ਕੋਰੋਨਾ ਵਾਇਰਸ ਨੂੰ ਲੈ ਕੇ ਰੇਲਵੇ ਨੇ ਚੁੱਕਿਆ ਵੱਡਾ ਕਦਮ...ਕੀਤਾ ਵੱਡਾ ਐਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੇਲਵੇ ਨੇ ਯਾਤਰੀਆਂ ਨੂੰ ਕਿਹਾ ਹੈ ਕਿ ਉਹ ਯਾਤਰਾ ਦੌਰਾਨ ਅਪਣੇ...

Indian railway irctc passengers

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਭਾਰਤੀ ਰੇਲਵੇ ਨੇ ਵੱਡਾ ਕਦਮ ਚੁੱਕਿਆ ਹੈ। ਵੈਸਟਰਨ ਰੇਲਵੇ ਨੇ ਐਲਾਨ ਕੀਤਾ ਹੈ ਕਿ ਹੁਣ ਟ੍ਰੇਨ ਵਿਚ ਰੇਲਵੇ ਵੱਲੋਂ ਕੰਬਲ ਨਹੀਂ ਦਿੱਤੇ ਜਾਣਗੇ। ਵੈਸਟਰਨ ਰੇਲਵੇ ਦੇ ਪੀਆਰਓ ਮੁਤਾਬਕ ਏਸੀ ਡੱਬਿਆਂ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਹੁਣ ਰੇਲਵੇ ਕੰਬਲ ਨਹੀਂ ਦੇਣਗੇ। ਉਹਨਾਂ ਦਾ ਕਹਿਣਾ ਹੈ ਕਿ ਕੰਬਲਾਂ ਦੀ ਰੋਜ਼ਾਨਾਂ ਸਫ਼ਾਈ ਨਹੀਂ ਹੋ ਪਾਉਂਦੀ ਇਸ ਲਈ ਇਹ ਫ਼ੈਸਲਾ ਲਿਆ ਗਿਆ ਹੈ। 

ਰੇਲਵੇ ਨੇ ਯਾਤਰੀਆਂ ਨੂੰ ਕਿਹਾ ਹੈ ਕਿ ਉਹ ਯਾਤਰਾ ਦੌਰਾਨ ਅਪਣੇ ਲਈ ਕੰਬਲ ਘਰ ਤੋਂ ਲੈ ਕੇ ਆਉਣ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਰੇਲਵੇ ਵੱਲੋਂ ਯਾਤਰੀਆਂ ਨੂੰ ਕੰਬਲ ਨਹੀਂ ਦਿੱਤੇ ਜਾਣਗੇ। ਯਾਤਰੀ ਅਪਣੇ ਨਾਲ ਘਰ ਤੋਂ ਕੰਬਲ ਲੈ ਕੇ ਆਉਣ। ਵੈਸਟਰਨ ਰੇਲਵੇ ਦੇ ਪੀਆਰਓ ਤੋਂ ਬਿਆਨ ਜਾਰੀ ਕਰ ਕਿਹਾ ਗਿਆ ਹੈ ਕਿ ਅਜਿਹੇ ਡੱਬਿਆਂ ਵਿਚ ਮਿਲਣ ਵਾਲੇ ਕੰਬਲ ਦੀ ਰੋਜ਼ਾਨਾਂ ਸਫ਼ਾਈ ਸੰਭਵ ਨਹੀਂ ਹੈ। 

ਇਸ ਲਈ ਯਾਤਰੀਆਂ ਨੂੰ ਅਪਣੇ ਲਈ ਕੰਬਲ ਘਰ ਤੋਂ ਲਿਉਣੇ ਪੈਣਗੇ। ਇਸ ਤੋਂ ਇਲਾਵਾ ਇਸ ਬਿਮਾਰੀ ਨੂੰ ਰੋਕਣ ਲਈ ਏਸੀ ਦੇ ਹਰ ਡੱਬੇ ਦੇ ਪਰਦੇ  ਕੁੱਝ ਦਿਨਾਂ ਲਈ ਹਟਾ ਦਿੱਤੇ ਜਾਣਗੇ। ਕੋਰੋਨਾ ਵਾਇਰਸ ਤੋਂ ਬਚਾਅ ਨੂੰ ਲੈ ਕੇ ਪੂਰਬ ਮੱਧ ਰੇਲਵੇ ਨੇ ਕਈ ਸਖ਼ਤ ਕਦਮ ਚੁੱਕੇ ਹਨ। ਯਾਤਰਾ ਦੀ ਸੁਰੱਖਿਆ ਲਈ ਰੇਲਵੇ ਟ੍ਰੇਨਾਂ ਵਿਚ ਸਾਫ਼-ਸਫ਼ਾਈ ਤੇ ਵਿਸ਼ੇਸ਼ ਧਿਆਨ ਦੇ ਰਿਹਾ ਹੈ। ਸਾਰੇ ਡਿਵਿਜ਼ਨ ਦੇ ਡੱਬਿਆਂ ਅੰਦਰ ਪੂਰੀ ਤਰ੍ਹਾਂ ਸਫ਼ਾਈ ਕਰਨ ਨੂੰ ਕਿਹਾ ਗਿਆ ਹੈ।

ਤਤਕਾਲ ਪ੍ਰਭਾਵ ਨਾਲ ਸਾਰੀਆਂ ਟ੍ਰੇਨਾਂ ਦੇ ਏਸੀ ਡੱਬਿਆਂ ਵਿਚੋਂ ਪਰਦੇ ਵੀ ਹਟਾਏ ਜਾ ਰਹੇ ਹਨ। ਸਾਰੇ ਡੱਬਿਆਂ ਦੀ ਸਫ਼ਾਈ ਲਾਈਸੋਲ ਵਰਗੇ ਕੀਟਨਾਸ਼ਕ ਨਾਲ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਰੱਖ-ਰੱਖਾਵ ਦੌਰਾਨ ਈਐਮਯੂ ਅਤੇ ਡੈਮੋ ਕੋਚਾਂ ਵਿਚ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਹੋਵੇ। ਸਫ਼ਾਈ ਕਰਮਚਾਰੀਆਂ ਨੂੰ ਵਿਸ਼ੇਸ਼ ਰੂਪ ਤੋਂ ਸਫ਼ਾਈ ਦਾ ਨਿਰਦੇਸ਼ ਦਿੱਤਾ ਗਿਆ ਹੈ।

ਯਾਤਰੀਆਂ ਦੁਆਰਾ ਉਪਯੋਗ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਕੀਟਾਣੂ ਰਹਿਣ ਰੱਖਣ ਲਈ ਕਿਹਾ ਗਿਆ ਹੈ। ਸਟੇਸ਼ਨਾਂ ਤੇ ਲੱਗੇ ਬੈਂਚ ਅਤੇ ਕੁਰਸੀਆਂ, ਵਾਸ਼ਬੇਸਿਨ, ਬਾਥਰੂਮ ਡੋਰ, ਨਾਬਸ ਆਦਿ ਕੀਟਾਣੂ ਰਹਿਤ ਰੱਖਣ ਲਈ ਕਿਹਾ ਗਿਆ ਹੈ। ਸਾਰੇ ਡੱਬਿਆਂ ਵਿਚ ਤਰਲ ਸਾਬਣ ਦਾ ਸਟਾਕ ਕਾਫੀ ਮਾਤਰਾ ਵਿਚ ਰੱਖਣ ਨੂੰ ਕਿਹਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।