PM ਮੋਦੀ ਦੇ ਪ੍ਰੋਗਰਾਮ ‘ਚ ਨਹੀਂ ਪਹੁੰਚੇ ਓਡਿਸ਼ਾ CM ਨਵੀਨ ਪਟਨਾਇਕ, ਤੋੜਿਆ ਪ੍ਰੋਟੋਕਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ ਭਾਰਤੀ ਜਨਤਾ ਪਾਰਟੀ ਅਤੇ ਵਿਰੋਧੀ ਪੱਖ ਦੇ ਵਿਚ ਲੜਾਈ.....

PM Modi

ਨਵੀਂ ਦਿੱਲੀ : ਲੋਕਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ ਭਾਰਤੀ ਜਨਤਾ ਪਾਰਟੀ ਅਤੇ ਵਿਰੋਧੀ ਪੱਖ ਦੇ ਵਿਚ ਲੜਾਈ ਹੋਰ ਵੱਧਦੀ ਜਾ ਰਹੀ ਹੈ। ਪ੍ਰੋਟੋਕਾਲ  ਦੇ ਬਾਵਜੂਦ ਓਡਿਸ਼ਾ ਦੇ ਮੁੱਖਮੰਤਰੀ ਨਵੀਨ ਪਟਨਾਇਕ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪ੍ਰੋਗਰਾਮ ਵਿਚ ਨਹੀਂ ਪਹੁੰਚੇ। ਪ੍ਰੋਟੋਕਾਲ ਦੇ ਮੁਤਾਬਕ ਪੀਐਮ ਦੀ ਕਿਸੇ ਰਾਜ ਵਿਚ ਯਾਤਰਾ ਦੇ ਦੌਰਾਨ ਸੀਐਮ ਨੂੰ ਜਾਣਾ ਉਥੇ ਮੌਜੂਦ ਰਹਿਣਾ ਹੁੰਦਾ ਹੈ। ਹਾਲਾਂਕਿ ਜਦੋਂ ਪੀਐਮ ਨਿੱਜੀ ਯਾਤਰਾ ਉਤੇ ਹੋਣ ਤਾਂ ਇਹ ਜਰੂਰੀ ਨਹੀਂ ਹੁੰਦਾ। ਪਰ ਪੀਐਮ ਮੋਦੀ ਇੰਫਰਾਸਟਰਕਚਰ ਡੈਵਲਪਮੈਂਟ ਨਾਲ ਜੁੜੇ ਪ੍ਰੋਜੈਕਟ ਦਾ ਉਦਘਾਟਨ ਕਰਨ ਪਹੁੰਚੇ ਸਨ,

ਇਸ ਲਈ ਅਜਿਹੇ ਮੌਕੇ ਉਤੇ ਪਟਨਾਇਕ ਦੀ ਅਨੁਪਸਥਿਤੀ ਉਤੇ ਲੋਕਾਂ ਦਾ ਧਿਆਨ ਕੇਂਦਰਤ ਹੋ ਗਿਆ। ਹੁਣ ਪੀਐਮ ਮੋਦੀ ਮੰਗਲਵਾਰ ਸ਼ਾਮ ਕੇਰਲ ਵਿਚ ਇਕ ਸੜਕ ਪ੍ਰਯੋਜਨਾ ਦਾ ਉਦਘਾਟਨ ਕਰਨ ਜਾ ਰਹੇ ਹਨ, ਅਜਿਹੇ ਵਿਚ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸੀਐਮ ਪਿਨਰਾਈ ਵਿਜੈਨ ਓਡਿਸ਼ਾ ਸੀਐਮ ਨਵੀਨ ਪਟਨਾਇਕ ਦੀ ਤਰ੍ਹਾਂ ਹੀ ਪ੍ਰੋਟੋਕਾਲ ਤੋੜਨਗੇ ਜਾਂ ਫਿਰ ਇਸ ਦੀ ਪਾਲਣਾ ਕਰਨਗੇ। ਪ੍ਰੋਟੋਕਾਲ ਤੋੜਨ ਦਾ ਇਕ ਅਜਿਹਾ ਹੀ ਇਕ ਮਾਮਲਾ 2014 ਵਿਚ ਸਾਹਮਣੇ ਆਇਆ ਸੀ

ਜਦੋਂ ਪੀਐਮ ਨਾਗਪੁਰ ਵਿਚ ਮੈਟਰੋ ਦਾ ਉਦਘਾਟਨ ਕਰਨ ਪਹੁੰਚੇ ਸਨ ਪਰ ਉਸ ਸਮੇਂ ਮਹਾਰਾਸ਼ਟਰ ਦੇ ਸੀਐਮ ਪ੍ਰਥਵੀਰਾਜ ਚੌਹਾਨ ਇਸ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋਏ ਸਨ। ਇਸ ਨੂੰ ਲੈ ਕੇ ਕਾਫ਼ੀ ਵਿਵਾਦ ਵੀ ਹੋਇਆ ਸੀ। ਇਸ ਉਤੇ ਅਪਣਾ ਬਚਾਅ ਕਰਦੇ ਹੋਏ ਸਾਬਕਾ ਸੀਐਮ ਨੇ ਕਿਹਾ ਸੀ ਕਿ ਪ੍ਰੋਟੋਕਾਲ ਦੇ ਅਨੁਸਾਰ ਜਦੋਂ ਪੀਐਮ ਰਾਜ ਦੀ ਰਾਜਧਾਨੀ ਦੀ ਯਾਤਰਾ ਉਤੇ ਜਾਂਦੇ ਹਨ ਉਦੋਂ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਦਾ ਸਵਾਗਤ ਕਰਨਾ ਚਾਹੀਦਾ ਹੈ।

ਪ੍ਰਥਵੀਰਾਜ ਚੌਹਾਨ ਨੇ ਕਿਹਾ, ਮੈਂ ਮੁੰਬਈ ਵਿਚ ਪ੍ਰਧਾਨ ਮੰਤਰੀ ਦਾ ਸਵਾਗਤ ਕਰਕੇ ਪ੍ਰੋਟੋਕਾਲ ਦੀ ਪਾਲਣਾ ਕੀਤੀ ਸੀ ਅਤੇ ਮੁੰਬਈ ਵਿਚ ਉਨ੍ਹਾਂ ਦੇ ਨਾਲ ਤਿੰਨੋਂ ਪ੍ਰੋਗਰਾਮਾਂ ਵਿਚ ਭਾਗ ਲਿਆ ਸੀ, ਪਰ ਨਾਗਪੁਰ ਵਿਚ ਉਦਘਾਟਨ ਸਮਰੋਹ ਦੇ ਦੌਰਾਨ ਅਜਿਹਾ ਕੋਈ ਪ੍ਰੋਟੋਕਾਲ ਦਾ ਮੁੱਦਾ ਨਹੀਂ ਹੈ।