ਯੋਗ ਕਰਦੇ ਸਮੇਂ ਹਾਥੀ 'ਤੋਂ ਡਿੱਗੇ ਰਾਮਦੇਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆਂ ਤੇ ਖ਼ੂਬ ਉਡਿਆ ਮਜ਼ਾਕ

Ramdev falls from elephant while doing yoga

ਮਥੂਰਾ: ਸੋਸ਼ਲ ਮੀਡੀਆ 'ਤੇ ਬਾਬਾ ਰਾਮਦੇਵ ਦੇ ਯੋਗ ਕਰਦਿਆਂ ਹਾਥੀ ਤੋਂ ਹੇਠਾਂ ਡਿੱਗਣ ਦੀ ਵੀਡੀਉ ਖੂਬ ਵਾਇਰਲ ਹੋ ਰਹੀ ਹੈ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਬਾਬਾ ਰਾਮਦੇਵ ਸੋਮਵਾਰ ਨੂੰ ਮਥੁਰਾ ਦੇ ਰਮਣਰੇਤੀ ਆਸ਼ਰਮ 'ਚ ਸੰਤਾਂ ਨੂੰ ਯੋਗਾ ਸਿਖਾ ਰਹੇ ਸਨ।

ਬਾਬਾ ਰਾਮਦੇਵ ਹਾਥੀ 'ਤੇ ਯੋਗਾ ਕਰਦੇ ਸਮੇਂ ਥੱਲੇ ਡਿੱਗ ਗਏ, ਹਾਲਾਂਕਿ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਉਨ੍ਹਾਂ ਦੀ ਇਹ ਵੀਡੀਉ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ, ਜੋ ਕਰੀਬ 22 ਸਕਿੰਟ ਦੀ ਹੈ ਜਿਸ 'ਚ ਬਾਬਾ ਹਾਥੀ ਉਪਰ ਬੈਠ ਕੇ ਯੋਗਾ ਕਰ ਰਹੇ ਹਨ।

ਅਚਾਨਕ ਹਾਥੀ ਹਿਲਦਾ ਹੈ ਅਤੇ ਬਾਬਾ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਉਹ ਹੇਠਾਂ  ਡਿੱਗ ਜਾਂਦੇ ਹਨ। ਹਾਲਾਂਕਿ ਉਹਨਾਂ ਨੂੰ ਕੋੋਈ ਗੰਭੀਰ ਸੱਚ ਨਹੀਂ ਵੱਜੀ। ਵੱਖ-ਵੱਖ ਸੋਸ਼ਲ ਸਾਈਟਸ ਚੇ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਾਬਾ ਰਾਨਦੇਵ ਦਾ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ, ਲੋਕਾਂ ਵੱਲੋਂ ਵੱਡੀ ਗਿਣਤੀ 'ਚ ਕੁਮੈਂਟ ਵੀ ਕੀਤੇ ਜਾ ਰਹੇ ਹਨ।