ਕੋਰੋਨਿਲ ਦਵਾਈ ਮਾਮਲੇ 'ਚ ਬੁਰੇ ਫਸੇ ਬਾਬਾ ਰਾਮਦੇਵ, ਹੁਣ ਹਾਈਕੋਰਟ ਨੇ ਜਾਰੀ ਕੀਤਾ ਨੋਟਿਸ!

ਏਜੰਸੀ

ਖ਼ਬਰਾਂ, ਰਾਸ਼ਟਰੀ

ਪਹਿਲੀ ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ

Baba Ramdev

ਨੈਨੀਤਾਲ : ਕਰੋਨਾ ਵਾਇਰਸ ਨੂੰ ਠੀਕ ਕਰਨ ਦੇ ਦਾਅਵੇ ਤਹਿਤ ਕੋਰੋਨਿਲ ਦਵਾਈ ਲਾਂਚ ਕਰਨ ਦੇ ਮਾਮਲੇ 'ਚ ਯੋਗ ਗੁਰੂ ਬਾਬਾ ਰਾਮਦੇਵ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਉਤਰਾਖੰਡ ਹਾਈਕੋਰਟ ਨੇ ਬਾਬਾ ਰਾਮਦੇਵ ਦੀ ਸੰਸਥਾ ਪਤੰਜਲੀ ਵਲੋਂ ਜਾਰੀ ਕੀਤੀ ਦਵਾਈ ਕੋਰੋਨਿਲ ਖ਼ਿਲਾਫ਼ ਦਾਇਰ ਜਨਹਿੱਤ ਪਟੀਸ਼ਨ 'ਤੇ ਮੰਗਲਵਾਰ ਨੂੰ ਸੁਣਵਾਈ ਕੀਤੀ। ਮਾਮਲੇ 'ਚ ਕੋਰਟ ਨੇ ਕੇਂਦਰ ਸਰਕਾਰ ਦੇ ਅਸਿਸਟੈਂਟ ਸਾਲਿਸਿਟਰ ਜਨਰਲ ਨੂੰ ਨੋਟਿਸ ਜਾਰੀ ਕੀਤਾ ਹੈ। ਅਗਲੀ ਸੁਣਵਾਈ ਬੁੱਧਵਾਰ ਭਾਵ ਕੱਲ੍ਹ ਪਹਿਲੀ ਜੁਲਾਈ ਨੂੰ ਤੈਅ ਕੀਤੀ ਗਈ ਹੈ।

ਮੰਗਲਵਾਰ ਨੂੰ ਮੁੱਖ ਜੱਜ ਨਿਆਮੂਰਤੀ ਰਮੇਸ਼ ਰੰਗਨਾਥਨ ਤੇ ਨਿਆ ਮੂਰਤੀ ਆਰਸੀ ਖੁਲਬੇ ਦੇ ਬੈਂਚ 'ਚ ਉਧਮ ਸਿੰਘ ਨਗਰ ਦੇ ਐਡਵੋਕੇਟ ਮਣੀ ਕੁਮਾਰ ਦੀ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਹੋਈ। ਪਟੀਸ਼ਨ 'ਚ ਕਿਹਾ ਹੈ ਕਿ ਬਾਬਾ ਰਾਮਦੇਵ ਤੇ ਉਨ੍ਹਾਂ ਦੇ ਸਹਿਯੋਗੀ ਆਚਾਰੀਆ ਬਾਲਕ੍ਰਿਸ਼ਣ ਨੇ ਪਿਛਲੇ ਮੰਗਲਵਾਰ ਨੇ ਕੋਰੋਨਿਲ ਦਵਾਈ ਲਾਂਚ ਕੀਤੀ।

ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਬਾਬਾ ਰਾਮਦੇਵ ਦੀ ਦਵਾਈ ਕੰਪਨੀ ਨੇ ਆਈਸੀਐੱਮਆਰ ਵਲੋਂ ਜਾਰੀ ਗਾਈਡ ਲਾਈਨਾਂ ਦਾ ਪਾਲਣ ਨਹੀਂ ਕੀਤਾ ਨਾ ਹੀ ਆਯੁਸ਼ ਮੰਤਰਾਲਾ ਭਾਰਤ ਸਰਕਾਰ ਦੀ ਮਨਜ਼ੂਰੀ ਲਈ। ਆਯੁਸ਼ ਵਿਭਾਗ ਉੱਤਰਾਖੰਡ ਤੋਂ ਕੋਰੋਨਾ ਦੀ ਦਵਾਈ ਬਣਾਉਣ ਲਈ ਅਪਲਾਈ ਤਕ ਨਹੀਂ ਕੀਤਾ ਗਿਆ। ਜੋ ਅਪਲਾਈ ਕੀਤਾ ਸੀ ਉਹ ਰੋਗ ਪ੍ਰਤੀਰੋਧਕ ਯੋਗਤਾ ਵਧਾਉਣ ਲਈ ਕੀਤਾ ਗਿਆ ਸੀ ਉਸੇ ਦੀ ਆੜ 'ਚ ਬਾਬਾ ਰਾਮਦੇਵ ਨੇ ਕੋਰੋਨਿਲ ਦਵਾਈ ਦਾ ਨਿਰਮਾਣ ਕੀਤਾ।

ਦਿਵਿਆ ਫਾਰਮੇਸੀ ਮੁਤਾਬਕ ਨਿਮਸ ਯੂਨੀਵਰਸਿਟੀ ਰਾਜਸਥਾਨ 'ਚ ਦਵਾਈ ਦਾ ਪ੍ਰੀਖਣ ਲਿਆ ਗਿਆ ਜਦਕਿ ਨਿਮਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹੀ ਦਵਾਈ ਦਾ ਕਲੀਨਿਕਲ ਪ੍ਰੀਖਣ ਨਹੀਂ ਕੀਤਾ ਹੈ। ਪਟੀਸ਼ਨਕਰਤਾ ਨੇ ਦਵਾਈ ਨੂੰ ਇਹੀਂ ਚਾਰ ਬਿੰਦੂਆਂ ਦੇ ਆਧਾਰ 'ਤੇ ਚੁਣੌਤੀ ਦਿਤੀ ਹੈ।

ਇਸੇ ਦੌਰਾਨ ਆਯੁਸ਼ ਵਿਭਾਗ ਵਲੋਂ ਭੇਜੇ ਨੋਟਿਸ 'ਤੇ ਬੈਂਚ ਦੇ ਮਹਾਮੰਤਰੀ ਆਚਾਰੀਆ ਬਾਲ ਕ੍ਰਿਸ਼ਨ ਨੇ ਦੱਸਿਆ ਕਿ ਸਰਕਾਰ ਨੇ ਦਿਵਿਆ ਫਾਰਮੇਸੀ ਨੂੰ ਜੋ ਨੋਟਿਸ ਦਿਤਾ ਹੈ, ਉਸ ਦਾ ਆਧਾਰ ਕੀ ਹੈ। ਜੇਕਰ ਆਧਾਰ ਲੇਬਲ ਹੈ ਤਾਂ ਪਤੰਜਲੀ ਨੇ ਲੇਬਲ 'ਤੇ ਕੋਈ ਗ਼ਲਤ ਦਾਅਵਾ ਨਹੀਂ ਕੀਤਾ। ਪਤੰਜਲੀ ਦੀ ਦਵਾਈ ਇਮਿਊਨਟੀ ਬੂਸਟਰ ਦਾ ਕੰਮ ਕਰਦੀ ਹੈ। ਕਲੀਨਿਕਲ ਟਰਾਇਲ 'ਚ ਇਸ ਦੇ ਸੇਵਨ ਨਾਲ ਕਈ ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ। ਪਤੰਜਲੀ ਨੇ ਇਮਿਊਨਟੀ ਬੂਸਟਰ ਦਾ ਹੀ ਲਾਇਸੈਂਸ ਲਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।