ਹਾਈਕੋਰਟ ਨੇ ਰਿਹਾਨਾ ਫਾਤਿਮਾ ਨੂੰ ਦਿਤੀ ਜ਼ਮਾਨਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੋਸ਼ਲ ਐਕਟੀਵਿਸਟ ਰਿਹਾਨਾ ਫਾਤਿਮਾ ਨੂੰ ਕੁਝ ਸ਼ਰਤਾਂ ਦੇ ਨਾਲ ਕੇਰਲ ਹਾਈਕੋਰਟ......

Rehana Fathima

ਕੇਰਲ (ਭਾਸ਼ਾ): ਸੋਸ਼ਲ ਐਕਟੀਵਿਸਟ ਰਿਹਾਨਾ ਫਾਤਿਮਾ ਨੂੰ ਕੁਝ ਸ਼ਰਤਾਂ ਦੇ ਨਾਲ ਕੇਰਲ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਕੋਚੀ ਪੁਲਿਸ ਨੇ ਰਿਹਾਨਾ ਫਾਤਿਮਾ ਨੂੰ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ। ਰਿਹਾਨਾ ਉਤੇ ਫੇਸਬੁਕ ਪੋਸਟ ਦੇ ਜਰੀਏ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ ਹਨ। ਦੱਸ ਦਈਏ ਕਿ ਭਾਰੀ ਵਿਰੋਧ ਦੇ ਬਾਵਜੂਦ ਰਿਹਾਨਾ ਨੇ ਕੇਰਲ ਦੇ ਸਬਰੀਮਾਲਾ ਮੰਦਰ ਵਿਚ ਵੜਨ ਦੀ ਕੋਸ਼ਿਸ਼ ਕੀਤੀ ਸੀ। ਰਿਹਾਨਾ ਫਾਤਿਮਾ ਉਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਫੇਸਬੁਕ ਪੋਸ‍ਟ ਦੇ ਜਰੀਏ ਅਯੱਪਾ ਭਗਤਾਂ ਦੀਆਂ ਭਾਵਨਾਵਾਂ ਨੂੰ ਨੁਕਸਾਨ ਪਹੁੰਚਾਇਆ ਸੀ।

ਇਸ ਸੰਬੰਧ ਵਿਚ ਕੋਚੀ ਦੇ ਪਥਾਨਾਮਥਿੱਟਾ ਥਾਣੇ ਵਿਚ ਸ਼ਿਕਾਇਤ ਦਰਜ਼ ਕੀਤੀ ਗਈ ਸੀ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੰਗਲਵਾਰ ਨੂੰ ਰਿਹਾਨਾ ਫਾਤਿਮਾ ਨੂੰ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ। ਰਿਹਾਨਾ ਨੂੰ 295 ਏ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਰਿਹਾਨਾ ਫਾਤਿਮਾ ਇਸ ਸਾਲ ਮਾਰਚ ਵਿਚ ਵੀ ਸੁਰਖੀਆਂ ਵਿਚ ਰਹੀ ਸੀ। ਪ੍ਰੋਫੈਸਰ ਦੇ ਬਿਆਨ ਦੇ ਵਿਰੋਧ ਵਿਚ ਅਜਿਹਾ ਹੋਇਆ ਸੀ।

ਇਸ ਦੇ ਵਿਰੋਧ ਵਿਚ ਰਿਹਾਨਾ ਨੇ ਇਕ ਤਸਵੀਰ ਸੋਸ਼ਲ ਮੀਡੀਆ ਉਤੇ ਪੋਸਟ ਕੀਤੀ ਸੀ, ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਕੁਝ ਹੀ ਘੰਟੀਆਂ ਵਿਚ ਫੇਸਬੁਕ ਨੇ ਇਸ ਨੂੰ ਰਿਹਾਨਾ ਨੂੰ ਟਰੋਲ ਕੀਤੇ ਜਾਣ ਅਤੇ ਧਮਕੀ ਦਿਤੇ ਜਾਣ ਦੇ ਚਲਦੇ ਹਟਾ ਦਿਤਾ ਸੀ।