ ਇਲਾਵਾ ਟਵਿਟਰ ਉਤੇ ਮੋਦੀ ਦੇ 50 ਮਿਲੀਅਨ ਤੋਂ ਵੱਧ ਫਾਲੋਅਰਜ਼ ਹੋ ਗਏ ਹਨ, ਜਦਕਿ ਫੇਸਬੁੱਕ ਉਤੇ ਇਹ ਗਿਣਤੀ 44 ਮਿਲੀਅਨ ਹੈ। ਟਵਿਟਰ ਉਤੇ ਯੂਐਸ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ 65.7 ਮਿਲੀਅਨ ਫਾਲੋਅਰਜ਼ ਦੇ ਨਾਲ ਨਰਿੰਦਰ ਮੋਦੀ ਤੋਂ ਅੱਗੇ ਹਨ। ਉਥੇ ਹੀ ਇੰਸਟਾਗ੍ਰਾਮ ਉਤੇ ਟ੍ਰੰਪ ਦੇ 14.9 ਮਿਲੀਅਨ ਫਾਲੋਅਰਜ਼ ਹਨ, ਜੋ ਕਿ ਪੀਐਮ ਮੋਦੀ ਤੋਂ ਅੱਧੇ ਹਨ।