ਕਿਡਨੀ ਦਾਨ ਕਰਕੇ ਵਿਆਕਤੀ ਦੀ ਜਾਨ ਬਚਾਉਣ ਵਾਲੀ ਔਰਤ ਦੀ ਪ੍ਰਧਾਨ ਮੰਤਰੀ ਨੇ ਕੀਤੀ ਪ੍ਰਸ਼ੰਸਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਨਿਰਸਵਾਰਥ ਸੇਵਾ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਘੱਟ ਹੈ ।
PMModi
ਨਵੀਂ ਦਿੱਲੀ:ਕੋਲਕਾਤਾ ਦੀ ਮਾਨਸੀ ਹਲਦਰ (48),ਜਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪ੍ਰਭਾਵਿਤ ਹੋ ਕੇ ਆਪਣਾ ਗੁਰਦਾ ਦਾਨ ਕਰਕੇ ਇੱਕ ਵਿਅਕਤੀ ਨੂੰ ਨਵੀਂ ਜ਼ਿੰਦਗੀ ਦਿੱਤੀ,ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨੇ ਖ਼ੁਦ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਤਾਂ ਉਸਦਾ ਗੁਰਦਾ ਦਾਨ ਕਰਨ ਤੋਂ ਬਾਅਦ ਹੁਣ ਖੁਸ਼ੀਆਂ ਦਾ ਕੋਈ ਠਿਕਾਣਾ ਨਹੀਂ ਰਿਹਾ । ਹਲਦਰ ਨੂੰ ਭੇਜੇ ਇੱਕ ਪ੍ਰਸੰਸਾ ਪੱਤਰ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਨਿਰਸਵਾਰਥ ਸੇਵਾ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਘੱਟ ਹੈ । ਹਲਦਰ ਨੇ ਪ੍ਰਧਾਨ ਮੰਤਰੀ ਮੋਦੀ ਦਾ ਇੱਕ ਭਾਸ਼ਣ ਸੁਣਿਆ ਸੀ ਜਿਸ ਵਿੱਚ ਉਸਨੇ ਅੰਗਦਾਨ ਨੂੰ ਮਹਾਦਾਨ ਦੱਸਿਆ ਸੀ ।