ICMR ਨੂੰ ਭਾਰਤੀ ਚਮਗਿੱਦੜਾਂ ਦੀਆਂ ਦੋ ਪ੍ਰਜਾਤੀਆਂ ਵਿਚ ਮਿਲਿਆ ‘ਬੈਟ ਕੋਰੋਨਾ ਵਾਇਰਸ’

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਗਿਆਨੀਆਂ ਨੂੰ ਕੇਰਲ, ਹਿਮਾਚਲ ਪ੍ਰਦੇਸ਼, ਪੁਡੁਚੇਰੀ ਅਤੇ ਤਮਿਲਨਾਡੂ...

Icmr study finds presence of bat coronavirus in two indian bat species

ਨਵੀਂ ਦਿੱਲੀ: ਕੋਰੋਨਾ ਕਾਰਨ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ ਲਗਭਗ 400 ਹੋ ਗਈ ਹੈ ਜਦਕਿ ਦੁਨੀਆ ਵਿਚ ਇਸ ਖਤਰਨਾਕ ਵਾਇਰਸ ਕਾਰਨ ਇਕ ਲੱਖ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤਕ ਇਸ ਦਾ ਕੋਈ ਟੀਕਾ ਜਾਂ ਦਵਾਈ ਨਹੀਂ ਮਿਲੀ। ਮੰਨਿਆ ਜਾ ਰਿਹਾ ਹੈ ਕਿ ਇਹ ਵਾਇਰਸ ਚਮਗਿੱਦੜਾਂ ਤੋਂ ਇਨਸਾਨਾਂ ਵਿਚ ਫੈਲਿਆ ਹੈ। ਰਿਸਰਚ ਜਾਰੀ ਹੈ, ਇਸ ਦੇ ਚਲਦੇ ਭਾਰਤੀ ਵਿਗਿਆਨੀਆਂ ਨੇ ਦੇਸ਼ ਵਿਚ ਪਾਏ ਜਾਣ ਵਾਲੇ ਚਮਗਿੱਦੜਾਂ ਤੇ ਇਕ ਮਹੱਤਵਪੂਰਨ ਖੋਜ ਕੀਤੀ ਹੈ।

ਵਿਗਿਆਨੀਆਂ ਨੂੰ ਕੇਰਲ, ਹਿਮਾਚਲ ਪ੍ਰਦੇਸ਼, ਪੁਡੁਚੇਰੀ ਅਤੇ ਤਮਿਲਨਾਡੂ ਵਿਚ ਚਮਗਿੱਦੜਾਂ ਦੀਆਂ ਦੋ ਪ੍ਰਜਾਤੀਆਂ ਵਿਚ ਅਲੱਗ ਤਰ੍ਹਾਂ ਦਾ ਕੋਰੋਨਾ ਵਾਇਰਸ-ਬੈਟ ਕੋਰੋਨਾ ਵਾਇਰਸ ਮਿਲਿਆ ਹੈ। ਨੈਸ਼ਨਲ ਇੰਸਟੀਚਿਊਫ ਵਾਇਰੋਲੋਜੀ (ਐਨ.ਆਈ.ਵੀ.) ਦੇ ਵਿਗਿਆਨੀ ਅਤੇ ਇਸ ਅਧਿਐਨ ਦੇ ਪ੍ਰਮੁੱਖ ਲੇਖਕ ਡਾ. ਪ੍ਰੱਗਿਆ ਡੀ. ਯਾਦਵ ਨੇ ਕਿਹਾ ਕਿ ਅਜਿਹਾ ਕੋਈ ਸਬੂਤ ਜਾਂ ਖੋਜ ਨਹੀਂ ਹੈ ਜੋ ਦਾਅਵਾ ਕਰਦਾ ਹੈ ਕਿ ਇਹ ਬੈਟ ਕੋਰੋਨਾ ਵਾਇਰਸ ਮਨੁੱਖਾਂ ਵਿੱਚ ਬਿਮਾਰੀ ਦਾ ਕਾਰਨ ਬਣ ਸਕਦਾ ਹੈ।

25 ਚਮਗਿੱਦੜਾਂ ਵਿਚ ਮਿਲਿਆ ਹੈ ਕੋਰੋਨਾ:

ਕੇਰਲ, ਹਿਮਾਚਲ ਪ੍ਰਦੇਸ਼, ਪੁਡੁਚੇਰੀ ਅਤੇ ਤਮਿਲਨਾਡੂ ਵਿਚ ਰੌਜੇਤੁਸ ਅਤੇ ਟੇਰੋਪਸ ਪ੍ਰਜਾਤੀ ਦੇ 25 ਚਮਗਿੱਦੜਾਂ ਵਿਚ ਬੈਟ ਕੋਵਿਡ-19 ਪਾਜ਼ੀਟਿਵ ਪਾਏ ਗਏ ਹਨ। ਯਾਦਵ ਨੇ ਕਿਹਾ ਕਿ ਇਹਨਾਂ ਚਮਗਿੱਦੜ ਵਾਇਰਸ ਦਾ ਕੋਵਿਡ-19 ਮਹਾਂਮਾਰੀ ਨਾਲ ਕੋਈ ਸੰਬੰਧ ਨਹੀਂ ਹੈ। ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ਟੇਰੋਪਸ ਪ੍ਰਜਾਤੀ ਦੇ ਚਮਗਿੱਦੜਾਂ ਵਿਚ 2018 ਅਤੇ 2019 ਵਿਚ ਕੇਰਲ ਵਿਚ ਨਿਪਾਹ ਵਾਇਰਸ ਮਿਲਿਆ ਸੀ।

ਇਸ ਅਧਿਐਨ ਮੁਤਾਬਕ ਮੰਨਿਆ ਜਾਂਦਾ ਹੈ ਕਿ ਚਮਗਿੱਦੜਾਂ ਵਿਚ ਕੁਦਰਤੀ ਕੋਈ ਨਾ ਕੋਈ ਵਾਇਰਸ ਹੁੰਦੇ ਹਨ ਜਿਹਨਾਂ ਵਿਚੋਂ ਕੁੱਝ ਵਿਚ ਮਨੁੱਖਾਂ ਨੂੰ ਬਿਮਾਰ ਕਰਨ ਵਾਲੇ ਹੁੰਦੇ ਹਨ। ਭਾਰਤ ਵਿਚ ਟੇਰੋਪਸ ਪ੍ਰਜਾਤੀ ਦੇ ਚਮਗਿੱਦੜਾਂ ਵਿਚ ਪਹਿਲਾਂ ਨਿਪਾਹ ਵਾਇਰਸ ਮਿਲਿਆ ਸੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਵਾਇਰਸ ਕੋਵਿਡ-19 ਦਾ ਸਬੰਧ ਵੀ ਚਮਗਿੱਦੜਾਂ ਨਾਲ ਹੈ।

ਇਸ ਅਧਿਐਨ ਦਾ ਸਿਰਲੇਖ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਟੇਰੋਪਸ ਅਤੇ ਰੌਜੇਤਤੁਸ ਪ੍ਰਜਾਤੀ ਦੇ ਚਮਗਿੱਦੜਾਂ ਵਿਚ ਕੋਰੋਨਾ ਵਾਇਰਸ ਦਾ ਪਤਾ ਲਗਾਉਣਾ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦਾ ਇਹ ਅਧਿਐਨ ਇੰਡੀਅਨ ਜਰਨਲ ਆਫ਼ ਮੈਡੀਕਲ ਰਿਸਰਚ ਵਿਚ ਪ੍ਰਕਾਸ਼ਤ ਹੋਇਆ ਹੈ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Rozana Spokesman, Punjabi News, Online News,