ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸਰਪੰਚੀ ਦੀ ਅਨਾਊਂਸਮੈਂਟ
ਪੰਜਾਬ ਵਿਚ ਸਰਪੰਚੀ ਦੀਆਂ ਵੋਟਾਂ ਨੂੰ ਲੈ ਕੇ ਪਿੰਡਾਂ ਵਿਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਜਿਸ ਤਰ੍ਹਾਂ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ...
ਚੰਡੀਗੜ੍ਹ (ਭਾਸ਼ਾ) : ਪੰਜਾਬ ਵਿਚ ਸਰਪੰਚੀ ਦੀਆਂ ਵੋਟਾਂ ਨੂੰ ਲੈ ਕੇ ਪਿੰਡਾਂ ਵਿਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਜਿਸ ਤਰ੍ਹਾਂ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਵਿਚ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਭਰਮਾਉਣ ਲਈ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਹਨ, ਉਸੇ ਤਰ੍ਹਾਂ ਸਰੰਪਚੀ ਦੀਆਂ ਵੋਟਾਂ ਵਿਚ ਵੀ ਕੁੱਝ ਅਜਿਹਾ ਹੀ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਪਿੰਡ ਭਾਗੂ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿਚ ਸਰਪੰਚੀ ਲਈ ਚਾਚੇ-ਭਤੀਜੇ ਵਲੋਂ ਇਕ ਦੂਜੇ ਦੇ ਵਿਰੁਧ ਪੂਰਾ ਜ਼ੋਰ ਲਗਾਇਆ ਜਾ ਰਿਹੈ। ਜਿੱਥੇ ਸਰਬਸੰਮਤੀ ਕਰਨ 'ਤੇ ਭਤੀਜੇ ਨੇ 5 ਲੱਖ ਰੁਪਏ ਦੇਣ ਦਾ ਐਲਾਨ ਕਰ ਦਿਤਾ।
ਉਥੇ ਹੀ ਚਾਚੇ ਨੇ ਦੋ ਏਕੜ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਮ ਕਰਨ ਦਾ ਐਲਾਨ ਕਰ ਦਿਤਾ। ਤੁਸੀਂ ਵੀ ਸੁਣੋ ਸੋਸ਼ਲ ਮੀਡੀਆ 'ਤੇ ਇਸ ਮੁਕਾਬਲੇਬਾਜ਼ੀ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦੈ ਕਿ ਸਰਪੰਚੀ ਦੀਆਂ ਚੋਣਾਂ ਵੀ ਕਿਸੇ ਵੱਡੀ ਚੋਣ ਤੋਂ ਘੱਟ ਨਹੀਂ। ਇਸ ਵਿਚ ਉਮੀਦਵਾਰਾਂ ਵਲੋਂ ਚੋਣ ਜਿੱਤਣ ਲਈ ਨਵੇਂ ਤੋਂ ਨਵੇਂ ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਹਨ। ਫਤਿਹ ਉਪਰੰਤ ਬੇਨਤੀ ਹੈ ਭਾਈ। ਇਹ ਬੇਨਤੀ ਸੁਖਜਿੰਦਰ ਸਿੰਘ ਸਾਬਕਾ ਸਰਪੰਚ ਉਨ੍ਹਾਂ ਵਲੋਂ ਹੈ ਸਾਰੇ ਹੀ ਭਾਗੂ ਦੀ ਸੰਗਤ ਦੇ ਚਰਨਾਂ ਵਿਚ ਜੋ ਕਿ ਭਾਈ ਸਾਰੇ ਹੀ ਭਾਗੂ ਦੀ ਸੰਗਤ ਨਗਰ ਦੀ ਉਨ੍ਹਾਂ ਨੂੰ ਸਰਬਸੰਮਤੀ ਨਾਲ ਦੇ ਨਾਲ ਸਰਪੰਚ ਬਣਾਉਣਾ ਚਾਹੁੰਦੇ ਹੋ ,
ਤਾਂ ਉਹ ਦੋ ਕਿੱਲੇ ਜ਼ਮੀਨ ਗੁਰੂ ਘਰ ਦੇ ਨਾਂਅ ਲਗਵਾਉਣਗੇ। ਦੁਬਾਰਾ ਫਿਰ ਉਨ੍ਹਾਂ ਵਲੋਂ ਬੇਨਤੀ ਹੈ ਕਿ ਸੁਖਜਿੰਦਰ ਸਿੰਘ ਸਾਬਕਾ ਸਰਪੰਚ ਸਾਬ੍ਹ ਉਨ੍ਹਾਂ ਵਲੋਂ ਅਪਣੇ ਹੀ ਸਾਰੇ ਹੀ ਭਾਗੂ ਦੀ ਸੰਗਤ ਦੇ ਚਰਨਾਂ ਵਿਚ ਜੋ ਅਪਣੇ ਸਾਰੇ ਹੀ ਭਾਗੂ ਦੀ ਸੰਗਤ ਉਨ੍ਹਾਂ ਨੂੰ ਭਾਈ ਸਰਬਸੰਮਤੀ ਨਾਲ ਸਰਪੰਚ ਬਣਾਉਣਾ ਚਾਹੁੰਦੇ ਹਨ, ਅਪਣੇ ਨਗਰ ਦਾ ਸਰਪੰਚ ਚੁਣਨਾ ਚਾਹੁੰਦੇ ਹਨ ਤੇ ਭਾਈ ਉਨ੍ਹਾਂ ਵਲੋਂ ਦੋ ਕਿੱਲੇ ਜ਼ਮੀਨ ਗੁਰੂ ਘਰ ਦੇ ਭਾਈ ਨਾਂਅ ਲਗਵਾਈ ਜਾਵੇਗੀ। ਇਹ ਬੇਨਤੀ ਸਾਰੀ ਹੀ ਸੰਗਤ ਨੇ ਭਾਈ ਪ੍ਰਵਾਨ ਕਰਨੀ।