ਕਰਨਾਟਕਾ ਹਾਈ ਕੋਰਟ ਵੱਲੋਂ ਹਿਜਾਬ ਪਾਬੰਦੀ ਜਾਰੀ ਰੱਖਣ ਦਾ ਫ਼ੈਸਲਾ “ਅਤਿਅੰਤ ਨਿਰਾਸ਼ਾਜਨਕ”: ਮਹਿਬੂਬਾ ਮੁਫਤੀ
ਮਹਿਬੂਬਾ ਮੁਫ਼ਤੀ ਨੇ ਟਵੀਟ ਕਰਦਿਆਂ ਲਿਖਿਆ, “ਕਰਨਾਟਕਾ ਹਾਈ ਕੋਰਟ ਦਾ ਹਿਜਾਬ ਪਾਬੰਦੀ ਨੂੰ ਜਾਰੀ ਰੱਖਣ ਦਾ ਫੈਸਲਾ ਅਤਿਅੰਤ ਨਿਰਾਸ਼ਾਜਨਕ ਹੈ।
ਸ੍ਰੀਨਗਰ: ਪੀਪਲਸ ਡੈਮੋਕਰੇਟਿਕ ਪਾਰਟੀ (ਪੀਡੀਪੀ) ਮੁਖੀ ਮਹਿਬੂਬਾ ਮੁਫਤੀ ਨੇ ਹਿਜਾਬ ਪਾਬੰਦੀ ਨੂੰ ਜਾਰੀ ਰੱਖਣ ਸਬੰਧੀ ਕਰਨਾਟਕਾ ਹਾਈ ਕੋਰਟ ਵਲੋਂ ਲਏ ਗਏ ਫੈਸਲੇ ਨੂੰ “ਅਤਿਅੰਤ ਨਿਰਾਸ਼ਾਜਨਕ” ਦੱਸਦਿਆਂ ਹੋਇਆਂ ਕਿਹਾ ਕਿ ਗੱਲ ਕੇਵਲ ਧਰਮ ਦੀ ਨਹੀਂ ਸਗੋਂ ਚੋਣ ਦੀ ਆਜ਼ਾਦੀ ਦੀ ਵੀ ਹੈ।
ਮਹਿਬੂਬਾ ਮੁਫ਼ਤੀ ਨੇ ਟਵੀਟ ਕਰਦਿਆਂ ਲਿਖਿਆ, “ਕਰਨਾਟਕਾ ਹਾਈ ਕੋਰਟ ਦਾ ਹਿਜਾਬ ਪਾਬੰਦੀ ਨੂੰ ਜਾਰੀ ਰੱਖਣ ਦਾ ਫੈਸਲਾ ਅਤਿਅੰਤ ਨਿਰਾਸ਼ਾਜਨਕ ਹੈ। ਇਕ ਪਾਸੇ ਅਸੀਂ ਮਹਿਲਾ ਸਸ਼ਕਤੀਕਰਨ ਦੀ ਗੱਲ ਕਰਦੇ ਹਾਂ ਅਤੇ ਦੂਜੇ ਪਾਸੇ ਅਸੀਂ ਉਹਨਾਂ ਨੂੰ ਚੋਣ ਦਾ ਅਧਿਕਾਰ ਦੇਣ ਤੋਂ ਵੀ ਇਨਕਾਰ ਕਰ ਰਹੇ ਹਾਂ। ਇਹ ਕੇਵਲ ਧਰਮ ਦੀ ਗੱਲ ਨਹੀਂ, ਸਗੋਂ ਚੋਣ ਦੇ ਅਧਿਕਾਰ ਦੀ ਵੀ ਗੱਲ ਹੈ।”
ਕਰਨਾਟਕ ਹਾਈ ਕੋਰਟ ਨੇ ਜਮਾਤ ਵਿਚ ਹਿਜਾਬ ਪਹਿਨਣ ਦੀ ਮਨਜੂਰੀ ਦਾਖਲ ਕਰਨ ਵਾਲੀ ਉਡੱਪੀ ਵਿਚ ‘ਗੌਰਮਿੰਟ ਪ੍ਰੀ-ਯੂਨੀਵਰਸਿਟੀ ਗਰਲਸ ਕਾਲਜ’ ਦੀਆਂ ਮੁਸਲਿਮ ਵਿਦਿਆਰਥਣਾਂ ਦੇ ਇਕ ਹਿੱਸੇ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਸਕੂਲ ਦੀ ਵਰਦੀ ਦਾ ਕਾਨੂੰਨ ਉਚਿਤ ਪਾਬੰਦੀ ਹੈ, ਜਿਸ ’ਤੇ ਵਿਦਿਆਰਥਣਾਂ ਇਤਰਾਜ਼ ਨਹੀਂ ਜਤਾ ਸਕਦੀਆਂ।