ਆਲ ਇੰਡੀਆ ਪੁਲਿਸ ਤੀਰਅੰਦਾਜ਼ੀ ਮੁਕਾਬਲਾ ਦੇਹਰਾਦੂਨ ਵਿੱਚ ਸ਼ੁਰੂ
196 ਪੁਰਸ਼ ਅਤੇ 120 ਮਹਿਲਾ ਖਿਡਾਰੀ ਲੈਣਗੇ ਹਿੱਸਾ
Image
ਦੇਹਰਾਦੂਨ - ਪੁਲਿਸ ਅਤੇ ਹਥਿਆਰਬੰਦ ਬਲਾਂ ਦੀਆਂ 26 ਟੀਮਾਂ ਦੇ 316 ਤੀਰਅੰਦਾਜ਼, ਬੁੱਧਵਾਰ ਤੋਂ ਇੱਥੇ ਸ਼ੁਰੂ ਹੋਈ 11ਵੀਂ ਆਲ ਇੰਡੀਆ ਪੁਲਿਸ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚ ਮੁਕਾਬਲੇ ਲੜਨਗੇ।
ਪੰਜ ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ 196 ਪੁਰਸ਼ ਅਤੇ 120 ਮਹਿਲਾ ਖਿਡਾਰੀ ਸ਼ਾਮਲ ਹਨ।
ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇੱਥੇ ਪੁਲਿਸ ਲਾਈਨਜ਼ ਵਿਖੇ ਮੁਕਾਬਲੇ ਸ਼ੁਰੂ ਹੋਣ ਦਾ ਐਲਾਨ ਕਰਦਿਆਂ, ਵੱਖ-ਵੱਖ ਰਾਜਾਂ ਅਤੇ ਹਥਿਆਰਬੰਦ ਬਲਾਂ ਤੋਂ ਪੁੱਜੇ ਤੀਰਅੰਦਾਜ਼ਾਂ ਦਾ ਸਵਾਗਤ ਕੀਤਾ।
ਪੁਲਿਸ ਡਾਇਰੈਕਟਰ ਜਨਰਲ ਅਸ਼ੋਕ ਕੁਮਾਰ ਨੇ ਦੱਸਿਆ ਕਿ ਆਲ ਇੰਡੀਆ ਪੁਲਿਸ ਤੀਰਅੰਦਾਜ਼ੀ ਮੁਕਾਬਲਾ ਸੂਬੇ ਵਿੱਚ ਪਹਿਲੀ ਵਾਰ ਕਰਵਾਇਆ ਜਾ ਰਿਹਾ ਹੈ।