ਭਾਰਤੀ ਰੇਲਵੇ ਨੇ ਬਦਲਿਆ ‘ਰੇਲਵੇ ਗਾਰਡ’ ਦੇ ਅਹੁਦੇ ਦਾ ਨਾਂਅ, ਹੁਣ ਕਿਹਾ ਜਾਵੇਗਾ 'ਟਰੇਨ ਮੈਨੇਜਰ'

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਰੇਲਵੇ ਨੇ ਤੁਰੰਤ ਪ੍ਰਭਾਵ ਨਾਲ ਰੇਲਵੇ ਗਾਰਡ ਦੇ ਅਹੁਦੇ ਦਾ ਨਾਂਅ ਬਦਲਣ ਦਾ ਫੈਸਲਾ ਕੀਤਾ ਹੈ।

Indian Railways redesignates post of 'guard' as 'train manager'

 

ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਤੁਰੰਤ ਪ੍ਰਭਾਵ ਨਾਲ ਰੇਲਵੇ ਗਾਰਡ ਦੇ ਅਹੁਦੇ ਦਾ ਨਾਂਅ ਬਦਲਣ ਦਾ ਫੈਸਲਾ ਕੀਤਾ ਹੈ। ਇਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾ ਰਿਹਾ ਹੈ। ਰੇਲਵੇ ਮੰਤਰਾਲੇ ਮੁਤਾਬਕ ਹੁਣ ਰੇਲਵੇ ਗਾਰਡ ਨੂੰ ਟਰੇਨ ਮੈਨੇਜਰ ਵਜੋਂ ਜਾਣਿਆ ਜਾਵੇਗਾ।

RAILWAY

ਰੇਲ ਮੰਤਰਾਲੇ ਨੇ ਟਰੇਨ ਮੈਨੇਜਰ ਦਾ ਅਹੁਦਾ ਤੈਅ ਕਰਦੇ ਹੋਏ ਗਾਰਡ ਤੋਂ ਤਾਇਨਾਤ ਕਰਮਚਾਰੀਆਂ ਦਾ ਤਨਖਾਹ ਸਕੇਲ ਵੀ ਜਾਰੀ ਕਰ ਦਿੱਤਾ ਹੈ। ਰੇਲ ਮੰਤਰਾਲੇ ਨੇ ਟਵੀਟ ਕੀਤਾ, “ ਭਾਰਤੀ ਰੇਲਵੇ ਨੇ ਤੁਰੰਤ ਪ੍ਰਭਾਵ ਨਾਲ "ਗਾਰਡ" ਦੇ ਅਹੁਦੇ ਨੂੰ "ਟਰੇਨ ਮੈਨੇਜਰ" ਵਜੋਂ ਦੁਬਾਰਾ ਨਾਮਜ਼ਦ ਕਰਨ ਦਾ ਫੈਸਲਾ ਕੀਤਾ ਹੈ।


Tweet

ਰੇਲ ਮੰਤਰਾਲੇ ਦੇ ਟਵੀਟ ਦੇ ਅਨੁਸਾਰ ਬਦਲੀ ਗਈ ਪੋਸਟ ਨਾਲ ਉਹਨਾਂ ਦੀ ਤਨਖਾਹ, ਭਰਤੀ ਪ੍ਰਕਿਰਿਆ, ਮੌਜੂਦਾ ਜ਼ਿੰਮੇਵਾਰੀਆਂ ਅਤੇ ਤਰੱਕੀ ਦੇ ਪੱਧਰ ਵਿਚ ਕਿਸੇ ਵੀ ਤਰ੍ਹਾਂ ਨਾਲ ਕੋਈ ਬਦਲਾਅ ਨਹੀਂ ਹੋਵੇਗਾ। ਰੇਲ ਮੰਤਰਾਲੇ ਨੇ ਰੇਲਵੇ ਬੋਰਡ ਦੀਆਂ ਸਿਫ਼ਾਰਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦੇਈਏ ਕਿ ਰੇਲਵੇ ਕਰਮਚਾਰੀ 2004 ਤੋਂ ਗਾਰਡ ਦਾ ਅਹੁਦਾ ਬਦਲਣ ਦੀ ਮੰਗ ਕਰ ਰਹੇ ਸਨ।