‘ਆਪ’ ਦੇ ਸੁਰੇਸ਼ ਖੰਜੂਰੀਆ ਨੇ ਦਿਤਾ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੂੰ ਦੋ ਦਿਨ ਪਹਿਲਾਂ ਪਾਰਟੀ ‘ਚੋਂ ਮੁਅੱਤਲ...

Suresh Khajuria with Suresh Khajuria

ਪਠਾਨਕੋਟ (ਪੀਟੀਆਈ) : ਆਮ ਆਦਮੀ ਪਾਰਟੀ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੂੰ ਦੋ ਦਿਨ ਪਹਿਲਾਂ ਪਾਰਟੀ ‘ਚੋਂ ਮੁਅੱਤਲ ਕੀਤਾ ਗਿਆ ਸੀ, ਇਨ੍ਹਾਂ ਦੋ ਵਿਧਾਇਕਾਂ ਦਾ ਮਾਮਲਾ ਹਲੇ ਸੁਰਖੀਆਂ ਵਿਚ ਹੀ ਸੀ ਇਸ ਤੋਂ ਬਾਅਦ ਆਪ ਪਾਰਟੀ ਦੇ ਹੀ ਇਕ ਹੋਰ ਸੀਨੀਅਰ ਮੈਂਬਰ ਮੇਜਰ ਜਨਰਲ ਸੁਰੇਸ਼ ਖੰਜੂਰੀਆ ਨੇ ਦਿਵਾਲੀ ਦੇ ਤਿਉਹਾਰ ਉੱਤੇ ਵੱਡਾ ਧਮਾਕਾ ਕਰਦਿਆਂ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿਤਾ ਹੈ। ਇਹ ਅਸਤੀਫ਼ਾ ਉਦੋਂ ਦਿਤਾ ਗਿਆ ਜਦੋਂ ਪਾਰਟੀ ਚੁਫੇਰਿਓਂ ਵਿਰੋਧ ਦਾ ਸਾਹਮਣਾ ਕਰ ਰਹੀ ਹੈ। ਸੁਰੇਸ਼ ਖੰਜੂਰੀਆ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਨ।

ਮੇਜਰ ਖੰਜੂਰੀਆ ਨੇ ਆਪਣੀ ਸਾਰੀ ਉਮਰ ਫੌਜ 'ਚ ਦੇਸ਼ ਦੀ ਸੇਵਾ ਕਰਨ 'ਚ ਗੁਜ਼ਾਰੀ। ਪਠਾਨਕੋਟ ਨਾਲ ਸੰਬੰਧ ਰੱਖਦੇ ਮੇਜਰ ਖਜੂਰੀਆ ਸਾਫ ਸੁਥਰੇ ਅਕਸ ਵਾਲੇ ਹਨ। ਖੰਜੂਰੀਆ ਨੂੰ ਪਾਰਟੀ ਨੇ ਬੀਤੇ ਵਰ੍ਹੇ ਗੁਰਦਾਸਪੁਰ 'ਚ ਹੋਈ ਲੋਕ ਸਭਾ ਜ਼ਿਮਨੀ ਚੋਣ 'ਚ ਕਾਂਗਰਸ ਦੇ ਸੁਨੀਲ ਜਾਖੜ ਅਤੇ ਅਕਾਲੀ ਦਲ ਦੇ ਸਵਰਨ ਸਿੰਘ ਸਲਾਰੀਆ ਖਿਲਾਫ ਚੋਣ ਮੈਦਾਨ ਵਿਚ ਉਤਾਰਿਆ ਸੀ। ਇਸ ਜ਼ਿਮਨੀ ਚੋਣ ਵਿਚ ਖਜੂਰੀਆ ਸਿਰਫ 23579 ਵੋਟਾਂ ਹੀ ਹਾਸਲ ਕਰ ਸਕੇ ਸਨ ਜਦਕਿ ਕਾਂਗਰਸ ਦੇ ਸੁਨੀਲ ਜਾਖੜ 1.93 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਅਤੇ ਅਕਾਲੀ ਦਲ ਦੇ ਸਲਾਰੀਆ 306533 ਵੋਟਾਂ ਨਾਲ ਦੂਸਰੇ ਨੰਬਰ 'ਤੇ ਰਹੇ ਸਨ।