Asaram News: ਬਲਾਤਕਾਰੀ ਸੌਦਾ ਸਾਧ ਤੋਂ ਬਾਅਦ ਹੁਣ ਬਲਾਤਕਾਰੀ ਆਸਾਰਾਮ ਵੀ ਆਵੇਗਾ ਜੇਲ ਤੋਂ ਬਾਹਰ; ਜਾਣੋ ਕਿਉਂ ਮਿਲੀ ਰਾਹਤ
ਜੋਧਪੁਰ ਹਾਈ ਕੋਰਟ ਦੇ ਜਸਟਿਸ ਦਿਨੇਸ਼ ਮਹਿਤਾ ਅਤੇ ਜਸਟਿਸ ਵਿਨੀਤ ਕੁਮਾ ਮਾਥੁਰ ਦੀ ਡਿਵੀਜ਼ਨ ਬੈਂਚ ਨੇ ਇਹ ਫੈਸਲਾ ਦਿਤਾ ਹੈ।
Asaram News: ਬਲਾਤਕਾਰ ਦੇ ਇਕ ਮਾਮਲੇ ਵਿਚ ਜੇਲ ਵਿਚ ਬੰਦ ਆਸਾਰਾਮ ਨੂੰ ਜੋਧਪੁਰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਆਸਾਰਾਮ ਨੂੰ ਮੁੰਬਈ 'ਚ ਇਲਾਜ ਕਰਵਾਉਣ ਦੀ ਇਜਾਜ਼ਤ ਦੇ ਦਿਤੀ ਹੈ। ਜੋਧਪੁਰ ਹਾਈ ਕੋਰਟ ਦੇ ਜਸਟਿਸ ਦਿਨੇਸ਼ ਮਹਿਤਾ ਅਤੇ ਜਸਟਿਸ ਵਿਨੀਤ ਕੁਮਾ ਮਾਥੁਰ ਦੀ ਡਿਵੀਜ਼ਨ ਬੈਂਚ ਨੇ ਇਹ ਫੈਸਲਾ ਦਿਤਾ ਹੈ।
ਆਸਾਰਾਮ ਦੀ ਤਰਫੋਂ ਅਦਾਲਤ ਵਿਚ ਅਪੀਲ ਕੀਤੀ ਗਈ ਸੀ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਹੈ ਅਤੇ ਜੇਲ ਵਿਚ ਉਸ ਦਾ ਇਲਾਜ ਸਹੀ ਢੰਗ ਨਾਲ ਨਹੀਂ ਹੋ ਰਿਹਾ ਹੈ। ਉਸ ਨੂੰ ਇਲਾਜ ਲਈ ਬਾਹਰ ਭੇਜਿਆ ਜਾਵੇ। ਇਸ ਅਪੀਲ 'ਤੇ ਅਪਣਾ ਫੈਸਲਾ ਦਿੰਦੇ ਹੋਏ ਡਿਵੀਜ਼ਨ ਬੈਂਚ ਨੇ ਆਸਾਰਾਮ ਦਾ ਇਲਾਜ ਮੁੰਬਈ 'ਚ ਕਰਵਾਉਣ ਦਾ ਫੈਸਲਾ ਕੀਤਾ ਹੈ।
ਅਦਾਲਤ ਦੇ ਫੈਸਲੇ ਅਨੁਸਾਰ ਆਸਾਰਾਮ ਨੂੰ ਏਅਰ ਐਂਬੂਲੈਂਸ ਰਾਹੀਂ ਮੁੰਬਈ ਭੇਜਿਆ ਜਾਵੇਗਾ। ਇਸ ਦੌਰਾਨ ਉਸ ਦੇ ਨਾਲ ਇਕ ਐਸਪੀ ਰੈਂਕ ਦਾ ਅਧਿਕਾਰੀ ਅਤੇ ਚਾਰ ਪੁਲਿਸ ਮੁਲਾਜ਼ਮ ਭੇਜੇ ਜਾਣਗੇ। ਇਹ ਸਾਰੇ ਹਸਪਤਾਲ ਵਿਚ ਇਲਾਜ ਦੌਰਾਨ ਆਸਾਰਾਮ ਦੇ ਨਾਲ ਰਹਿਣਗੇ। ਇਲਾਜ ਤੋਂ ਬਾਅਦ ਉਸ ਨੂੰ ਵਾਪਸ ਜੇਲ ਲਿਆਂਦਾ ਜਾਵੇਗਾ।
ਦੱਸ ਦੇਈਏ ਕਿ ਆਸਾਰਾਮ ਲੰਬੇ ਸਮੇਂ ਤੋਂ ਜੇਲ 'ਚ ਬੰਦ ਹਨ। ਉਸ ਦੀ ਜ਼ਮਾਨਤ ਦੀ ਅਪੀਲ ਕਈ ਵਾਰ ਰੱਦ ਹੋ ਚੁੱਕੀ ਹੈ। ਪਿਛਲੇ ਸਾਲ ਆਸਾਰਾਮ ਨੂੰ ਜੇਲ ਦੇ ਅੰਦਰ ਆਯੁਰਵੈਦਿਕ ਇਲਾਜ ਦੇਣ ਦਾ ਫੈਸਲਾ ਦਿਤਾ ਗਿਆ ਸੀ। ਆਸਾਰਾਮ ਨੇ ਆਯੁਰਵੈਦਿਕ ਇਲਾਜ ਤੋਂ ਕੋਈ ਲਾਭ ਨਾ ਹੋਣ ਕਾਰਨ ਬਾਹਰ ਇਲਾਜ ਕਰਵਾਉਣ ਦੀ ਇਜਾਜ਼ਤ ਮੰਗੀ ਸੀ। ਇਸ ਦੇ ਨਾਲ ਹੀ ਜੋਧਪੁਰ ਹਾਈ ਕੋਰਟ ਨੇ ਉਸ ਦੀ ਮਨਜ਼ੂਰੀ ਸਵੀਕਾਰ ਕਰਦੇ ਹੋਏ ਮੁੰਬਈ 'ਚ ਇਲਾਜ ਕਰਵਾਉਣ ਦੀ ਇਜਾਜ਼ਤ ਦੇ ਦਿਤੀ ਹੈ।
(For more Punjabi news apart from Asaram will come out of jail News, stay tuned to Rozana Spokesman)