ਰਾਫ਼ੇਲ ਮਾਮਲੇ ਵਿਚ ਹੋਰ ਬੰਬ ਡਿੱਗਣ ਵਾਲੇ ਹਨ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਜਹਾਜ਼ ਸੌਦੇ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਨੂੰ ਮੁੜ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਇਹ ਵਿਸ਼ਵਵਿਆਪੀ ਭ੍ਰਿਸ਼ਟਾਚਾਰ ਹੈ..........

Rahul Gandhi

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਜਹਾਜ਼ ਸੌਦੇ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਨੂੰ ਮੁੜ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਇਹ ਵਿਸ਼ਵਵਿਆਪੀ ਭ੍ਰਿਸ਼ਟਾਚਾਰ ਹੈ ਅਤੇ ਆਉਣ ਵਾਲੇ ਕੁੱਝ ਹਫ਼ਤਿਆਂ ਵਿਚ ਰਾਫ਼ੇਲ ਕੁੱਝ ਹੋਰ ਵੱਡੇ ਬੰਬ ਡੇਗਣ ਵਾਲਾ ਹੈ। ਗਾਂਧੀ ਨੇ ਖ਼ਬਰ ਸਾਂਝੀ ਕਰਦਿਆਂ ਟਵਿਟਰ 'ਤੇ ਕਿਹਾ, 'ਇਹ ਵਿਸ਼ਵਵਿਆਪੀ ਭ੍ਰਿਸ਼ਟਾਚਾਰ ਹੈ। ਇਹ ਰਾਫ਼ੇਲ ਜਹਾਜ਼ ਅਸਲ ਵਿਚ ਦੂਰ ਤਕ ਤੇਜ਼ ਦੌੜਦਾ ਹੈ। ਇਹ ਆਉਣ ਵਾਲੇ ਕੁੱਝ ਹਫ਼ਤਿਆਂ ਵਿਚ ਕੁੱਝ ਵੱਡੇ ਬੰਕਰ- ਢਾਹੂ ਬੰਬ ਵੀ ਡੇਗਣ ਵਾਲਾ ਹੈ।'

ਰਾਹੁਲ ਨੇ ਕਿਹਾ, 'ਮੋਦੀ ਜੀ ਕ੍ਰਿਪਾ ਕਰ ਕੇ ਅਨਿਲ ਅੰਬਾਨੀ ਨੂੰ ਦੱਸੋ ਕਿ ਫ਼ਰਾਂਸ ਵਿਚ ਵੱਡੀ ਸਮੱਸਿਆ ਹੈ।' ਗਾਂਧੀ ਨੇ ਜਿਸ ਖ਼ਬਰ ਨੂੰ ਸਾਂਝਾ ਕੀਤਾ ਹੈ, ਉਸ ਵਿਚ ਕਿਹਾ ਗਿਆ ਹੈ ਕਿ ਜਦ ਰਾਫ਼ੇਲ ਬਾਰੇ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਚੱਲ ਰਹੀ ਸੀ ਤਦ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਟਰਟੇਨਮੈਂਟ ਨੇ ਵੇਲੇ ਦੇ ਫ਼ਰਾਂਸੀਸੀ ਰਾਸ਼ਟਰੀ ਫ਼ਰਾਂਸਵਾ ਓਲਾਂਦ ਦੀ ਦੋਸਤ ਨੂੰ ਫ਼ਿਲਮ ਨਿਰਮਾਣ ਵਿਚ ਮਦਦ ਦਿਤੀ ਸੀ।  (ਏਜੰਸੀ)

Related Stories