ਅੰਬੇਦਕਰ ਦੇ ਹਵਾਲੇ ਨਾਲ ਕੇਰਲਾ ਦੇ ਕਬਾਇਲੀ ਉਮੀਦਵਾਰ ਨੇ ਭਾਜਪਾ ਲਈ ਚੋਣ ਲੜਨ ਤੋਂ ਕੀਤਾ ਇਨਕਾਰ
"ਮੈਂ ਤੁਹਾਨੂੰ ਕਹਿੰਦਾ ਹਾਂ ਕਿ ਮੈਂ ਆਪਣੀ ਨੇਕ ਡਿਊਟੀ ਤੋਂ ਨਹੀਂ ਹਟਾਂਗਾ ਅਤੇ ਆਪਣੇ ਲੋਕਾਂ ਦੇ ਨਿਆਂ ਅਤੇ ਜਾਇਜ਼ ਹਿੱਤਾਂ ਨਾਲ ਧੋਖਾ ਨਹੀਂ ਕਰਾਂਗਾ।
Manikandan C
ਵਯਨਾਡ:ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਕੇਂਦਰੀ ਲੀਡਰਸ਼ਿਪ ਨੇ ਆਗਾਮੀ ਕੇਰਲਾ ਵਿਧਾਨ ਸਭਾ ਚੋਣਾਂ ਲਈ ਚੋਣ ਲੜ ਰਹੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰਨ ਤੋਂ ਇਕ ਦਿਨ ਬਾਅਦ ਵਯਨਾਡ ਜ਼ਿਲੇ ਵਿਚ ਅਨੁਸੂਚਿਤ ਜਨਜਾਤੀ ਲਈ ਰਾਖਵੇਂ ਹਲਕੇ,ਮਨਨਥਵਾਡੀ ਲਈ ਨਾਮਜ਼ਦ ਉਮੀਦਵਾਰ ਨੇ ਇਸ ਸੀਟ ਤੋਂ ਇਨਕਾਰ ਕਰ ਦਿੱਤਾ ਹੈ। ਮਨੀਕੰਦਨ ਸੀ,ਜੋ ਪਾਨੀਆ ਕਬਾਇਲੀ ਭਾਈਚਾਰੇ ਦੇ ਹਨ,ਨੇ ਕਿਹਾ ਕਿ ਉਸਨੂੰ ਉਮੀਦਵਾਰ ਐਲਾਨਿਆ ਗਿਆ ਸੀ ਹਾਲਾਂਕਿ ਉਨ੍ਹਾਂ ਨੇ ਪਾਰਟੀ ਨੂੰ ਸੂਚਿਤ ਕਰ ਦਿੱਤਾ ਸੀ ਕਿ ਉਹ ਚੋਣ ਲੜਨ ਲਈ ਤਿਆਰ ਨਹੀਂ ਹਨ।