ਸਿਲੰਡਰ ਫਟਿਆ, ਇੱਕ ਦੀ ਮੌਤ, ਪੰਜ ਹੋਰ ਜ਼ਖਮੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਵਿਸਫੋਟ ਬਹੁਤ ਸ਼ਕਤੀਸ਼ਾਲੀ ਸੀ। ਇਸ ਦਾ ਅਸਰ 50 ਮੀਟਰ ਤਕ ਮਹਿਸੂਸ ਕੀਤਾ ਗਿਆ। ਇਸ ਨਾਲ ਲੋਕਾਂ ਦੇ ਘਰਾਂ ਦੇ ਭਾਂਡੇ ਤੱਕ ਡਿੱਗ ਗਏ।

The Site Of Incident

ਰਾਇਪਰ , ( ਪੀਟੀਆਈ ) : ਮੌਹਦਾਪਾਰਾ ਸਥਿਤ ਇਕ ਬਾੜੇ ਵਿਖੇ ਵਿਆਹ ਸਮਾਗਮ ਮੌਕੇ ਗੁਬਾਰੇ ਫੁਲਾਉਣ ਵਾਲੇ ਹਾਈਡਰੋਜਨ ਸਿਲੰਡਰ ਦੇ ਫਟਣ ਨਾਲ ਦੁਲਹਨ ਦੇ 10 ਸਾਲ ਦੇ ਭਤੀਜੇ ਦੀ ਮੌਤ ਹੋ ਗਈ ਅਤੇ 5 ਲੋਕ ਗੰਭੀਰ ਤੌਰ ਤੇ ਜ਼ਖਮੀ ਹੋ ਗਏ।  ਰਸੋਈਏ ਦੇ ਨਾਲ ਕੰਮ ਕਰ ਰਹੀਆਂ ਦੋ ਔਰਤਾਂ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਨਿਰਮਲਾ ਦੇ ਦੋਨੋ ਪੈਰ ਅਤੇ ਸੰਤੋਸ਼ੀ ਦਾ ਇਕ ਪੈਰ ਸਰੀਰ ਤੋਂ ਵੱਖ ਹੋ ਗਿਆ। ਹਾਲਾਂਕਿ ਸੰਤੋਸ਼ੀ ਨੇ ਹਿੰਮਤ ਨਹੀਂ ਹਾਰੀ ਅਤੇ ਲੋਕਾਂ ਨੂੰ ਕਿਹਾ ਕਿ ਤੁਰਤ ਮੇਰੇ ਪਰਵਾਰ ਵਾਲਿਆਂ ਨੂੰ ਦੱਸ ਦਿਓ।

ਇਕ ਨੌਜਵਾਨ ਨੇ ਉਸ ਨੂੰ ਮੋਬਾਈਲ ਦਿਤਾ। ਜ਼ਮੀਨ ਤੇ ਪਈ ਜ਼ਖਮੀ ਸੰਤੋਸ਼ੀ ਨੇ ਆਪ ਨੰਬਰ ਮਿਲਾਇਆ ਅਤੇ ਅਪਣੇ ਘਰਵਾਲਿਆਂ ਨੂੰ ਇਸ ਹਾਦਸੇ ਬਾਰੇ ਜਾਣਕਾਰੀ ਦਿਤੀ। ਇਹ ਵਿਸਫੋਟ ਬਹੁਤ ਸ਼ਕਤੀਸ਼ਾਲੀ ਸੀ। ਇਸ ਦਾ ਅਸਰ 50 ਮੀਟਰ ਤਕ ਮਹਿਸੂਸ ਕੀਤਾ ਗਿਆ। ਇਸ ਨਾਲ ਲੋਕਾਂ ਦੇ ਘਰਾਂ ਦੇ ਭਾਂਡੇ ਤੱਕ ਡਿੱਗ ਗਏ। ਸਿਲੰਡਰ ਦਾ ਉਪਰ ਵਾਲਾ ਹਿੱਸਾ 50 ਮੀਟਰ ਦਰੂ ਇਕ ਦਰਖ਼ਤ ਦੇ ਨਾਲ ਜਾ ਟਕਰਾਇਆ ਅਤੇ ਦੂਜਾ ਇਕ ਘਰ ਦੇ ਵਿਹੜੇ ਅੰਦਰ ਜਾ ਡਿਗਿਆ।

ਰਾਇਪੁਰ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਦੇ ਪ੍ਰੌਫੈਸਰ ਡਾ. ਸ਼ਮਸ ਪਰਵੇਜ਼ ਨੇ ਦੱਸਿਆ ਕਿ ਠੰਡ ਦੇ ਦਿਨਾਂ ਵਿਚ ਹਾਈਡਰੋਜਨ ਸਿਲੰਡਰ ਫਟਣ ਦਾ ਖਤਰਾ ਸੱਭ ਤੋਂ ਵੱਧ ਰਹਿੰਦਾ ਹੈ। ਦਰਅਸਲ ਹਾਈਡਰੋਜਨ ਸਿੰਲਡਰ ਵਿਚ ਨਮੀ ਪਹੁੰਚਣ ਤੇ ਗੈਸ ਗਰਮ ਹੋਣ ਲਗਦੀ ਹੈ। ਅਜਿਹੇ ਵਿਚ ਸਿਲੰਡਰ ਦਾ ਦਬਾਅ ਵੱਧਦਾ ਹੈ ਅਤੇ ਉਹ ਫਟ ਜਾਂਦਾ ਹੈ।