ਰੇਮੰਡ ਦੇ ਚੇਅਰਮੈਨ ਗੌਤਮ ਸਿੰਘਾਨੀਆ ਨੇ ਅਹੁਦੇ ਤੋਂ ਦਿਤਾ ਅਸਤੀਫਾ
ਰੇਮੰਡ ਅਪੈਰਲ ਲਿਮਟਿਡ ਦੇ ਚੇਅਰਮੈਨ ਗੌਤਮ ਸਿੰਘਾਨੀਆ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ। ਕੰਪਨੀ ਨੇ ਇਸ ਗੱਲ ਦੀ ਜਾਣਕਾਰੀ ਬੁੱਧਵਾਰ ਨੂੰ...
ਨਵੀਂ ਦਿੱਲੀ : (ਭਾਸ਼ਾ) ਰੇਮੰਡ ਅਪੈਰਲ ਲਿਮਟਿਡ ਦੇ ਚੇਅਰਮੈਨ ਗੌਤਮ ਸਿੰਘਾਨੀਆ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ। ਕੰਪਨੀ ਨੇ ਇਸ ਗੱਲ ਦੀ ਜਾਣਕਾਰੀ ਬੁੱਧਵਾਰ ਨੂੰ ਬਾਂਬੇ ਸਟਾਕ ਐਕਸਚੇਂਜ (ਬੀਐਸਈ) ਫਾਇਲਿੰਗ ਵਿਚ ਦਿਤੀ ਹੈ। ਕੰਪਨੀ ਬੋਰਡ ਨੇ ਨਿਰਵਿਕ ਸਿੰਘ ਨੂੰ ਨਾਨ - ਐਗਜ਼ੀਕਿਊਟੀਵ ਚੇਅਰਮੈਨ ਨਿਯੁਕਤ ਕੀਤਾ। ਨਾਲ ਹੀ ਅੰਸ਼ੁ ਸਰੀਨ ਅਤੇ ਗੌਤਮ ਤਰਿਵੇਦੀ ਨੂੰ ਬੋਰਡ ਵਿਚ ਮੈਂਬਰੀ ਦਿਤੀ ਹੈ। ਹਾਲਾਂਕਿ ਗੌਤਮ ਸਿੰਘਾਨੀਆ ਕੰਪਨੀ ਬੋਰਡ ਵਿਚ ਸ਼ਾਮਿਲ ਰਹਿਣਗੇ।
ਦੱਸ ਦਈੲ ਕਿ ਬੀਤੇ ਮਹੀਨੇ ਹੀ ਰੇਮੰਡ ਗਰੁਪ ਦੇ ਸੰਸਥਾਪਕ ਵਿਜੈਪਤ ਸਿੰਘਾਨੀਆ ਅਤੇ ਉਨ੍ਹਾਂ ਦੇ ਬੇਟੇ ਗੌਤਮ ਸਿੰੰਘਾਨੀਆ ਵਿਚ ਆਪਸੀ ਤਣਾਅ ਦੀਆਂ ਖਬਰਾਂ ਆਈਆਂ ਸੀ। ਇਸ ਵਿਵਾਦ ਤੋਂ ਬਾਅਦ ਰੇਮੰਡ ਗਰੁਪ ਦੇ ਸੇਵਾ ਮੁਕਤ ਚੇਅਰੇਮੈਨ ਦਾ ਅਹੁਦਾ ਖੋਹ ਲਿਆ ਸੀ। ਨਿਰਵਿਕ ਸਿੰਘ 27 ਸਾਲ ਦੇ ਹਨ ਜੋ ਮਾਰਕਟਿੰਗ ਅਤੇ ਕੰਮਿਉਨਿਕੇਸ਼ਨਸ ਇੰਡਸਟਰੀ ਵਿਚ ਕੰਮ ਕਰ ਚੁੱਕੇ ਹੈ। ਫਿਲਹਾਲ ਉਹ ਗੇ ਗ੍ਰੇ ਗਰੁਪ ਦੇ ਚੇਅਰਮੈਨ ਅਤੇ ਸੀਈਓ ਹਨ। ਨਿਰਵਿਕ ਸਿੰਘ ਇਸ ਤੋਂ ਪਹਿਲਾਂ ਲਿਪਟਨ ਇੰਡੀਆ ਦੇ ਨਾਲ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਅਪਣੇ ਕਰਿਅਰ ਦੀ ਸ਼ੁਰੂਆਤ ਯੂਨੀਲੀਵਰ ਕੰਪਨੀ ਦੇ ਨਾਲ ਕੀਤੀ ਸੀ।
ਨਿਰਵਿਕ ਸਿੰਘ ਦੀ ਨਿਯੁਕਤੀ ਨੂੰ ਲੈ ਕੇ ਗੌਤਮ ਸਿੰਘਾਨੀਆ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਗਵਰਨੈਂਸ ਲਈ ਉੱਚ ਪੱਧਰ ਤੈਅ ਕਰਨ ਦੀ ਗੱਲ ਕਰਦਾ ਰਿਹਾ ਹਾਂ। ਮੈਨੂੰ ਇਸ ਗੱਲ ਦੀ ਪੂਰੀ ਤਰ੍ਹਾਂ ਤੋਂ ਖੁਸ਼ੀ ਹੈ ਕਿ ਨਿਰਵਿਕ ਸਿੰਘ ਨੂੰ ਕੰਪਨੀ ਦੇ ਨਾਨ - ਐਗਜ਼ੀਕਿਉਟਿਵ ਚੇਅਰਮੈਨ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਮੈਨੂੰ ਉਮੀਦ ਹੈ ਕਿ ਨਿਰਵਿਕ ਦੀ ਅਗਵਾਈ ਵਿਚ ਕੰਪਨੀ ਦਾ ਪ੍ਰਦਰਸ਼ਨ ਬਿਹਤਰ ਹੋਵੇਗਾ। ਨਾਲ ਹੀ ਮੈਂ ਅੰਸ਼ੁ ਸਰੀਨ ਅਤੇ ਗੌਤਮ ਤ੍ਰੀਵੇਦੀ ਨੂੰ ਵੀ ਬੋਰਡ ਦੇ ਨਵੇਂ ਮੈਂਬਰ ਦੇ ਤੌਰ 'ਤੇ ਸਵਾਗਤ ਕਰਦਾ ਹਾਂ।