ਭਾਜਪਾ 'ਤੇ ਵਰ੍ਹਦਿਆਂ ਮਮਤਾ ਨੇ ਕਿਹਾ, ਇਹ ਮੇਰੀ ਕਿਸਮਤ ਹੈ ਕਿ ਮੈਂ ਬਚ ਗਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਤੋਂ ਵ੍ਹੀਲਚੇਅਰ 'ਤੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ।

Mamata Banerjee

ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਤੋਂ ਵ੍ਹੀਲਚੇਅਰ 'ਤੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਪਿਛਲੇ ਹਫਤੇ ਧੱਕੇ ਕਾਰਨ ਉਹ ਨੰਦੀਗਰਾਮ ਵਿਚ ਜ਼ਖਮੀ ਹੋ ਗਈ ਸੀ। ਮਮਤਾ ਨੇ ਅੱਜ ਪੁਰੂਲੀਆ ਲਈ ਲਗਭਗ 300 ਕਿਲੋਮੀਟਰ ਦੀ ਯਾਤਰਾ ਕੀਤੀ। ਮੁੱਖ ਮੰਤਰੀ ਨੇ ਆਪਣੀ ਸੱਟ ਦਾ ਜ਼ਿਕਰ ਕਰਦਿਆਂ ਕਿਹਾ,“ਲੋਕਾਂ ਦੇ ਦਰਦ ਮੇਰੇ ਦਰਦ ਨਾਲੋਂ ਵੀ ਵੱਡੇ ਹਨ।