ਕੋਰੋਨਾ ਵਾਇਰਸ: ਇਸ ਦੇਸ਼ ਵਿਚ 60 ਦਿਨਾਂ ਲਈ ਫ੍ਰੀ ਹੋਇਆ WiFi,  ਪੂਰੇ ਦੇਸ਼ ਵਿਚ ਲੱਗਿਆ HotsPot

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤੋਂ ਇਲਾਵਾ ਜਿਹੜੇ ਯੂਜ਼ਰ Xfinity Internet ਦੇ ਸਬਸਕ੍ਰਾਇਬਰ...

Free wifi for 60 days in us internet service provider comcast report

ਨਵੀਂ ਦਿੱਲੀ: ਅਮਰੀਕਾ ਵਿਚ ਇੰਟਰਨੈਟ ਸਰਵਿਸ ਪ੍ਰੋਵਾਈਡਰ ਕਾਮਸਕਾਸਟ ਨੇ 60 ਦਿਨਾਂ ਲਈ ਫ੍ਰੀ ਵਾਈਫਾਈ ਦੇਣ ਦਾ ਐਲਾਨ ਕੀਤਾ ਹੈ। ਇਹ ਕਦਮ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦੇ ਚੁੱਕਿਆ ਗਿਆ ਹੈ ਜਿਸ ਨਾਲ ਲੋਕਾਂ ਨੂੰ ਅਪਣਿਆਂ ਨਾਲ ਜੁੜੇ ਰਹਿਣ ਵਿਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਕਾਮਕਾਸਟ ਮੁਤਾਬਕ ਫ੍ਰੀ ਵਾਈਫਾਈ ਨੂੰ ਪੂਰੇ ਦੇਸ਼ ਵਿਚ WiFi Hotspot ਦੁਆਰਾ ਉਪਲੱਬਧ ਕਰਵਾਇਆ ਜਾ ਰਿਹਾ ਹੈ।

ਇਸ ਵਿਚ ਸਭ ਤੋਂ ਪਹਿਲਾਂ ਹਾਟਸਪੌਟ 'ਤੇ' xfinitywifi 'ਦੀ ਚੋਣ ਕਰੋ। ਫਿਰ ਨੈਟਵਰਕ ਦੇ ਨਾਮ ਮੌਜੂਦਾ ਹਾਟਸਪੌਟ ਵਿੱਚ ਦਿਖਾਈ ਦੇਣਗੇ, ਜਿਸ ਤੋਂ ਬਾਅਦ ਬ੍ਰਾਊਜ਼ਰ ਲਾਂਚ ਕੀਤਾ ਜਾਵੇਗਾ। xfinitywifi ਇੰਟਰਨੈਟ ਤੇ ਗਾਹਕ ਆਪਣਾ ਯੂਜ਼ਰਨੇਮ ਅਤੇ ਪਾਸਵਰਡ ਭਰੇਗਾ ਤਾਂ ਇਹ ਆਪਣੇ ਆਪ ਹੀ ਐਕਸਫਿਨਟੀ ਹਾਟਸਪੌਟ ਨਾਲ ਜੁੜ ਜਾਵੇਗਾ।

ਇਸ ਤੋਂ ਇਲਾਵਾ ਜਿਹੜੇ ਯੂਜ਼ਰ Xfinity Internet ਦੇ ਸਬਸਕ੍ਰਾਇਬਰ ਨਹੀਂ ਹਨ ਉਹਨਾਂ ਨੂੰ ‘Not an Xfinity internet customer’ ਤੇ ਜਾਣਾ ਪਵੇਗਾ ਅਤੇ ਸਾਈਨ-ਇਨ ਪੇਜ਼ ਤੋਂ ਸਟਾਰਟ ਕਰਨਾ ਪਵੇਗਾ। ਨਾਨ-ਕਸਟਮਰਸ ਨੂੰ ਹਰ ਦੋ ਘੰਟਿਆਂ ਤੇ ਕਾਮਪਲੀਮੈਂਟਰੀ ਸੈਸ਼ਨ ਨੂੰ ਰਿਨਿਊ ਕਰਨ ਦੀ ਆਗਿਆ ਮਿਲੇਗੀ। ਜੇ ਤੁਹਾਨੂੰ ਡਰ ਹੈ ਕਿ ਕੋਈ ਵੀ ਤੁਹਾਡੇ ਪਰਸਨਲ ਹੋਮ ਸਪਾਟ ਨੂੰ ਟੈਪ ਕਰ ਸਕਦਾ ਹੈ ਤਾਂ ਕਾਮਕਾਸਟ ਨੇ ਇਸ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਨਾਲ ਸਮਝਾਇਆ ਹੈ।

WiFi ਮੈਪ ਪਬਲਿਕ ਅਤੇ ਪ੍ਰਾਈਵੇਟ ਦੋਵਾਂ ਹਾਟਸਪਾਟ ਨੂੰ ਦਿਖਾਵੇਗਾ। ਕਾਮਕਾਸਟ ਨੇ ਵਾਸ਼ਿੰਗਟਨ ਵਿਚ ਨਾਨ ਕਸਟਮਰ ਲਈ ਲਗਭਗ 65000 ਪਬਲਿਕ ਵਾਈਫਾਈ ਹਾਟਸਪਾਟ ਲਗਾਇਆ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਫਿਲਹਾਲ ਡੇਟਾ ਪਲਾਨ ਤੇ ਕੋਈ ਲਿਮਿਟ ਨਹੀਂ ਹੈ।

ਕਾਮਕਾਸਟ ਨੇ ਅਪਣੇ ਸਟੇਟਮੈਂਟ ਵਿਚ ਕਿਹਾ ਹੈ ਕਿ ਕੋਰੋਨਾ ਵਾਇਰਸ ਕਰ ਕੇ ਘਰ ਤੋਂ ਘਟ ਅਤੇ ਪੜ੍ਹਾਈ ਕਰ ਰਹੇ ਉਹਨਾਂ ਦੇ ਕਸਟਮਰ ਨੂੰ ਉਹ ਫ੍ਰੀ ਡੇਟਾ ਦੇਣਾ ਚਾਹੁੰਦੇ ਹਨ ਜਿਸ ਨਾਲ ਉਹ ਬਿਨਾਂ ਕਿਸੇ ਪਰੇਸ਼ਾਨੀ ਦੇ ਡੇਟਾ ਪਲਾਨ ਦਾ ਇਸਤੇਮਾਲ ਕਰ ਸਕਣ।

ਇੰਟਰਨੈਟ ਇਸਤੇਮਾਲ ਕਰਨ ਦੇ ਮਾਮਲੇ ਵਿਚ ਉਹਨਾਂ ਦੇ ਜ਼ਿਆਦਾਤਰ ਗਾਹਕ ਇਕ ਮਹੀਨੇ ਵਿਚ 1TB ਡੇਟਾ ਤਕ ਵੀ ਪਹੁੰਚਾ ਸਕਦੇ ਅਤੇ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਹ 60 ਦਿਨਾਂ ਲਈ ਬਿਨਾ ਕਿਸੇ ਚਾਰਜ ਦੇ ਅਨਲਿਮਿਟੇਡ ਡੇਟਾ ਉਪਲੱਬਧ ਕਰਵਾ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।