ਦਫਤਰ 'ਚ ਖੜੀ ਮਹਿਲਾ ਤੇ ਅਚਾਨਕ ਡਿੱਗੀ ਛੱਤ
ਤੁਸੀ ਇਹ ਕਹਾਵਤ ਤਾਂ ਜਰੂਰ ਸੁਣੀ ਹੋਵੇਗੀ ਕਿ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ। ਜੀ ਹਾਂ ਅਜਿਹੀਆਂ ਕਹਾਵਤਾਂ ਅਕਸਰ ਹੀ ਸਹੀ ਸਾਬਤ ਵੀ ਹੋ ਜਾਂਦੀਆਂ ...
ਸ਼੍ਰੀਨਗਰ (ਭਾਸ਼ਾ): ਤੁਸੀ ਇਹ ਕਹਾਵਤ ਤਾਂ ਜਰੂਰ ਸੁਣੀ ਹੋਵੇਗੀ ਕਿ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ। ਜੀ ਹਾਂ ਅਜਿਹੀਆਂ ਕਹਾਵਤਾਂ ਅਕਸਰ ਹੀ ਸਹੀ ਸਾਬਤ ਵੀ ਹੋ ਜਾਂਦੀਆਂ ਹਨ। ਤੁਹਾਨੂੰ ਦੱਸ ਦਈਏ ਕਿ ਇਹ ਕਹਾਵਤ ਇਕ ਵਾਰ ਫੇਰ ਸਾਬਿਤ ਹੋਈ ਸ਼੍ਰੀਨਗਰ 'ਚ ਜਿੱਥੇ ਬਾਂਦੀਪੋਰਾ 'ਚ ਚੀਫ ਮੈਡੀਕਲ ਅਫਸਰ ਅਤੇ ਉਨ੍ਹਾਂ ਦੇ ਇਕ ਕਰਮਚਾਰੀ ਦੀ ਜਾਨ ਉਸ ਸਮੇਂ ਬਚ ਗਈ ਜਦੋਂ ਦਫਤਰ ਦੀ ਛੱਤ ਦਾ ਇਕ ਹਿੱਸਾ ਡਿੱਗ ਪਿਆ।
ਮਿੰਨੀ ਸਕੱਤਰੇਤ ਸਮੇਤ ਸੀਐਮਓ ਦੇ ਦਫਤਰ ਦੀ ਛੱਤ ਬੁੱਧਵਾਰ ਦੁਪਹਿਰ ਨੂੰ ਧੜਾਮ ਕਰਕੇ ਡਿੱਗ ਪਈ ਅਤੇ ਹੇਠਾਂ ਖੜ੍ਹੇ ਡਾ ਬਿਲਕਿਸ ਅਤੇ ਐਨਐਚਐਮ ਕਰਮਚਾਰੀ ਮਰੀਅਮ ਦੀਆਂ ਚੀਕਾਂ ਪੂਰੇ ਦਫਤਰ 'ਚ ਗੂੰਜ ਗਈਆਂ। ਦੱਸ ਦਈਏ ਕਿ ਗਨੀਮਤ ਰਹੀ ਕ ਕਿਸੇ ਦਾ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ
ਇਸ ਮਾਮਲੇ ਬਾਰੇ ਡਾ. ਬਿਲਕਿਸ ਨੇ ਦੱਸਿਆ ਕਿ ਉਹ ਐਨਐਚਐਮ ਕਰਮਚਾਰੀ ਨਾਲ ਖੜੇ ਹੋ ਕੇ ਗੱਲਾਂ ਕਰ ਰਹੀ ਸੀ ਕਿ ਅਚਾਨਕ ਉਨ੍ਹਾਂ ਦੇ ਪੈਰਾਂ ਦੇ ਕੋਲ ਕੁਝ ਰੇਤ ਡਿੱਗੀ ਅਤੇ ਜਿਵੇਂ ਹੀ ਉਹ ਪਿੱਛੇ ਹਟੀ ਤਾਂ ਛੱਤ ਦਾ ਇਕ ਹਿੱਸਾ ਉਨ੍ਹਾਂ ਦੇ ਮੇਜ 'ਤੇ ਡਿੱਗ ਪਿਆ। ਉਨ੍ਹਾਂ ਨੇ ਦੱਸਿਆ ਕਿ ਜੇਕਰ ਦੋਵੇਂ ਪਿੱਛੇ ਨਾ ਹੱਟਦੇ ਤਾਂ ਉਨ੍ਹਾਂ ਨੂੰ ਕਾਫੀ ਗੰਭੀਰ ਸੱਟਾਂ ਲੱਗ ਸਕਦੀਆਂ ਸੀ।