Curfew E-pass: ਲਾਕਡਾਊਨ ਵਿਚ ਬਾਹਰ ਜਾਣ ਲਈ ਇੰਝ ਕਰੋ ਈ-ਪਾਸ ਲਈ ਅਪਲਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਲਾਕਡਾਊਨ ਦਾ ਮੁੱਖ ਉਦੇਸ਼ ਸੋਸ਼ਲ ਡਿਸਟੈਂਸਿੰਗ ਅਤੇ ਲੋਕਾਂ ਦੀ ਇਕ ਜਗ੍ਹਾ ਤੋਂ ਦੂਜੀ ਥਾਂ ਆਵਾਜਾਈ ਨੂੰ ਰੋਕ ਕੇ ਕੋਰੋਨਾ ਵਾਇਰਸ ਤੇ ਨਿਯੰਤਰਣ ਪਾਉਣਾ ਹੈ।

file photo

 ਨਵੀਂ ਦਿੱਲੀ: ਸਰਕਾਰ ਨੇ ਲਾਕਡਾਊਨ 2.0 ਦੀਆਂ ਗਾਈਡਲਾਈਨ ਜਾਰੀ ਕਰ ਦਿੱਤੀਆਂ ਹਨ। ਪਿਛਲੀ ਵਾਰ ਦੀ ਤੁਲਨਾ ਵਿਚ 3 ਮਈ ਲਈ ਜੋ ਲਾਕਡਾਊਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਉਹਨਾਂ ਵਿਚ ਸਖ਼ਤੀ ਵਰਤੀ ਗਈ ਹੈ। ਲਾਕਡਾਊਨ ਦਾ ਮੁੱਖ ਉਦੇਸ਼ ਸੋਸ਼ਲ ਡਿਸਟੈਂਸਿੰਗ ਅਤੇ ਲੋਕਾਂ ਦੀ ਇਕ ਜਗ੍ਹਾ ਤੋਂ ਦੂਜੀ ਥਾਂ ਆਵਾਜਾਈ ਨੂੰ ਰੋਕ ਕੇ ਕੋਰੋਨਾ ਵਾਇਰਸ ਤੇ ਨਿਯੰਤਰਣ ਪਾਉਣਾ ਹੈ। ਲਾਕਡਾਊਨ ਦੌਰਾਨ ਜ਼ਰੂਰੀ ਸੇਵਾਵਾਂ ਜਾਰੀ ਹਨ ਅਜਿਹੇ ਵਿਚ ਰਾਜ ਸਰਕਾਰਾਂ ਨੇ ਈ-ਪਾਸ ਵਿਵਸਥਾ ਲਾਗੂ ਕੀਤੀ ਹੈ।

ਇਸ ਈ-ਪਾਸ ਦਾ ਇਸਤੇਮਾਲ ਕਰ ਕੇ ਲੋਕ ਇਕ ਥਾਂ ਤੋਂ ਦੂਜੀ ਥਾਂ ਜਾ ਸਕਦੇ ਹਨ। ਈ-ਪਾਸ ਦੀ ਸਹਾਇਤਾ ਨਾਲ ਕੋਈ ਵੀ ਸਿਹਤ, ਮੈਡੀਕਲ, ਬਿਜਲੀ, ਪਾਣੀ ਵਰਗੀਆਂ ਜ਼ਰੂਰੀ ਸੁਵਿਧਾਵਾਂ ਲਈ ਇਕ ਥਾਂ ਤੋਂ ਦੂਜੀ ਥਾਂ ਜਾ ਸਕਦੇ ਹਨ।

ਦੇਸ਼ ਵਿਚ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ਼ ਭਰ ਵਿਚ ਜਾਰੀ ਤਾਲਾਬੰਦੀ ਨੂੰ 3 ਮਈ ਤੱਕ ਵਧਾ ਦਿੱਤਾ। ਹਾਲਾਂਕਿ, ਜੇਕਰ ਕੋਰੋਨਾ ਦੀ ਲਾਗ ਦੇ ਮਾਮਲਿਆਂ ਵਿੱਚ ਕਮੀ ਆਈ ਹੈ ਤਾਂ ਦੇਸ਼ ਦੇ ਕੁਝ ਹਿੱਸਿਆਂ ਵਿੱਚ 20 ਅਪ੍ਰੈਲ ਤੋਂ ਤਾਲਾਬੰਦੀ ਵਿੱਚ ਕੁਝ ਢਿੱਲ ਦਿੱਤੀ ਜਾ ਸਕਦੀ ਹੈ।

ਤਾਲਾਬੰਦੀ ਦਾ ਮੁੱਖ ਉਦੇਸ਼ ਸਮਾਜਿਕ ਦੂਰੀਆਂ ਅਤੇ ਲੋਕਾਂ ਦੀ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਰੋਕ ਲਗਾ ਕੇ ਕੋਰੋਨਾ ਵਾਇਰਸ ਦੇ ਫੈਲਣ ਨੂੰ ਨਿਯੰਤਰਿਤ ਕਰਨਾ ਹੈ।ਇਸ ਤਰੀਕੇ ਨਾਲ ਆਨਲਾਈਨ ਅਪਲਾਈ ਕਰੋ। ਆਪਣੇ ਰਾਜ, ਕੇਂਦਰ ਸ਼ਾਸਤ ਪ੍ਰਦੇਸ਼ ਜਾਂ ਸ਼ਹਿਰ ਦੀ ਅਧਿਕਾਰਤ ਵੈਬਸਾਈਟ ਤੇ ਜਾਓ। '

ਅਪਲਾਈ ਈ-ਪਾਸ' 'ਤੇ ਕਲਿਕ ਕਰੋ। ਈ-ਪਾਸ ਫਾਰਮ ਵਿਚ ਪੁੱਛੀ ਗਈ ਸਾਰੀ ਲੋੜੀਂਦੀ ਜਾਣਕਾਰੀ ਭਰੋ। ਜੇ ਕਿਸੇ ਦਸਤਾਵੇਜ਼ ਦੀ ਕਾਪੀ ਮੰਗੀ ਗਈ ਹੈ, ਤਾਂ ਇਸ ਨੂੰ ਅਪਲੋਡ ਕਰੋ ਅਤੇ ਅਰਜ਼ੀ ਦਾਖਲ ਕਰੋ।ਇਕ ਵਾਰ ਜਦੋਂ ਤੁਹਾਡਾ ਪਾਸ ਮਨਜ਼ੂਰ ਹੋ ਜਾਂਦਾ ਹੈ, ਤਾਂ ਤੁਹਾਨੂੰ ਅਥਾਰਟੀ ਦਾ ਸੁਨੇਹਾ ਮਿਲ ਜਾਵੇਗਾ।
 ਈ-ਪਾਸ ਕਾੱਪੀ ਦਾ ਪ੍ਰਿੰਟ ਆਊਟ ਲੈ ਕੇ ਬਾਹਰ ਜਾ ਸਕਦੇ ਹੋ।

ਇਸ ਤਰ੍ਹਾਂ ਵੱਖ ਵੱਖ ਰਾਜਾਂ ਵਿਚ ਈ-ਪਾਸ ਲਈ ਅਪਲਾਈ ਕਰੋ 
ਆਂਧਰਾ ਪ੍ਰਦੇਸ਼: https://gramawardsachivalayam.ap.gov.in/CVPASSAPP/CV/CVOrganizationRegistration
ਅਸਾਮ: http://103.8.249.88/applyonline/index.php/gatepasscontrol/applycaronline
ਬਿਹਾਰ: https://serviceonline.bihar.gov.in/login.do?
ਚੰਡੀਗੜ੍ਹ: http://admser.chd.nic.in/dpc/Default.aspx
ਛੱਤੀਸਗੜ੍ਹ: https://play.google.com/store/apps/details?id=com.laysoft.corona
ਦਿੱਲੀ: https://epass.jantasamvad.org/epass/relief/english/
ਗੋਆ: https://goaonline.gov.in/Public/UserRegifications_af
ਗੁਜਰਾਤ: https://www.digitalgujarat.gov.in/Citizen/CitizenService.aspx
ਹਰਿਆਣਾ: https://covidssharyana.in
ਹਿਮਾਚਲ ਪ੍ਰਦੇਸ਼: http://covidepass.hp.gov.in/apply-for-e-pass/
ਜੰਮੂ ਕਸ਼ਮੀਰ: https://jammu.nic.in/covid19/
ਝਾਰਖੰਡ: https://play.google.com/store/apps/details?id=com.pragyaam.grid.mobile&hl=en)
ਕਰਨਾਟਕ: https://play.google.com/store/apps/details?id=com.mygate.express&hl=en
ਕੇਰਲ: https://pass.bsafe.keالا.gov.in
ਕੋਲਕਾਤਾ: https://coronapass.kolkatapolice.org
ਮੱਧ ਪ੍ਰਦੇਸ਼: https://mapit.gov.in/covid-19/
ਮਹਾਰਾਸ਼ਟਰ: https://covid19.mhpolice.in
ਮਨੀਪੁਰ: https://tengbang.in/StrandedForm.aspx
ਮੇਘਾਲਿਆ: https://megedistrict.gov.in/login.do?
ਓਡੀਸ਼ਾ: http://epass.ocac.in
ਪੁਡੂਚੇਰੀ: https://covid19.py.gov.in
ਪੰਜਾਬ: https://epasscovid19.pais.net.in
ਰਾਜਸਥਾਨ: https://play.google.com/store/apps/detailsid=com.datainfosys.rajasthanpolice.publicapp
ਉੱਤਰ ਪ੍ਰਦੇਸ਼: http://164.100.68.164/upepass2/
ਉਤਰਾਖੰਡ: https://policecitizenportal.uk.gov.in/e_pass/Home/Index
ਤਾਮਿਲਨਾਡੂ: https://serviceonline.gov.in/tamilnadu/login.do?
ਤੇਲੰਗਾਨਾ: https://covid19.telangana.gov.in

ਕਰਫਿਈ ਈ-ਪਾਸ ਲਈ ਲੋੜੀਂਦੀਆਂ ਸੇਵਾਵਾਂ ਦੀ ਸੂਚੀ
ਕਾਨੂੰਨ ਅਤੇ ਵਿਵਸਥਾ ਸੇਵਾਵਾਂ,ਵਾਹਨ (ਸਿਰਫ ਐਮਰਜੈਂਸੀ ਲਈ ਟਰੱਕ, ਕਾਰਾਂ ਅਤੇ ਸਾਈਕਲ),ਪੁਲਿਸ ,ਫਾਇਰ ਵਿਭਾਗ,ਬਿਜਲੀ,ਪਾਣੀ,ਭੋਜਨ ਸਪਲਾਈ,ਸਿਹਤ ਕਰਮਚਾਰੀ,ਬੈਂਕ,ਮੀਡੀਆ,ਮਰੀਜ਼,ਮੌਤ ਦਾ ਕੇਸ

ਸਿਹਤ ਸੇਵਾਵਾਂ,ਈ-ਪਾਸ ਐਪਲੀਕੇਸ਼ਨ ਲਈ ਲੋੜੀਂਦੀ ਜਾਣਕਾਰੀ ਬਿਨੈਕਾਰ ਦਾ ਜ਼ਿਲ੍ਹਾ,ਕਸਬਾ,ਨਾਮ,ਫੋਨ ਨੰਬਰ,ਅਧਿਕਾਰਤ ਆਈ.ਡੀ.,ਵਾਹਨ ਰਜਿਸਟ੍ਰੇਸ਼ਨ ਨੰਬਰ।