ਰਾਹੁਲ ਨੇ ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਸਰਕਾਰ 'ਤੇ ਸਾਧਿਆ ਨਿਸ਼ਾਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ,ਇੱਕ ਦਿਨ ਜਨਤਾ ਦੁਖੀ ਹੋ ਕੇ ਇਸ ‘ਕੁਸ਼ਾਸਨ’ ਦਾ ਕਰੇਗੀ ਖਤਮਾ

Rahul Gandhi

ਪੈਟਰੋਲ ਤੋਂ ਬਾਅਦ ਡੀਜ਼ਲ ਨੇ ਵੀ ਕੀਤਾ ਸੈਂਕੜਾ ਪਾਰ 
ਨਵੀਂ ਦਿੱਲੀ :
ਕਾਂਗਰਸ  ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਵੀਰਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਦਾਅਵਾ ਕੀਤਾ ਕਿ ਇੱਕ ਦਿਨ ਜਨਤਾ ਦੁਖੀ ਹੋ ਕੇ ਇਸ ‘ਕੁਸ਼ਾਸਨ’ ਦਾ ਖਤਮਾ ਕਰੇਗੀ। 

ਉਨ੍ਹਾਂ ਨੇ ‘ਜੀਡੀਪੀ’ (ਗੈਸ, ਡੀਜ਼ਲ ਅਤੇ ਪੈਟਰੋਲ) ਦੀਆਂ ਕੀਮਤਾਂ ਵਿੱਚ ਵਾਧਾ ਨੂੰ ਦਰਸਾਉਂਦਾ ਗ੍ਰਾਫ਼ ਵੀ ਟਵਿਟਰ ਉੱਤੇ ਸਾਂਝਾ ਕੀਤਾ। 
ਕਾਂਗਰਸ ਨੇਤਾ ਨੇ ਕਿਹਾ, ‘‘ਪੁਰਾਣੀਆਂ ਲੋਕ ਕਥਾਵਾਂ ਵਿੱਚ ਅਜਿਹੇ ਲਾਲਚੀ ਕੁਸ਼ਾਸਨ ਦੀ ਕਹਾਣੀ ਹੁੰਦੀ ਸੀ ਜੋ ਅੰਨ੍ਹੇਵਾਹ  ਵਸੂਲੀ ਕਰਦਾ ਸੀ। ਪਹਿਲਾਂ ਜਨਤਾ ਦੁਖੀ ਹੋ ਜਾਂਦੀ ਪਰ ਅੰਤ ਵਿੱਚ ਜਨਤਾ ਹੀ ਉਸ ਕੁਸ਼ਾਸਨ ਨੂੰ ਖ਼ਤਮ ਕਰਦੀ ਸੀ।  ਅਸਲੀਅਤ ਵਿੱਚ ਵੀ ਅਜਿਹਾ ਹੀ ਹੋਵੇਗਾ।’’

ਜ਼ਿਕਰਯੋਗ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀਰਵਾਰ ਨੂੰ ਇੱਕ ਵਾਰ ਫਿਰ 35 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਇਆ, ਜਿਸ ਨਾਲ ਦੇਸ਼ ਭਰ  ਦੇ ਪੰਪਾਂ 'ਤੇ ਇਹਨਾਂ ਦੀ ਖ਼ੁਦਰਾ ਕੀਮਤਾਂ ਹੁਣ ਤੱਕ  ਦੇ ਸਿਖਰਲੇ ਪੱਧਰ 'ਤੇ ਪਹੁੰਚ ਗਈਆਂ ਹਨ। 

ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਵਲੋਂ ਜਾਰੀ ਅਧਿਸੂਚਨਾ  ਮੁਤਾਬਕ ਦਿੱਲੀ ਵਿੱਚ ਪੈਟਰੋਲ ਦੀਆਂ ਕੀਮਤ ਆਪਣੇ ਉੱਚ ਪੱਧਰ 104.79 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ ਵਿੱਚ 110.75 ਰੁਪਏ ਪ੍ਰਤੀ ਲੀਟਰ ਉੱਤੇ ਪਹੁਂਚ ਗਈ। 

  ਹੋਰ  ਵੀ ਪੜ੍ਹੋ:  ਗਾਜ਼ੀਆਬਾਦ ਵਿੱਚ ਵੱਡਾ ਹਾਦਸਾ: ਟਾਇਰ ਫਟਣ ਨਾਲ ਫਲਾਈਓਵਰ ਤੋਂ ਹੇਠਾਂ ਡਿੱਗੀ ਬੱਸ, ਕਈ ਲੋਕ ਜ਼ਖਮੀ

 ਇਸੇ ਤਰ੍ਹਾਂ ਮੁੰਬਈ ਵਿੱਚ ਡੀਜ਼ਲ ਹੁਣ 101.40 ਰੁਪਏ ਪ੍ਰਤੀ ਲਿਟਰ ਅਤੇ ਦਿੱਲੀ ਵਿੱਚ 93.52 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ।