ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਦਿੱਤੀ ਜਾਣਕਾਰੀ, ਮਸਜਿਦ ਗੋਲੀਬਾਰੀ ‘ਚ 49 ਲੋਕ ਮਰੇ
ਹਮਲਾਵਰ ਸੱਜੇ ਵਿੰਗ ਆਸਟ੍ਰੇਲੀਆਈ ਨਾਗਰਿਕ ਸੀ...
ਨਵੀਂ ਦਿੱਲੀ : ਨਿਊਜੀਲੈਂਡ ਦੀਆਂ ਦੋ ਮਸਜਿਦਾਂ ਵਿਚ ਹੋਈ ਗੋਲੀਬਾਰੀ (New Zealand mosque shooting) ਵਿਚ 49 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਕਈ ਲੋਕਾਂ ਦੇ ਜਖ਼ਮੀ ਹੋਣ ਦੀ ਖਬਰ ਹੈ। ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਏਰਡਰਨ ਨੇ ਕਿਹਾ, ਇਹ ਬਹੁਤ ਖ਼ਤਰਨਾਕ ਅਤਿਵਾਦੀ ਹਮਲਾ ਸੀ। ਹਮਲਾਵਰ ਸੱਜੇ ਵਿੰਗ ਆਸਟ੍ਰੇਲੀਆਈ ਨਾਗਰਿਕ ਸੀ। ਪ੍ਰਧਾਨ ਮੰਤਰੀ ਜੇਸਿੰਡਾ ਏਰਡਰਨ ਨੇ ਨਿਊ ਪਲਾਈਮਾਉਥ ਵਿਚ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਰਾਇਸਟਚਰਚ ਦੀ ਘਟਨਾ (Christchurch Mosque) ਨੂੰ ਨਿਊਜੀਲੈਂਡ ਦੇ ਇਤਿਹਾਸ ਦੀ ਸਭ ਤੋਂ ਖ਼ਰਾਬ ਘਟਨਾ ਦੱਸਿਆ ਹੈ।
ਦੂਜੇ ਪਾਸੇ, ਪੁਲਿਸ ਨੇ ਇਸ ਘਟਨਾ ਤੋਂ ਬਾਅਦ 4 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਰਿਪੋਰਟ ਮੁਤਾਬਕ ਗੋਲੀਬਾਰੀ (New Zealand shooting) ਦੌਰਾਨ ਮਸਜਿਦ ਵਿਚ ਕਈ ਲੋਕ ਸ਼ਾਮਲ ਹੋਏ ਹਨ। ਜਦਕਿ ਇੱਕ ਹੋਰ ਮਸਜਦ ਨੂੰ ਖਾਲੀ ਕਰਾ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੌਰਾਨ ਉੱਥੇ ਬੰਗਲਾਦੇਸ਼ ਕ੍ਰਿਕੇਟ ਟੀਮ ਦੇ ਖਿਡਾਰੀ ਵੀ ਮੌਜੂਦ ਸਨ। ਬੰਗਲਾਦੇਸ਼ ਕ੍ਰਿਕੇਟ ਟੀਮ ਦੇ ਖਿਡਾਰੀ ਤਮੀਮ ਇਕਬਾਲ ਨੇ ਟਵੀਟ ਕਰ ਕਿਹਾ, ਗੋਲੀਬਾਰੀ ਵਿਚ ਪੂਰੀ ਟੀਮ ਵਾਲ-ਵਾਲ ਬੱਚ ਗਈ। ਬੇਹੱਦ ਖ਼ਤਰਨਾਕ ਸਮਾਂ ਸੀ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਬੰਗਲਾਦੇਸ਼ ਦੇ ਖਿਡਾਰੀ ਕਿਸੇ ਤਰ੍ਹਾਂ ਮਸਜਿਦ ਤੋਂ ਸੁਰੱਖਿਅਤ ਨਿਕਲਣ ਵਿਚ ਸਫਲ ਰਹੇ। ਦੱਸ ਦਈਏ ਕਿ ਬੰਗਲਾਦੇਸ਼ ਦੀ ਟੀਮ ਨੂੰ ਕੱਲ ਕਰਾਇਸਟਚਰਚ ਵਿਚ ਹੀ ਟੈਸਟ ਮੈਚ ਖੇਡਣਾ ਹੈ। ਪੁਲਿਸ ਕਮਿਸ਼ਨਰ ਮਾਇਕ ਬੁਸ਼ ਦੇ ਮੁਤਾਬਕ ਸ਼ਹਿਰ ਦੇ ਸਾਰੇ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਪੁਲਿਸ ਨੇ ਕਰਾਇਸਟਚਰਚ ਇਲਾਕੇ ਵਿੱਚ ਸਾਰਿਆਂ ਨੂੰ ਭੀੜਭਾੜ ਵਾਲੇ ਇਲਾਕੇ ਤੋਂ ਬਚਣ ਦੀ ਸਲਾਹ ਦਿੱਤੀ ਹੈ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਸੂਚਨਾ ਦੇਣ ਨੂੰ ਕਿਹਾ ਹੈ।
ਘਟਨਾ ਦੇ ਇੱਕ ਚਸ਼ਮਦੀਦ ਨੇ ਰੇਡੀਓ ਨਿਊਜੀਲੈਂਡ ਨੂੰ ਦੱਸਿਆ ਕਿ, ਉਸਨੇ ਗੋਲੀਆਂ ਦੀ ਅਵਾਜ ਸੁਣੀ (New Zealand Mosque shooting ) ਅਤੇ ਚਾਰ ਲੋਕਾਂ ਨੂੰ ਜ਼ਮੀਨ ‘ਤੇ ਪਏ ਵੇਖਿਆ। ਚਾਰੇ ਪਾਸੇ ਖੂਨ ਬਿਖਰਿਆ ਹੋਇਆ ਸੀ।