ਸਾਡੇ ਤੋਂ ਜੋ ਖੋਹਿਆ ਗਿਆ ਹੈ,ਅਸੀਂ ਉਸਨੂੰ ਵਾਪਸ ਲੈ ਕੇ ਰਹਾਂਗੇ-PDP ਲੀਡਰ ਮਹਿਬੂਬਾ ਮੁਫਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਿਬੂਬਾ ਮੁਫਤੀ ਨੇ ਟਵਿੱਟਰ ਤੇ ਇੱਕ ਆਡੀਓ ਮੈਸੇਜ ਵੀ ਸਾਂਝਾ ਕੀਤਾ ਗਿਆ

Mehbooba Mufti

ਜੰਮੂ ਕਸ਼ਮੀਰ: ਸਾਬਕਾ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੂੰ  463 ਦਿਨਾਂ ਦੀ ਨਜ਼ਰਬੰਦੀ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ।

ਉਸ ਨੂੰ ਅਗਸਤ 2019 ਵਿਚ ਪੀਐਸਏ ਅਧੀਨ ਲਿਆ ਗਿਆ ਸੀ। ਗੌਰਤਲਬ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਧਾਰਾ 370 ਹਟਾਏ ਜਾਣ ਦੌਰਾਨ ਜੰਮੂ ਕਸ਼ਮੀਰ ਦੇ ਬਹੁਤ ਸਾਰੇ ਲੀਡਰਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ। ਮਹਿਬੂਬਾ ਮੁਫ਼ਤੀ ਉਨ੍ਹਾਂ ਵਿੱਚੋਂ ਇੱਕ ਸੀ। ਸੂਬੇ ਵਿਚ ਜਲਦੀ ਹੀ ਪੰਚਾਇਤ ਉਪ ਚੋਣਾਂ ਹੋਣ ਵਾਲੀਆਂ ਹਨ।

ਜ਼ਿਕਰਯੋਗ ਹੈ ਕਿ ਮੁਫਤੀ ਨੂੰ ਪਿਛਲੇ ਸਾਲ 4 ਅਗਸਤ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਸੀ, ਜਦੋਂ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਰਾਜ ਨੂੰ ਵੰਡਦਿਆਂ ਇਸ ਦੇ ਵਿਸ਼ੇਸ਼ ਰੁਤਬੇ ਨੂੰ ਖੋਹ ਲਿਆ ਸੀ। ਰਿਹਾਈ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ, “ਹੁਣ ਸਾਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਦਿੱਲੀ ਦਰਬਾਰ ਨੇ 5 ਅਗਸਤ ਨੂੰ ਗੈਰਕਾਨੂੰਨੀ ਅਤੇ ਅਲੋਕਤੰਤਰੀ ਢੰਗ ਨਾਲ ਸਾਡੇ ਕੋਲੋਂ ਕੀ ਲਿਆ ਸੀ, ਅਸੀਂ ਉਹ ਵਾਪਸ ਚਾਹੁੰਦੇ ਹਾਂ।”

ਰਿਹਾਈ ਤੋਂ ਬਾਅਦ ਮਹਿਬੂਬਾ ਮੁਫਤੀ ਦੇ ਟਵਿੱਟਰ  ਤੇ ਇੱਕ ਆਡੀਓ ਮੈਸੇਜ ਵੀ ਸਾਂਝਾ ਕੀਤਾ ਗਿਆ। ਇਸ ਵਿੱਚ ਉਹ ਇਹ ਕਹਿ ਰਹੇ ਹਨ ਕਿ ਮੈਨੂੰ ਇੱਕ ਸਾਲ ਤੋਂ ਵੀ ਜ਼ਿਆਦਾ ਸਮੇਂ ਬਾਅਦ ਰਿਹਾਅ ਕੀਤਾ ਗਿਆ ਹੈ।

ਇਸ ਦੌਰਾਨ 5 ਅਗਸਤ, 2019 ਦਾ ਫੈਸਲਾ, ਹਰ ਪਲ ਮੇਰੇ ਦਿਲ ਅਤੇ ਜਾਨ ‘ਤੇ ਹਾਵੀ ਹੁੰਦਾ ਸੀ ਅਤੇ ਮੈਨੂੰ ਲੱਗਦਾ ਹੈ ਕਿ ਜੰਮੂ-ਕਸ਼ਮੀਰ ਦੇ ਸਾਰੇ ਲੋਕਾਂ ਨਾਲ ਵੀ ਅਜਿਹਾ ਵਾਪਰਿਆ ਹੋਵੇਗਾ। ਉਸ ਦਿਨ ਦੀ ਲੁੱਟ ਅਤੇ ਬੇਈਮਾਨੀ ਨੂੰ ਸਾਡੇ ਵਿੱਚੋਂ ਕੋਈ ਵੀ ਭੁਲਾ ਨਹੀਂ ਸਕਦਾ।

ਉਨ੍ਹਾਂ ਅੱਗੇ ਕਿਹਾ ਜੋ ਦਿੱਲੀ ਦਰਬਾਰ ਨੇ 5 ਅਗਸਤ ਨੂੰ ਗੈਰ-ਆਯਨੀ, ਗੈਰ-ਵਚਨਬੱਧ, ਗੈਰਕਨੂੰਨੀ ਢੰਗ ਨਾਲ ਸਾਡੇ ਤੋਂ ਖੋਹ ਲਿਆ, ਉਸਨੂੰ ਵਾਪਸ ਲੈਣਾ ਪਵੇਗਾ। ਬਲਕਿ, ਉਸ ਦੇ ਨਾਲ-ਨਾਲ ਕਸ਼ਮੀਰ ਦੇ ਮੁੱਦੇ, ਜਿਸ ਕਾਰਨ ਜੰਮੂ-ਕਸ਼ਮੀਰ ਵਿੱਚ ਹਜ਼ਾਰਾਂ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਉਸਦੇ ਹੱਲ ਲਈ ਸਾਨੂੰ ਆਪਣਾ ਸੰਘਰਸ਼  ਨਿਰੰਤਰ ਜਾਰੀ ਰੱਖਣਾ ਹੋਵੇਗਾ ।