AIIMS ਦੇ ਡਾਕਟਰਾਂ ਨੇ ਅਣਜੰਮੇ ਬੱਚੇ ਦੀ ਕੀਤੀ ਸਫਲ ਸਰਜਰੀ, 90 ਸੈਕਿੰਡ ਵਿਚ ਠੀਕ ਕੀਤਾ ਦਿਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਂ ਅਤੇ ਬੱਚਾ ਦੋਵੇਂ ਸੁਰੱਖਿਅਤ

File Photo


ਨਵੀਂ ਦਿੱਲੀ: ਦਿੱਲੀ ਏਮਜ਼ ਦੇ ਡਾਕਟਰਾਂ ਨੇ ਮਾਂ ਦੀ ਕੁੱਖ ਵਿਚ ਪਲ ਰਹੇ ਬੱਚੇ ਦੇ ਦਿਲ ਦੀ ਸਫਲਤਾਪੂਰਵਕ ਸਰਜਰੀ ਕੀਤੀ ਹੈ। ਡਾਕਟਰਾਂ ਨੇ ਬੱਚੇ ਦੇ ਦਿਲ ਦੇ ਬੰਦ ਵਾਲਵ ਨੂੰ ਖੋਲ੍ਹਣ ਲਈ ਬੈਲੂਨ ਡਾਇਲੇਸ਼ਨ ਦੀ ਸਰਜਰੀ ਕੀਤੀ। ਡਾਕਟਰਾਂ ਨੇ ਇਹ ਸਰਜਰੀ ਮਹਿਜ਼ 90 ਸਕਿੰਟਾਂ ਵਿਚ ਪੂਰੀ ਕੀਤੀ। ਹੁਣ ਮਾਂ ਅਤੇ ਬੱਚਾ ਦੋਵੇਂ ਸੁਰੱਖਿਅਤ ਹਨ। ਇਹ ਆਪਰੇਸ਼ਨ ਏਮਜ਼ ਦੇ ਕਾਰਡੀਓਥੋਰੇਸਿਕ ਸਾਇੰਸ ਸੈਂਟਰ ਵਿਚ ਕੀਤਾ ਗਿਆ। ਏਮਜ਼ ਦੇ ਡਾਕਟਰਾਂ ਦੀ ਟੀਮ ਨੇ ਇਹ ਪ੍ਰਕਿਰਿਆ ਪੂਰੀ ਕੀਤੀ।  

ਇਹ ਵੀ ਪੜ੍ਹੋ: ਜੀ-20 ਸੰਮੇਲਨ ਦੁਨੀਆ ਭਰ ਵਿੱਚ ਸਿੱਖਿਆ ਖੇਤਰ ਨੂੰ ਹੁਲਾਰਾ ਦੇਣ ਲਈ ਪੁਖ਼ਤਾ ਪਲੇਟਫਾਰਮ ਸਾਬਤ ਹੋਵੇਗਾ: ਮੁੱਖ ਮੰਤਰੀ

ਦਰਅਸਲ ਇਕ 28 ਸਾਲਾ ਔਰਤ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਔਰਤ ਦਾ ਪਹਿਲਾਂ ਤਿੰਨ ਵਾਰ ਗਰਭਪਾਤ ਹੋ ਚੁੱਕਿਆ ਹੈ ਡਾਕਟਰਾਂ ਨੇ ਔਰਤ ਨੂੰ ਬੱਚੇ ਦੇ ਦਿਲ ਦੀ ਸਥਿਤੀ ਬਾਰੇ ਦੱਸਿਆ ਅਤੇ ਇਸ ਨੂੰ ਠੀਕ ਕਰਨ ਲਈ ਆਪਰੇਸ਼ਨ ਦੀ ਸਲਾਹ ਦਿੱਤੀ, ਜਿਸ ਨੂੰ ਔਰਤ ਅਤੇ ਉਸ ਦਾ ਪਤੀ ਮੰਨ ਗਏ।ਟੀਮ ਨੇ ਦੱਸਿਆ ਕਿ ਬੱਚੇ ਦੇ ਮਾਂ ਦੇ ਗਰਭ ਵਿਚ ਹੋਣ 'ਤੇ ਵੀ ਦਿਲ ਦੀਆਂ ਬਿਮਾਰੀਆਂ ਦੇ ਕੁਝ ਗੰਭੀਰ ਰੂਪਾਂ ਦਾ ਪਤਾ ਲਗਾਇਆ ਜਾ ਸਕਦਾ ਹੈ। ਜੇਕਰ ਇਹਨਾਂ ਨੂੰ ਗਰਭ 'ਚ ਹੀ ਠੀਕ ਕਰ ਲਿਆ ਜਾਵੇ ਤਾਂ ਜਨਮ ਤੋਂ ਬਾਅਦ ਬੱਚੇ ਦੀ ਬਿਹਤਰ ਸਿਹਤ ਅਤੇ ਬੱਚੇ ਦੇ ਆਮ ਵਿਕਾਸ ਦੀ ਸੰਭਾਵਨਾ ਵਧ ਜਾਂਦੀ ਹੈ।

ਇਹ ਵੀ ਪੜ੍ਹੋ: ਜਸਬੀਰ ਸਿੰਘ ਕੁਦਨੀ ਨੇ ਪੀ.ਐਸ.ਆਈ.ਡੀ.ਸੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਸਰਜਰੀ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਬੱਚੇ 'ਤੇ ਕੀਤੀ ਗਈ ਸਰਜਰੀ ਦਾ ਨਾਂ ਬੈਲੂਨ ਡਾਇਲੇਸ਼ਨ ਹੈ। ਇਹ ਪ੍ਰਕਿਰਿਆ ਅਲਟਰਾਸਾਊਂਡ ਮਾਰਗਦਰਸ਼ਨ ਅਧੀਨ ਕੀਤੀ ਜਾਂਦੀ ਹੈ। ਇਸ ਦੇ ਲਈ ਅਸੀਂ ਮਾਂ ਦੇ ਢਿੱਡ ਵਿਚੋਂ ਇਕ ਸੂਈ ਬੱਚੇ ਦੇ ਦਿਲ ਵਿਚ ਪਾਈ ਜਾਂਦੀ ਹੈ। ਫਿਰ ਬੈਲੂਨ ਕੈਥੀਟਰ ਦੀ ਮਦਦ ਨਾਲ ਬਿਹਤਰ ਖੂਨ ਦੇ ਪ੍ਰਵਾਹ ਦੀ ਆਗਿਆ ਦੇਣ ਲਈ ਬੰਦ ਵਾਲਵ ਨੂੰ ਖੋਲ੍ਹਿਆ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਰਜਰੀ ਤੋਂ ਬਾਅਦ ਬੱਚੇ ਦੇ ਦਿਲ ਦਾ ਵਿਕਾਸ ਬਿਹਤਰ ਹੋਵੇਗਾ ਅਤੇ ਜਨਮ ਸਮੇਂ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੋਵੇਗਾ।

ਇਹ ਵੀ ਪੜ੍ਹੋ: ਜੀ-20 ਸੰਮੇਲਨ: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਉਡਣ ਵਾਲੇ ਡਰੋਨ, ਮਾਨਵ ਰਹਿਤ ਹਵਾਈ ਵਾਹਨਾਂ 'ਤੇ ਲਾਈ ਪਾਬੰਦੀ 

ਕਾਰਡੀਓਥੋਰੇਸਿਕ ਸਾਇੰਸਿਜ਼ ਸੈਂਟਰ ਦੀ ਟੀਮ ਦੇ ਸੀਨੀਅਰ ਡਾਕਟਰ ਨੇ ਕਿਹਾ ਕਿ ਅਜਿਹਾ ਅਪਰੇਸ਼ਨ ਅਣਜੰਮੇ ਬੱਚੇ ਦੀ ਜ਼ਿੰਦਗੀ ਲਈ ਖ਼ਤਰਨਾਕ ਹੋ ਸਕਦਾ ਹੈ, ਇਸ ਲਈ ਇਸ ਨੂੰ ਬਹੁਤ ਧਿਆਨ ਨਾਲ ਕਰਨਾ ਪੈਂਦਾ ਹੈ। ਜ਼ਿਆਦਾਤਰ ਜਦੋਂ ਅਸੀਂ ਅਜਿਹੀਆਂ ਪ੍ਰਕਿਰਿਆਵਾਂ ਕਰਦੇ ਹਾਂ, ਤਾਂ ਉਹ ਐਂਜੀਓਪਲਾਸਟੀ ਦੇ ਅਧੀਨ ਹੁੰਦੀਆਂ ਹਨ ਪਰ ਇਹ ਐਂਜੀਓਪਲਾਸਟੀ ਦੇ ਅਧੀਨ ਨਹੀਂ ਕੀਤਾ ਜਾ ਸਕਦਾ ਸੀ।