UP: BJP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ, ਗੋਰਖਪੁਰ ਸ਼ਹਿਰੀ ਤੋਂ ਚੋਣ ਲੜਨਗੇ CM ਯੋਗੀ
ਉੱਤਰ ਪ੍ਰਦੇਸ਼ ਦੀ ਸੱਤਾਧਾਰੀ ਪਾਰਟੀ ਭਾਜਪਾ ਨੇ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੀ ਸੱਤਾਧਾਰੀ ਪਾਰਟੀ ਭਾਜਪਾ ਨੇ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਗੋਰਖਪੁਰ ਸ਼ਹਿਰੀ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ।
Photo
ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਪਾਰਟੀ ਦੇ ਜਨਰਲ ਸਕੱਤਰ ਅਰੁਣ ਸਿੰਘ ਨੇ ਨਵੀਂ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ। ਪਾਰਟੀ ਨੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੂੰ ਪ੍ਰਯਾਗਰਾਜ ਜ਼ਿਲ੍ਹੇ ਦੀ ਸਿਰਥੂ ਵਿਧਾਨ ਸਭਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ।
Photo
ਪਾਰਟੀ ਨੇ ਅੱਜ ਪਹਿਲੇ ਅਤੇ ਦੂਜੇ ਪੜਾਅ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਪਰ ਗੋਰਖਪੁਰ ਵਿਚ ਛੇਵੇਂ ਪੜਾਅ ਵਿਚ 3 ਮਾਰਚ ਨੂੰ ਚੋਣਾਂ ਹੋਣੀਆਂ ਹਨ। ਸੂਚੀ 'ਚ ਨੋਇਡਾ ਤੋਂ ਪੰਕਜ ਸਿੰਘ ਨੂੰ ਫਿਰ ਤੋਂ ਨਾਮਜ਼ਦ ਕੀਤਾ ਗਿਆ ਹੈ, ਉਹ ਕੇਂਦਰੀ ਮੰਤਰੀ ਰਾਜਨਾਥ ਸਿੰਘ ਦੇ ਪੁੱਤਰ ਹਨ।
Photo
ਭਾਜਪਾ ਨੇ ਇਸ ਸੂਚੀ ਵਿਚ ਕੁੱਲ 107 ਉਮੀਦਵਾਰਾਂ ਦਾ ਐਲਾਨ ਕੀਤਾ ਹੈ। 2017 ਵਿਚ ਭਾਜਪਾ ਨੇ ਇਹਨਾਂ ਵਿਚੋਂ 83 ਸੀਟਾਂ ਜਿੱਤੀਆਂ ਸਨ। ਇਹਨਾਂ 83 'ਚੋਂ 63 ਮੌਜੂਦਾ ਵਿਧਾਇਕਾਂ ਨੂੰ ਦੁਬਾਰਾ ਦੀਆਂ ਟਿਕਟਾਂ ਦਿੱਤੀਆਂ ਗਈਆਂ ਹਨ ਜਦਕਿ 20 ਸੀਟਾਂ 'ਤੇ ਚਿਹਰੇ ਬਦਲੇ ਗਏ ਹਨ।
Photo
ਦੱਸ ਦੇਈਏ ਕਿ 403 ਸੀਟਾਂ ਵਾਲੀ ਉੱਤਰ ਪ੍ਰਦੇਸ਼ ਵਿਧਾਨ ਸਭਾ ਲਈ ਸੱਤ ਪੜਾਵਾਂ ਵਿਚ ਚੋਣਾਂ ਹੋਣੀਆਂ ਹਨ। ਪਹਿਲੇ ਪੜਾਅ ਲਈ 10 ਫਰਵਰੀ ਨੂੰ ਵੋਟਾਂ ਪੈਣਗੀਆਂ, ਜਦਕਿ ਦੂਜੇ ਪੜਾਅ ਲਈ 14 ਫਰਵਰੀ ਅਤੇ ਤੀਜੇ ਪੜਾਅ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ।
Photo
ਚੌਥੇ ਪੜਾਅ 'ਚ 23 ਫਰਵਰੀ, ਪੰਜਵੇਂ ਪੜਾਅ 'ਚ 27 ਫਰਵਰੀ, ਛੇਵੇਂ ਪੜਾਅ 'ਚ 3 ਮਾਰਚ ਅਤੇ ਸੱਤਵੇਂ ਪੜਾਅ 'ਚ 7 ਮਾਰਚ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।