ਵੱਡੀ ਖ਼ਬਰ, ਕਾਂਗਰਸ ਨੂੰ ਗੁਜਰਾਤ ਤੋਂ ਲੱਗਿਆ ਇਕ ਹੋਰ ਵੱਡਾ ਝਟਕਾ! ਦੋ ਵਿਧਾਇਕਾਂ ਨੇ ਦਿੱਤਾ ਅਸਤੀਫ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਜਰਾਤ ਵਿਚ ਰਾਜ ਸਭਾ ਦੀ ਇਕ ਸੀਟ ਜਿੱਤਣ ਲਈ ਦੋਵਾਂ...

Two congress mlas resign in gujarat angry over not getting seat in rajya sabha

ਅਹਿਮਦਾਬਾਦ: ਕਾਂਗਰਸ ਦੇ ਸਾਬਕਾ ਨੇਤਾ ਜਯੋਤੀਰਾਦਿਤਿਆ ਸਿੰਧੀਆ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਇਕ ਪਾਸੇ ਜਿੱਥੇ ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਤੇ ਸੰਕਟ ਦੇ ਬੱਦਲ਼ ਮੰਡਰਾ ਰਹੇ ਹਨ ਉੱਥੇ ਹੀ ਹੁਣ ਗੁਜਰਾਤ ਤੋਂ ਵੀ ਕਾਂਗਰਸ ਲਈ ਬੁਰੀ ਖ਼ਬਰ ਆਈ ਹੈ। ਰਾਜਸਭਾ ਵਿਚ ਸੀਟ ਦੇ ਬਟਵਾਰੇ ਨੂੰ ਲੈ ਕੇ ਨਾਰਾਜ਼ ਚਲ ਰਹੇ ਕਾਂਗਰਸ ਦੇ ਦੋ ਵਿਧਾਇਕਾਂ ਨੇ ਪਾਰਟੀ ਤੋਂ ਅਸਤੀਫ਼ਾ ਲੈ ਲਿਆ  ਹੈ ਜਦਕਿ ਦੋ ਹੋਰ ਵਿਧਾਇਕ ਭਾਜਪਾ ਦੇ ਸੰਪਰਕ ਵਿਚ ਦੱਸੇ ਜਾ ਰਹੇ ਹਨ।

ਸੂਤਰਾਂ ਮੁਤਾਬਕ ਕਾਂਗਰਸ ਦੇ ਦੋਵਾਂ ਵਿਧਾਇਕਾਂ ਨੇ ਦੇਰ ਰਾਤ ਪਾਰਟੀ ਪ੍ਰਧਾਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਪਣਾ ਅਸਤੀਫ਼ਾ ਸੌਂਪ ਦਿੱਤਾ। ਦੋਵਾਂ ਵਿਧਾਇਕਾਂ ਦੇ ਅਸਤੀਫ਼ੇ ਦਾ ਐਲਾਨ ਜਲਦ ਕੀਤਾ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਗੁਜਰਾਤ ਕਾਂਗਰਸ ਵਿਧਾਇਕ ਸੋਮਾ ਪਟੇਲ ਅਤੇ ਜੇਵੀ ਕਾਕਡਿਆ ਨੇ ਰਾਜਸਭਾ ਵਿਚ ਉਹਨਾਂ ਦੇ ਭਾਈਚਾਰੇ ਦੇ ਮੈਂਬਰ ਨੂੰ ਨਾ ਭੇਜੇ ਜਾਣ ਤੋਂ ਨਾਰਾਜ਼ ਹੋ ਕੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਸੋਮਾ ਪਟੇਲ ਨੇ ਰਾਜਸਭਾ ਸੀਟ ਕੋਲੀ ਭਾਈਚਾਰੇ ਨੂੰ ਦੇਣ ਦੀ ਮੰਗ ਕੀਤੀ ਸੀ। ਦਸਿਆ ਜਾ ਰਿਹਾ ਹੈ ਕਿ ਗੁਜਰਾਤ ਤੋਂ ਕੋਲੀ ਭਾਈਚਾਰੇ ਦੇ ਮੈਂਬਰ ਨੂੰ ਟਿਕਟ ਨਹੀਂ ਦਿੱਤੀ ਗਈ। ਸੋਮਾ ਪਟੇਲ ਲਿਮਡੀ ਤੋਂ ਵਿਧਾਇਕ ਹਨ ਜਦਕਿ ਜੇਵੀ ਕਾਕਡਿਆ ਧਾਰੀ ਤੋਂ। 182 ਮੈਂਬਰਾਂ ਵਾਲੀ ਗੁਜਰਾਤ ਵਿਧਾਨਸਭਾ ਵਿਚ ਫ਼ਿਲਹਾਲ 180 ਮੈਂਬਰ ਹਨ ਜਿਹਨਾਂ ਵਿਚੋਂ 103 ਵਿਧਾਇਕ ਭਾਜਪਾ ਦੇ ਹਨ।

73 ਐਮਐਲਏ ਕਾਂਗਰਸ ਦੇ ਹਨ। ਗੁਜਰਾਤ ਵਿਚ ਕਾਂਗਰਸ ਦੇ ਸਹਿਯੋਗੀ ਦਲਾਂ ਦੀ ਗੱਲ ਕੀਤੀ ਜਾਵੇ ਤਾਂ ਬੀਟੀਪੀ 2, ਐਨਸੀਪੀ 1 ਅਤੇ 1 ਨਿਰਦਲੀਆਂ ਨੂੰ ਜੋੜ ਕੇ ਪਾਰਟੀ ਕੋਲ 77 ਐਮਐਲਏ ਹਨ। ਹਰ ਰਾਜਸਭਾ ਸੀਟ ਜਿੱਤਣ ਲਈ ਤਰਜੀਹ ਵਾਲੀਆਂ ਵੋਟਾਂ ਹੋਣਗੀਆਂ. ਕਾਨੂੰਨੀ ਪ੍ਰਕਿਰਿਆ 2 ਸੀਟਾਂ 'ਤੇ ਚੱਲ ਰਹੀ ਹੈ, ਇਸ ਸਥਿਤੀ ਵਿਚ 180/(4+1)5=36+1=37 ਅਰਥਾਤ 37 ਵੋਟਾਂ  ਦੀ ਜਿੱਤ ਦੀ ਜ਼ਰੂਰਤ ਹੈ।

ਗੁਜਰਾਤ ਵਿਚ ਰਾਜ ਸਭਾ ਦੀ ਇਕ ਸੀਟ ਜਿੱਤਣ ਲਈ ਦੋਵਾਂ ਪਾਰਟੀਆਂ ਨੂੰ 38 ਵੋਟਾਂ ਦੀ ਜ਼ਰੂਰਤ ਹੈ। ਰਾਜ ਸਭਾ ਦੀਆਂ ਦੋ ਸੀਟਾਂ 'ਤੇ ਜਿੱਤ ਪ੍ਰਾਪਤ ਕਰਨ ਲਈ 76 ਵੋਟਾਂ ਦੀ ਲੋੜ ਹੈ ਜਦੋਂਕਿ ਕਾਂਗਰਸ ਕੋਲ 74 ਵੋਟਾਂ ਹਨ ਜੋ ਦੋ ਸੀਟਾਂ ਲਈ ਕਾਫ਼ੀ ਨਹੀਂ ਹਨ। ਅਜਿਹੀ ਸਥਿਤੀ ਵਿੱਚ ਕਾਂਗਰਸ ਰਾਜ ਸਭਾ ਵਿੱਚ ਇੱਕ ਸੀਟ ਗੁਆ ਸਕਦੀ ਹੈ। ਹਾਲਾਂਕਿ ਭਾਜਪਾ ਕਿਸੇ ਵੀ ਮਾਮਲੇ ਵਿਚ ਤੀਜੀ ਸੀਟ ਜਿੱਤਣਾ ਚਾਹੁੰਦੀ ਹੈ।

ਰਾਜ ਸਭਾ ਚੋਣਾਂ ਨੂੰ ਲੈ ਕੇ ਗੁਜਰਾਤ ਵਿੱਚ ਕਾਂਗਰਸ ਦੇ ਅੰਦਰ ਟੁੱਟਣ ਦੀ ਸੰਭਾਵਨਾ ਵੱਧ ਗਈ ਹੈ। ਇਸ ਦੇ ਮੱਦੇਨਜ਼ਰ ਕਾਂਗਰਸ ਨੇ ਆਪਣੇ ਵਿਧਾਇਕਾਂ ਨੂੰ ਜੈਪੁਰ ਤਬਦੀਲ ਕਰ ਦਿੱਤਾ ਹੈ। ਸਾਰੇ 14 ਵਿਧਾਇਕਾਂ ਨੂੰ ਹੋਟਲ ਸ਼ਿਵ ਵਿਲਾਸ ਵਿਖੇ ਰੱਖਿਆ ਜਾਵੇਗਾ। ਵਿਧਾਇਕਾਂ ਨੂੰ ਗੁਜਰਾਤ ਵਿੱਚ ਰਾਜ ਸਭਾ ਚੋਣਾਂ ਵਿੱਚ ਹਾਰਸ ਟ੍ਰੇਡਿੰਗ ਤੋਂ ਬਚਾਉਣ ਲਈ ਜੈਪੁਰ ਲਿਆਂਦਾ ਗਿਆ ਹੈ।

ਜੈਪੁਰ ਸ਼ਿਫਟ ਕੀਤੇ ਗਏ ਗੁਜਰਾਤ ਦੇ ਵਿਧਾਇਕਾਂ ਵਿੱਚ ਲਾਖਾ ਭਰਵਾੜ, ਪੂਨਮ ਪਰਮਾਰ, ਗੇਨੀ ਰਾਠੌਰ, ਚੰਦਨ ਠਾਕੋਰ, ਰਿਤਵਿਜ ਮਕਵਾਨਾ, ਚਿਰਾਗ ਕਾਲਰਿਆ, ਬਲਦੇਵ ਠਾਕੋਰ, ਨਾਥਾ ਪਟੇਲ, ਹਿੰਮਤ ਸਿੰਘ ਪਟੇਲ, ਇੰਦਰਜੀਤ ਠਾਕੋਰ, ਰਾਜੇਸ਼ ਗੋਹਿਲ, ਅਜੀਤ ਚੌਹਾਨ, ਹਰਸ਼ਦ ਰਿਬੜਿਆ ਸ਼ਾਮਲ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।