ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਬੋਲੇ ਮੰਤਰੀ , 'ਇਹਨਾਂ ਕੀਮਤਾਂ ਨਾਲ ਹੋ ਰਹੀ ਮੁਫ਼ਤ ਟੀਕੇ ਦੀ ਭਰਪਾਈ'
ਵਧ ਰਹੀਆਂ ਤੇਲ ਕੀਮਤਾਂ 'ਤੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਰਾਮੇਸ਼ਵਰ ਤੇਲੀ ਦਾ ਬਿਆਨ ਸੁਰਖੀਆਂ ਵਿਚ ਹੈ।
ਨਵੀਂ ਦਿੱਲੀ: ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਵਧ ਰਹੀਆਂ ਕੀਮਤਾਂ 'ਤੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਰਾਮੇਸ਼ਵਰ ਤੇਲੀ ਦਾ ਬਿਆਨ ਸੁਰਖੀਆਂ ਵਿਚ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪੈਟਰੋਲੀਅਮ ਉਤਪਾਦਾਂ 'ਤੇ ਲਗਾਏ ਜਾ ਰਹੇ ਟੈਕਸ ਨਾਲ ਸਰਕਾਰ ਵੱਲੋਂ ਲੋਕਾਂ ਨੂੰ ਮੁਫਤ ਟੀਕੇ ਮੁਹੱਈਆ ਕਰਵਾਏ ਜਾ ਰਹੇ ਹਨ।
ਹੋਰ ਪੜ੍ਹੋ: ਲਖੀਮਪੁਰ ਖੀਰੀ ਘਟਨਾ 'ਚ ਸ਼ਹੀਦ ਹੋਏ ਕਿਸਾਨਾਂ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਣਗੇ ਪ੍ਰਿਯੰਕਾ ਗਾਂਧੀ
ਮੰਤਰੀ ਰਾਮੇਸ਼ਵਰ ਤੇਲੀ ਨੇ ਕਿਹਾ ਕਿ ਪੈਟਰੋਲ ਦੀ ਕੀਮਤ ਬਹੁਤ ਜ਼ਿਆਦਾ ਨਹੀਂ ਹੈ। ਪਰ ਇਸ 'ਤੇ ਲੱਗਣ ਵਾਲੇ ਟੈਕਸ ਨਾਲ ਇਸ ਦੀ ਕੀਮਤ ਜ਼ਿਆਦਾ ਹੋ ਜਾਂਦੀ ਹੈ। ਇਹ ਸਰੋਤਾਂ ਨੂੰ ਇਕੱਠਾ ਕਰਨ ਦਾ ਇਕ ਸਾਧਨ ਵੀ ਹੈ। ਦੇਸ਼ ਵਿਚ ਹਰ ਕਿਸੇ ਨੂੰ ਟੀਕਾ ਮੁਫਤ ਦਿੱਤਾ ਜਾ ਰਿਹਾ ਹੈ, ਇਸ ਦਾ ਪੈਸਾ ਕਿੱਥੋਂ ਆਵੇਗਾ, ਇਸ ਦੀ ਭਰਪਾਈ ਕਰਨ ਲਈ, ਤੇਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ।
ਹੋਰ ਪੜ੍ਹੋ: ਸਿੱਖਾਂ ਨਾਲ ਵਿਤਕਰਾ! 200 ਸਾਲ ਤੋਂ ਰਹਿ ਰਹੇ ਗ਼ਰੀਬ ਸਿੱਖਾਂ ਤੇ ਪੰਜਾਬੀਆਂ ’ਤੇ ਮੁੜ ਉਜਾੜੇ ਦੀ ਤਲਵਾਰ
ਇਸ ਤੋਂ ਇਲਾਵਾ ਮੰਤਰੀ ਨੇ ਤੇਲ ਦੀ ਕੀਮਤ ਦੀ ਤੁਲਨਾ ਪਾਣੀ ਦੀ ਬੋਤਲ ਨਾਲ ਕੀਤੀ ਅਤੇ ਕਿਹਾ ਕਿ ਮਿਨਰਲ ਵਾਟਰ ਦੀ ਕੀਮਤ ਤੇਲ ਦੀ ਕੀਮਤ ਨਾਲੋਂ ਬਹੁਤ ਜ਼ਿਆਦਾ ਹੈ। ਪੈਟਰੋਲ ਦੀ ਕੀਮਤ 40 ਰੁਪਏ ਹੈ, ਰਾਜ ਸਰਕਾਰਾਂ ਇਸ 'ਤੇ ਆਪਣਾ ਟੈਕਸ ਲਗਾਉਂਦੀਆਂ ਹਨ। ਪੈਟਰੋਲੀਅਮ ਮੰਤਰਾਲਾ 30 ਰੁਪਏ ਲਗਾਉਂਦਾ ਹੈ, ਜਿਸ ਕਾਰਨ ਇਸ ਦੀ ਕੀਮਤ 100 ਰੁਪਏ ਦੇ ਨੇੜੇ ਪਹੁੰਚ ਜਾਂਦੀ ਹੈ।
ਹੋਰ ਪੜ੍ਹੋ: ਸਿੱਖ ਹਕੀਮ ਕਤਲ ਮਾਮਲਾ: ਪਾਕਿ ਪੁਲਿਸ ਨੇ 4,000 ਵਿਅਕਤੀਆਂ ਦੇ ਮੋਬਾਈਲ ਡਾਟਾ ਦੀ ਕੀਤੀ ਜਾਂਚ
ਉਹਨਾਂ ਕਿਹਾ ਕਿ ਜੇ ਤੁਸੀਂ ਹਿਮਾਲਿਆ ਦਾ ਪਾਣੀ ਪੀਂਦੇ ਹੋ ਤਾਂ ਇਸ ਦੀ ਇਕ ਬੋਤਲ ਦੀ ਕੀਮਤ 100 ਰੁਪਏ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਸਿਆਸਤਦਾਨ ਨੇ ਤੇਲ ਦੀਆਂ ਕੀਮਤਾਂ 'ਤੇ ਅਜੀਬ ਬਿਆਨ ਦਿੱਤਾ ਹੋਵੇ। ਇਸ ਤੋਂ ਪਹਿਲਾਂ ਵੀ ਕਈ ਨੇਤਾ ਅਜੀਬੋ-ਗਰੀਬ ਬਿਆਨ ਦੇ ਚੁੱਕੇ ਹਨ।