CAA : ਸ਼ਾਹੀਨ ਬਾਗ ਵਿਚ ਆਪਣਾ ਸਮੱਰਥਨ ਦੇਣ ਲਈ ਪਹੁੰਚੇ ਪੰਜਾਬੀ ਨਾਲ ਹੀ ਲਗਾਇਆ ਲੰਗਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਛਲੇ ਇਕ ਮਹੀਂਨੇ ਤੋਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ ਵਿਚ ਪ੍ਰਦਰਸ਼ਨ ਕਰ ਰਹੇ ਹਨ ਲੋਕ

Photo

ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ਵਿਚ ਪਿਛਲੇ ਇਕ ਮਹੀਂਨੇ ਤੋਂ ਸੀਏਏ ਅਤੇ ਐਨਆਰਸੀ ਵਿਰੁੱਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਅੱਜ ਇਸ ਪ੍ਰਦਰਸ਼ਨ ਨੂੰ ਆਪਣਾ ਸਮੱਰਥਨ ਦੇਣ ਦੇ ਲਈ ਪੰਜਾਬ ਤੋਂ ਵੀ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਅਤੇ ਇੱਥੇ ਪ੍ਰਦਰਸ਼ਨਕਾਰੀਆਂ ਦੇ ਲਈ ਲੰਗਰ ਵੀ ਲਗਾਇਆ ਗਿਆ।

ਬੀਤੇ 15 ਦਸੰਬਰ ਤੋਂ ਸ਼ਾਹੀਨ ਬਾਗ ਵਿਚ ਲੋਕ ਇੱਕਠੇ ਹੋ ਕੇ ਨਾਗਰਿਕਤਾ ਸੋਧ ਕਾਨੂੰਨ ਅਤੇ ਸੰਭਾਵਤ ਐਨਆਰਸੀ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਦਿੱਲੀ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਹੱਟਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਦਰਅਸਲ ਸ਼ਾਹੀਨ ਬਾਗ ਵਿਚ ਜੋ ਪ੍ਰਦਰਸ਼ਨ ਹੋ ਰਿਹਾ ਹੈ ਉਸ ਦੇ ਕਾਰਨ ਦਿੱਲੀ ਤੋਂ ਨੋਇਡਾ ਆਉਣ ਵਾਲਾ ਰਾਸਤਾ ਬੰਦ ਹੈ ਜਿਸ ਕਰਕੇ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਹੱਟਣ ਦੇ ਲਈ ਕਹਿ ਰਹੀ ਹੈ।

 

ਪਰ ਪ੍ਰਦਰਸ਼ਨਕਾਰੀਆਂ ਨੇ ਸੀਏਏ ਵਾਪਸ ਨਾਂ ਹੋਣ ਤੱਕ ਪ੍ਰਦਰਸ਼ਨ ਨਾਂ ਰੋਕਣ ਦੇ ਲਈ ਕਿਹਾ ਹੈ।ਸ਼ਾਹੀਨ ਬਾਗ ਵਿਚ ਲਗਾਤਾਰ ਲੋਕਾਂ ਨੂੰ ਦੂਜੀ ਥਾਵਾਂ ਤੋਂ ਸਮੱਰਥਨ ਮਿਲ ਰਿਹਾ ਹੈ। ਅੱਜ ਬੁੱਧਵਾਰ ਨੂੰ ਪੰਜਾਬ ਤੋਂ ਸੈਕੜਾਂ ਦੀ ਗਿਣਤੀ ਵਿਚ ਲੋਕ ਸ਼ਾਹੀਨ ਬਾਗ ਪਹੁੰਚੇ ਇਸ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਵੀ ਸਨ ਜਿਸ ਤੋਂ ਬਾਅਦ ਅੱਜ ਇੱਥੇ ਲੰਗਰ ਤਿਆਰ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਖਿਲਾਇਆ ਗਿਆ।

ਸ਼ਾਹੀਨ ਬਾਗ ਵਿਚ ਪਿਛਲੇ ਦਿਨੀਂ ਵੀ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਨੂੰ ਲੈ ਕੇ ਧਾਰਮਿਕ ਏਕਤਾ ਦੀ ਮਿਸਾਲ ਵੇਖਣ ਨੂੰ ਮਿਲੀ ਸੀ। ਇੱਥੇ ਹਿੰਦੂ, ਸਿੱਖ, ਈਸਾਈ ਅਤੇ ਮੁਸਲਮਾਨਾਂ ਵੱਲੋਂ ਇੱਕਠੇ ਬੈਠ ਕੇ ਪ੍ਰਦਰਸ਼ਨ ਦੇ ਦੌਰਾਨ ਆਪੋ-ਆਪਣੇ ਧਾਰਮਿਕ ਤਰੀਕਿਆਂ ਨਾਲ ਪੂਜਾ-ਪਾਠ ਕੀਤਾ ਗਿਆ ਸੀ।