ਕਸ਼ਮੀਰ 'ਚ 70 ਦਿਨਾਂ ਬਾਅਦ ਵੱਜੀਆਂ 40 ਲੱਖ ਫੋਨਾਂ ਦੀਆਂ ਘੰਟੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ ਅਤੇ ਕਸ਼ਮੀਰ ਵਿੱਚ ਕਰੀਬ 70 ਦਿਨਾਂ ਬਾਅਦ ਅੱਜ ਤੋਂ ਮੋਬਾਇਲ ਫੋਨ ਦੀਆਂ ਘੰਟੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਹਨ।

Mobile phone services

ਸ਼੍ਰੀਨਗਰ : ਜੰਮੂ ਅਤੇ ਕਸ਼ਮੀਰ ਵਿੱਚ ਕਰੀਬ 70 ਦਿਨਾਂ ਬਾਅਦ ਅੱਜ ਤੋਂ ਮੋਬਾਇਲ ਫੋਨ ਦੀਆਂ ਘੰਟੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਹਨ। ਸੋਮਵਾਰ ਦੁਪਹਿਰ ਤੋਂ ਘਾਟੀ ਦੇ 40 ਲੱਖ ਤੋਂ ਜ਼ਿਆਦਾ ਮੋਬਾਇਲ ਫੋਨ ਐਕਟਿਵ ਹੋ ਗਏ ਹਨ। ਇਹ ਸਾਰੇ ਫੋਨ ਪੋਸਟਪੇਡ ਸੇਵਾ ਵਾਲੇ ਹਨ। ਸੂਬਾ ਸਰਕਾਰ ਨੇ ਦੋ ਦਿਨ ਪਹਿਲਾਂ ਪੋਸਟਪੇਡ ਸੇਵਾਵਾਂ 'ਤੇ ਰੋਕ ਹਟਾਉਣ ਦਾ ਫੈਸਲਾ ਲਿਆ ਸੀ।  ਸੋਮਵਾਰ ਤੋਂ ਮੋਬਾਇਲ ਪੋਸਟਪੇਡ ਸੇਵਾਵਾਂ ਬਹਾਲ ਕਰ ਦਿੱਤੀ ਗਈਆਂ।

ਸਰਕਾਰ ਨੇ ਫਿਲਹਾਲ ਪੋਸਟਪੇਡ ਮੋਬਾਇਲ 'ਤੇ ਕਾਲਿੰਗ ਦੀ ਸਹੂਲਤ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਲੋਕਾਂ ਨੂੰ ਮੋਬਾਇਲ ਇੰਟਰਨੈਟ ਲਈ ਹੁਣ ਕੁਝ ਹੋਰ ਦਿਨਾਂ ਦਾ ਇੰਤਜ਼ਾਰ ਕਰਨਾ ਪਵੇਗਾ। ਇਸਦੇ ਨਾਲ ਹੀ ਪ੍ਰੀਪੇਡ ਸੇਵਾ 'ਤੇ ਵੀ ਫੈਸਲਾ ਬਾਅਦ ਵਿੱਚ ਹੋਵੇਗਾ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਧਾਰਾ-370 ਨੂੰ 5 ਅਗਸਤ 2019 ਨੂੰ ਰੱਦ ਕਰਨ ਤੋਂ ਬਾਅਦ ਹੀ ਕਸ਼ਮੀਰ ਵਿਚ ਸਾਵਧਾਨੀ ਦੇ ਤੌਰ 'ਤੇ ਮੋਬਾਇਲ ਫੋਨ ਸੇਵਾਵਾਂ ਅਤੇ ਇੰਟਰਨੈੱਟ ਸਹੂਲਤਾਂ ਨੂੰ ਬੰਦ ਕਰ ਦਿੱਤਾ ਗਿਆ ਸੀ।

ਇਨ੍ਹਾਂ 70 ਦਿਨਾਂ ਵਿਚ ਜੰਮੂ ਅਤੇ ਲੱਦਾਖ ਖੇਤਰ ਵਿਚ ਮੋਬਾਇਲ ਫੋਨ ਸੇਵਾਵਾਂ ਉਪਲੱਬਧ ਸਨ ਪਰ ਕਸ਼ਮੀਰ ਘਾਟੀ 'ਚ 5 ਅਗਸਤ ਤੋਂ ਇਨ੍ਹਾਂ ਸੇਵਾਵਾਂ 'ਤੇ ਪਾਬੰਦੀ ਲੱਗੀ ਹੋਈ ਸੀ। ਮੋਬਾਇਲ ਫੋਨ ਸੇਵਾਵਾਂ ਦੀ ਬੇਹਾਲੀ ਨਾਲ ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਆਮ ਆਦਮੀ ਨੂੰ ਰਾਹਤ ਮਿਲੇਗੀ। ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਉਸ ਸਕਿਓਰਿਟੀ ਐਡਵਾਇਜ਼ਰੀ ਨੂੰ ਵੀ ਵਾਪਸ ਲੈ ਲਿਆ ਗਿਆ ਹੈ, ਜਿਸ ਵਿਚ ਸੈਲਾਨੀਆਂ ਨੂੰ ਕਸ਼ਮੀਰ ਘਾਟੀ ਦਾ ਦੌਰਾ ਨਾ ਕਰਨ ਲਈ ਕਿਹਾ ਗਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।