SBI 'ਤੇ ਫੁਟਿਆ ਵਿੱਤ ਮੰਤਰੀ ਦਾ ਗੁੱਸਾ, ਸੁਣਾਈਆਂ ਖਰੀਆਂ ਖਰੀਆਂ!

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ 'ਤੇ ਵਾਇਰਲ ਆਡੀਓ ਕਲਿਪ ਆਈ ਸਾਹਮਣੇ

file photo

ਨਵੀਂ ਦਿੱਲੀ : ਲੋਕਾਂ ਦੀਆਂ ਸਮੱਸਿਆਵਾਂ ਦਾ ਢੁਕਵਾਂ ਹੱਲ ਠੀਕ ਤਰ੍ਹਾਂ ਨਾ ਕਰਨ ਕਾਰਨ ਭਾਰਤੀਯ ਸਟੇਟ ਬੈਂਕ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਆਡੀਓ ਕਲਿਪ ਮੁਤਾਬਕ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਵਿੱਤ ਮੰਤਰੀ ਬੈਂਕ ਨੂੰ ਖਰੀਆ-ਖੋਟੀਆਂ ਸੁਣਾ ਰਹੇ ਹਨ।

ਵਾਇਰਲ ਹੋ ਰਹੀ ਆਡੀਓ ਕਲਿਪ 'ਚ ਉਹ ਐਸਬੀਆਈ ਦੇ ਅਧਿਕਾਰੀਆਂ ਦੀ ਖਿਚਾਈ ਕਰਦਿਆਂ ਉਨ੍ਹਾਂ ਦੇ ਕੰਮਕਾਜ 'ਤੇ ਸਵਾਲ ਉਠਾ ਰਹੇ ਹਨ। ਜਿਸ ਸਮਾਗਮ ਦੀ ਇਹ ਆਡੀਓ ਦੱਸੀ ਜਾ ਰਹੀ ਹੈ, ਉਸ ਵਿਚ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਤੋਂ ਇਲਾਵਾ ਹੋਰ ਬੈਂਕਾਂ ਦੇ ਅਧਿਕਾਰੀ ਮੌਜੂਦ ਸਨ।

ਇਹ ਘਟਨਾ ਬੀਤੀ 27 ਫ਼ਰਵਰੀ ਦੀ ਦੱਸੀ ਜਾ ਰਹੀ ਹੈ। ਉਸ ਵਕਤ ਵਿੱਤ ਮੰਤਰੀ ਐਸਬੀਆਈ ਦੇ ਫਾਇਨੀਸ਼ੀਅਲ ਆਊਟਰੀਜ਼ ਪ੍ਰੋਗਰਾਮ 'ਚ ਸ਼ਿਰਕਤ ਕਰਨ ਲਈ ਗੁਹਾਟੀ ਪਹੁੰਚੇ ਹੋਏ ਸਨ। ਉਸੇ ਸਮੇਂ ਦਾ ਇਹ ਆਡੀਓ ਕਲਿਪ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਆਡੀਓ ਕਲਿਪ 'ਚ ਵਿੱਤ ਮੰਤਰੀ ਚਾਹ ਦੇ ਬਾਗਾਂ 'ਚ ਕੰਮ ਕਰਦੇ ਕਾਮਿਆਂ ਨੂੰ ਕਰਜ਼ਾ ਮਿਲਣ 'ਚ ਹੋ ਰਹੀ ਕਠਿਨਾਈ ਬਾਰੇ ਪਤਾ ਲੱਗਣ 'ਤੇ ਨਾਰਾਜ਼ ਸਨ। ਉਹ ਕਹਿ ਰਹੇ ਹਨ, ਮੈਨੂੰ ਇਹ ਨਾ ਦੱਸੋ ਕਿ ਤੁਸੀਂ ਸਭ ਤੋਂ ਵੱਡਾ ਬੈਂਕ ਹੋ, ਤੁਸੀਂ ਬੇਰਹਿਮ ਬੈਂਕ ਹੋ। ਐਸਐਲਬੀਸੀਜ਼ ਇਸ ਤਰ੍ਹਾਂ ਕੰਮ ਨਹੀਂ ਕਰਦੇ। ਆਡੀਓ ਕਲਿਪ 'ਚ ਵਿੱਤ ਮੰਤਰੀ ਐਸਬੀਆਈ ਨੂੰ ਹਾਰਟਲੈਸ ਅਤੇ ਇਨ ਅਫੀਸ਼ੀਅਟ ਕਹਿੰਦੇ ਸੁਣਾਈ ਦਿੰਦੇ ਹਨ।

ਵਿੱਤ ਮੰਤਰੀ ਕਹਿ ਰਹੇ ਹਨ ਕਿ ਬੈਂਕ ਅਪਣਾ ਕੰਮ ਠੀਕ ਤਰ੍ਹਾਂ ਨਹੀਂ ਕਰ ਰਿਹਾ ਹੈ। ਚਾਹ ਦੇ ਬਾਗ਼ਾਂ 'ਚ ਕੰਮ ਕਰਨ ਵਾਲਿਆਂ ਬਾਰੇ ਪ੍ਰਧਾਨ ਮੰਤਰੀ ਮੋਦੀ ਵੀ ਕਾਫ਼ੀ ਗੰਭੀਰ ਹਨ। ਪਰ ਜੋ ਕੁੱਝ ਇੱਥੇ ਹੋ ਰਿਹਾ ਹੈ, ਉਠ ਠੀਕ ਨਹੀਂ ਹੈ। ਇਸ ਤੋਂ ਬਾਅਦ ਨਿਰਮਲਾ ਸੀਤਾਰਮਣ ਪੁੱਛਦੇ ਹਨ ਕਿ ਇਸ ਕੰਮ ਨੂੰ ਛੇਤੀ ਨੇਪਰੇ ਕਿਵੇਂ ਚਾੜ੍ਹਿਆ ਜਾਵੇਗਾ। ਐਸਬੀਆਈ ਅਧਿਕਾਰੀ ਇਹ ਕਹਿੰਦੇ ਹੋਏ ਸੁਣਾਈ ਦਿੰਦੇ  ਹਨ ਕਿ ਬੈਂਕ ਨੂੰ ਇਨ੍ਹਾਂ ਖਾਤਿਆਂ ਨੂੰ ਫੰਕਸ਼ਨਲ ਬਣਾਉਣ ਲਈ ਕੁੱਝ ਆਰਬੀਆਈ ਤੋਂ ਮਨਜ਼ੂਰੀ ਦੀ ਲੋੜ ਹੈ, ਅਤੇ ਇਹ ਕੰਮ ਇਕ ਹਫ਼ਤੇ ਅੰਦਰ ਹੋ ਜਾਵੇਗਾ।