ਪੁਲਵਾਮਾ ਹਮਲੇ ‘ਤੇ ਪੀਐਮ ਦੀ ਅਹਿਮ ਬੈਠਕ, ਹੁਣ ਸਖ਼ਤ ਜਵਾਬ ਦੇਣ ਦੀ ਵਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਾਵਾਮਾ ਵਿਚ ਹੋਏ ਹਮਲੇ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ।  ਲਗਪਗ 44 ਜਵਾਨਾਂ ਨੇ ਦੇਸ਼ ਲਈ ਸ਼ਹਾਦਤ ਦਿੱਤੀ ਹੈ। ਇਸ ਹਮਲੇ ਤੋਂ ਬਾਅਦ ਪੂਰੇ ਦੇਸ਼...

CM Meeting

ਸ਼੍ਰੀ ਨਗਰ : ਪੁਲਾਵਾਮਾ ਵਿਚ ਹੋਏ ਹਮਲੇ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ।  ਲਗਪਗ 44 ਜਵਾਨਾਂ ਨੇ ਦੇਸ਼ ਲਈ ਸ਼ਹਾਦਤ ਦਿੱਤੀ ਹੈ। ਇਸ ਹਮਲੇ ਤੋਂ ਬਾਅਦ ਪੂਰੇ ਦੇਸ਼ ਵਿੱਚ ਗੁੱਸਾ ਹੈ ਅਤੇ ਹੁਣ ਸਰਕਾਰ ਇਸ ਹਮਲੇ ਦਾ ਬਦਲਾ ਲੈਣ ਦੀ ਤਿਆਰੀ ਵਿਚ ਵੀ ਦਿਖ ਰਹੀ ਹੈ। ਪੀ.ਐਮ ਮੋਦੀ ਦੀ ਅਗਵਾਈ ਵਿਚ CCS ਬੈਠਕ ਹੋਈ। ਇਸ ਬੈਠਕ ਵਿਚ ਗ੍ਰਹਿ ਮੰਤਰੀ,  ਵਿੱਤ ਮੰਤਰੀ, ਰੱਖਿਆ ਮੰਤਰੀ ਸ਼ਾਮਲ ਹੋਏ।

ਪ੍ਰਧਾਨ ਮੰਤਰੀ ਦੇ ਘਰ ਇਹ ਬੈਠਕ ਕਰੀਬ 1 ਘੰਟੇ ਤੱਕ ਚੱਲੀ ਹੈ। ਇਸ ਹਮਲੇ ਵਿਚ ਬਹੁਤ ਐਕਸ਼ਨ ਲਿਆ ਜਾ ਸਕਦਾ ਹੈ। ਇਸ ਤੋਂ ਬਾਅਦ ਗ੍ਰਹਿ ਮੰਤਰੀ ਮੰਤਰੀ ਰਾਜਨਾਥ ਸਿੰਘ ਅੱਜ ਸ਼੍ਰੀ ਨਗਰ ਜਾਣਗੇ ਅਤੇ NIA ਦੀ ਟੀਮ ਵੀ ਸ਼੍ਰੀਨਗਰ ਪਹੁੰਚ ਰਹੀ ਹੈ। ਦੱਸ ਦਈਏ ਕਿ ਅਤਿਵਾਦੀਆਂ ਨੇ ਪੁਲਵਾਮਾ ਵਿੱਚ ਫਿਦਾਈਨ ਹਮਲਾ ਕੀਤਾ ਹੈ। ਇਸ ਹਮਲੇ ਵਿਚ ਇਕ-ਇਕ ਜਵਾਨ ਦੀ ਮੌਤ ਦਾ ਬਦਲਾ ਭਾਰਤ ਨੂੰ ਲੈਣਾ ਹੀ ਚਾਹੀਦਾ ਹੈ।

ਜਿਸ ਤਰ੍ਹਾਂ ਇਹ ਦਰਦਨਾਕ ਹਮਲਾ ਹੋਇਆ ਹੈ। ਉਸ ਨਾਲ ਦੇਸ਼ ਦਾ ਖੂਨ ਉੱਬਲ ਰਿਹਾ ਹੈ। ਹਰ ਭਾਰਤੀ ਚਾਹੁੰਦਾ ਹੈ ਕਿ ਹੁਣ ਬਸ, ਹੁਣ ਸ਼ਾਂਤੀ ਦੇ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਜਨਤਾ ਹੁਣ ਦੂਜੀ ਸਰਜੀਕਲ ਸਟਰਾਈਕ ਦੀ ਮੰਗ ਕਰ ਰਹੀ ਹੈ। ਉਥੇ ਹੀ ਪਾਕਿਸਤਾਨ ਨੇ ਇਸ ਹਮਲੇ ਉੱਤੇ ਬਹੁਤ ਵੱਡਾ ਬਿਆਨ ਦਿੱਤਾ ਹੈ। ਪਾਕਿਸਤਾਨ ਨੇ ਕਿਹਾ  ਹੈ ਕਿ ਬਿਨਾਂ ਕਿਸੇ ਜਾਂਚ  ਦੇ ਇਸ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਦਾਰ ਦੱਸਣਾ ਗਲਤ ਹੈ। ਪਹਿਲਾਂ ਜਾਂਚ ਕੀਤੀ ਜਾਵੇ,  ਫਿਰ ਪਾਕਿਸਤਾਨ ਉੱਤੇ ਕੋਈ ਵੀ ਇਲਜ਼ਾਮ ਲਗਾਇਆ ਜਾਵੇ।