Parliament Security Breach: ਸੁਰੱਖਿਆ ਵਿਚ ਕੁਤਾਹੀ ਤੋਂ ਇਕ ਦਿਨ ਬਾਅਦ ਸੰਸਦ ਦੇ ਬਾਹਰ ਸਖ਼ਤ ਪਹਿਰਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੇਘਾਲਿਆ ਦੇ ਮੁੱਖ ਮੰਤਰੀ ਨੂੰ ਵੀ ਰੋਕਿਆ ਗਿਆ

Parliament Security Breach

Parliament Security Breach: ਸੁਰੱਖਿਆ ਵਿਚ ਕੁਤਾਹੀ ਤੋਂ ਇਕ ਦਿਨ ਬਾਅਦ ਵੀਰਵਾਰ ਨੂੰ ਸੰਸਦ ਭਵਨ ਦੇ ਅੰਦਰ ਅਤੇ ਆਲੇ-ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਅਤੇ ਪੁਲਿਸ ਅਤੇ ਸੰਸਦ ਦੇ ਸੁਰੱਖਿਆ ਕਰਮਚਾਰੀਆਂ ਨੇ ਕੰਪਲੈਕਸ ਵਿਚ ਦਾਖਲ ਹੋਣ ਵਾਲਿਆਂ ਦੀ ਤਿੱਖੀ ਨਿਗਰਾਨੀ ਅਤੇ ਜਾਂਚ ਕੀਤੀ।

ਪਾਰਲੀਮੈਂਟ ਕੰਪਲੈਕਸ ਤੋਂ ਕੁੱਝ ਹੀ ਮੀਟਰ ਦੀ ਦੂਰੀ 'ਤੇ ਟਰਾਂਸਪੋਰਟ ਭਵਨ ਦੇ ਬਾਹਰ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਕਿਸੇ ਨੂੰ ਵੀ ਉਦੋਂ ਤਕ ਬੈਰੀਕੇਡ ਤੋਂ ਅੱਗੇ ਨਹੀਂ ਜਾਣ ਦਿਤਾ ਜਦੋਂ ਤਕ ਉਨ੍ਹਾਂ ਦੇ ਪਛਾਣ ਪੱਤਰ ਦੀ ਜਾਂਚ ਨਹੀਂ ਕੀਤੀ ਗਈ। ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੂੰ ‘ਮਕਰ ਗੇਟ’ ਰਾਹੀਂ ਨਵੀਂ ਸੰਸਦ ਭਵਨ ਵਿਚ ਦਾਖ਼ਲ ਨਹੀਂ ਹੋਣ ਦਿਤਾ ਗਿਆ। ਸੰਗਮਾ ਅਪਣੀ ਕਾਰ ਤੋਂ ਹੇਠਾਂ ਉਤਰੇ ਅਤੇ ਇਮਾਰਤ ਵਿਚ ਦਾਖਲ ਹੋਣ ਲਈ 'ਸ਼ਾਰਦੂਲ ਗੇਟ' ਵੱਲ ਤੁਰ ਕੇ ਗਏ।

ਸੰਸਦ ਮੈਂਬਰਾਂ ਦੇ ਵਾਹਨਾਂ ਦੇ ਡਰਾਈਵਰਾਂ ਨੂੰ ਬਿਨਾਂ ਪਾਸ ਦੇ ਕੰਪਲੈਕਸ ਵਿਚ ਦਾਖਲ ਹੋਣ ਦੀ ਆਗਿਆ ਨਹੀਂ ਦਿਤੀ ਗਈ। ਸੰਸਦ ਕੰਪਲੈਕਸ ਦੇ ਪ੍ਰਵੇਸ਼ ਦੁਆਰ 'ਤੇ ਮੀਡੀਆ ਵਾਲਿਆਂ ਤੋਂ ਉਨ੍ਹਾਂ ਦੇ ਸ਼ਨਾਖਤੀ ਕਾਰਡ ਮੰਗੇ ਗਏ ਅਤੇ ਜ਼ਰੂਰੀ ਸਵਾਲ ਵੀ ਪੁੱਛੇ ਗਏ।

ਨਵੇਂ ਸੰਸਦ ਭਵਨ ਦਾ ਮਰਕ ਗੇਟ ਸਾਰਿਆਂ ਲਈ ਬੰਦ ਕਰ ਦਿਤਾ ਗਿਆ ਹੈ ਅਤੇ ਮੀਡੀਆ ਕਰਮੀਆਂ ਨੂੰ ਪੁਰਾਣੇ ਸੰਸਦ ਭਵਨ ਦੇ ਗੇਟ ਨੰਬਰ 12 ਨੇੜੇ ਲਾਅਨ ਵਿਚ ਭੇਜ ਦਿਤਾ ਗਿਆ।

 (For more news apart from Parliament Security Breach News Updates, stay tuned to Rozana Spokesman)