ਮਮਤਾ ਦੀ ਸੱਟ ਵਿਵਾਦ ‘ਤੇ ਬੋਲੇ ਅਮਿਤ ਸ਼ਾਹ, ਜਿਹੜੇ ਭਾਜਪਾ ਵਰਕਰ ਮਰਗੇ ਉਨ੍ਹਾਂ ਦਾ ਕੀ...
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਦੇ ਬਾਂਕੁਰਾ ਵਿਚ ਰੈਲੀ...
ਕੋਲਕਾਤਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਦੇ ਬਾਂਕੁਰਾ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਮਤਾ ਬੈਨਰਜੀ ਦੀ ਸੱਟ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਨੂੰ ਲੱਗੀ ਸੱਟ ਦੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।
ਟੀਐਮਸੀ ਜਿੱਥੇ ਇਸਨੂੰ ਸਾਜਿਸ਼ ਕਰਾਰ ਦੇ ਰਹੀ ਹੈ ਤਾਂ ਉਥੇ ਚੋਣ ਕਮਿਸ਼ਨ ਇਸਨੂੰ ਸਾਜਿਸ਼ ਮੰਨਣ ਤੋਂ ਇਨਕਾਰ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਦੇ ਉਨ੍ਹਾਂ ਵਰਕਰਾਂ ਦਾ ਕੀ ਕਰੀਏ, ਜਿਨ੍ਹਾਂ ਦੀ ਜਾਨ ਚਲੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਤੁਹਾਡੀ ਸੱਟ ਦੇ ਠੀਕ ਹੋਣ ਦੀ ਮੈਂ ਕਾਮਨਾ ਕਰਦਾ ਹਾਂ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇ ਤੁਸੀਂ ਵੀ ਬੀਜੇਪੀ ਦੇ ਉਨ੍ਹਾਂ ਵਰਕਰਾਂ ਦੇ ਬਾਰੇ 'ਚ ਸੋਚਦੇ ਜਿਨ੍ਹਾਂ ਦੀ ਮੌਤ ਹੋ ਗਈ ਹੈ।
ਵੀਡੀਓ ਕਾਂਨਫਰੰਸਿੰਗ ਦੇ ਮਾਧਿਅਮ ਰਾਹੀਂ ਪੱਛਮੀ ਬੰਗਾਲ ਦੇ ਝਾਰਗ੍ਰਾਮ ਵਿਚ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ ਕਿ ਬੰਗਾਲ ਵਿਚ 10 ਸਾਲ ਤੋਂ ਟੀਐਮਸੀ ਦੀ ਸਰਕਾਰ ਨੇ ਬੰਗਾਲ ਨੂੰ ਪਾਤਾਲ ਤੱਕ ਹੇਠ ਲੈ ਜਾਣ ਦਾ ਕੰਮ ਕੀਤਾ ਹੈ। ਹਰ ਚੀਜ ਵਿਚ ਭ੍ਰਿਸ਼ਟਾਚਾਰ, ਟੋਲਬਾਜੀ, ਰਾਜਨੀਤਕ ਹਿੰਸਾ, ਅਤਿਵਾਦ ਨੇ ਪੂਰੇ ਬੰਗਾਲ ਦੇ ਵਿਕਾਸ ਨੂੰ ਤਹਿਤ-ਨਹਿਸ ਕਰਕੇ ਰੱਖ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ 10 ਸਾਲ ਦੇ ਦੀਦੀ ਦੇ ਰਾਜ ਵਿਚ 115 ਤੋਂ ਜ਼ਿਆਦਾ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਇਹ ਯੋਜਨਵਾਂ ਤੁਹਾਡੇ ਤੱਕ ਨਹੀਂ ਪਹੁੰਚੀਆਂ। ਇਸਦਾ ਸਭ ਤੋਂ ਵੱਡਾ ਰੋੜਾ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਹੈ।