ਪੀਐਮ ਮੋਦੀ ਵੱਲੋਂ ਵੰਦੇ ਐਕਸਪ੍ਰੈਸ ਰੇਲ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ੁੱਕਰਵਾਰ ਸਵੇਰੇ ਭਾਰਤੀ ਰੇਲਵੇ ਦੀ ਟ੍ਰੇਨ-18 ਜਾਂ ਵੰਦੇ ਭਾਰਤ ਐਕਸਪ੍ਰੇਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ।ਇਸ ਤੋਂ ਪਹਿਲਾਂ...

train 18

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ੁੱਕਰਵਾਰ ਸਵੇਰੇ ਭਾਰਤੀ ਰੇਲਵੇ ਦੀ ਟ੍ਰੇਨ-18 ਜਾਂ ਵੰਦੇ ਭਾਰਤ ਐਕਸਪ੍ਰੇਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ।ਇਸ ਤੋਂ ਪਹਿਲਾਂ ਭਾਰਤ ਦੀ ਸਭ ਤੋਂ ਤੇਜ ਰੇਲ ਦਾ ਪੀਐਮ ਮੋਦੀ ਨੇ ਨਿਰੀਖਣ ਕੀਤਾ। ਸ਼ੁੱਕਰਵਾਰ ਨੂੰ ਨਵੀਂ ਦਿੱਲੀ ਤੋਂ ਰਵਾਨਾ ਹੋਈ ਰੇਲ ਵਾਰਾਣਸੀ ਤੱਕ ਜਾਵੇਗੀ। ਰੇਲ ਵਿਚ ਅਧਿਕਾਰੀਆਂ ਦੇ ਨਾਲ ਪੱਤਰਕਾਰਾਂ ਦਾ ਗਰੁੱਪ ਵੀ ਗਿਆ।

ਰੇਲ ਨੂੰ ਰਵਾਨਾ ਕਰਨ ਤੋਂ ਪਹਿਲਾਂ ਪੀਐਮ ਨੇ ਰੇਲ ਅਧਿਕਾਰੀਆਂ ਦੇ ਨਾਲ ਰੇਲ ਦੀ ਅੰਦਰੋਂ ਜਾਂਚ ਕੀਤੀ।ਇਸ ਮੌਕੇ ਤੇ ਪੀਐੇਮ ਨੇ ਕਿਹਾ ਕਿ ਰੇਲ ਨੂੰ ਚੇਨੇਈ ਇੰਟੀਗਰਲ ਕੋਚ ਫੈਕਟਰੀ ਵਿਚ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਮੇਕ ਇੰਨ ਇੰਡਿਆ ਦੀ ਤਾਰੀਫ ਕਰਦੇ ਹੋਏ ਆਖਿਆ ਕਿ ਰੇਲਵੇ ਨੇ ਇਸ ਨੂੰ ਸਹੀ ਦਿਸ਼ਾ ਦਿੱਤੀ ਹੈ। ਵੰਦੇ ਭਾਰਤ ਦੇਸ਼ ਦੀ ਪਹਿਲੀ ਬਿਨਾਂ ਇੰਜਣ ਵਾਲੀ ਸਭ ਤੋਂ ਤੇਜ਼ ਰਫ਼ਤਾਰ ਨਾਲ ਚੱਲਣ ਵਾਲੀ ਰੇਲ ਹੈ,

ਰੇਲ ਨੂੰ ਮੇਕ ਇੰਨ ਇੰਡਿਆ ਦੇ ਤਹਿਤ ਚੇਨਈ ਦੀ ਇੰਟੀਗਰਲ ਕੋਚ ਫੈਕਟਰੀ ਵਿਚ 100 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ।ਰੇਲ ਦੇ ਦਰਵਾਜ਼ੇ ਆਟੋਮੈਟਿਕ ਹਨ ਤੇ ਇਹ ਪੂਰੀ ਤਰ੍ਹਾਂ ਏ.ਸੀ ਰੇਲ ਹੈ। ਇਸ ਵਿਚ ਕੁੱਲ 16 ਕੋਚ ਹਨ ਤੇ 1100 ਤੋਂ ਜ਼ਿਆਦਾ ਯਾਤਰੀ ਇਕੋ ਸਮੇਂ ਇਸ ਵਿਚ ਸਫਰ ਕਰ ਸਕਦੇ ਹਨ।

ਰੇਲ ਦੇ ਕੁੱਝ ਹਿੱਸੇ ਵਿਦੇਸ਼ ਵਿੱਚ ਤਿਆਰ ਕੀਤੇ ਗਏ ਹਨ। ਰੇਲ ਦੇ ਕੋਚ ਵਿਚ ਸਪੇਨ ਵਲੋਂ ਮੰਗਵਾਈਆਂ ਵਿਸ਼ੇਸ਼ ਸੀਟਾਂ ਲੱਗੀਆਂ ਹੋਈਆਂ ਹਨ,ਜਿਨ੍ਹਾਂ ਨੂੰ ਜ਼ਰੂਰਤ ਸਮੇਂ 360 ਡਿਗਰੀ ਤੱਕ ਘੁਮਾਇਆ ਜਾ ਸਕਦਾ ਹੈ।