Lockdown 2.0 ਗਾਈਡਲਾਈਨ: ਪਲੰਬਰ,ਮਕੈਨਿਕ,ਤਰਖਾਣ ਨੂੰ ਛੋਟ,ਸ਼ਰਤ 'ਤੇ ਖੁੱਲਣਗੀਆਂ ਆਈਟੀ ਕੰਪਨੀਆਂ
ਕੇਂਦਰ ਸਰਕਾਰ ਨੇ ਤਾਲਾਬੰਦੀ ਦੇ ਦੂਜੇ ਹਿੱਸੇ ਦੇ ਸੰਬੰਧ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕੀਤਾ ਹਨ।
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਤਾਲਾਬੰਦੀ ਦੇ ਦੂਜੇ ਹਿੱਸੇ ਦੇ ਸੰਬੰਧ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕੀਤਾ ਹਨ। ਇਸ ਦੇ ਤਹਿਤ ਜਨਤਕ ਥਾਵਾਂ 'ਤੇ ਮਾਸਕ ਪਾਉਣੇ ਲਾਜ਼ਮੀ ਹੋਣਗੇ। ਸਰਕਾਰ ਨੇ ਕਿਸਾਨਾਂ ਨੂੰ ਕੁਝ ਰਿਆਇਤਾਂ ਵੀ ਦਿੱਤੀਆਂ ਹਨ। ਕੁਝ ਉਦਯੋਗਾਂ ਨੂੰ ਵੀ ਛੋਟ ਦਿੱਤੀ ਗਈ ਹੈ।
ਈ-ਕਾਮਰਸ - ਕੋਰੀਅਰ ਸੇਵਾਵਾਂ ਨੂੰ ਰਾਹਤ ਦਿੱਤੀ ਗਈ ਹੈ। ਮਹੱਤਵਪੂਰਨ ਚੀਜ਼ਾਂ ਬਣਾਉਣ ਵਾਲੀਆਂ ਫੈਕਟਰੀਆਂ ਵੀ ਖੋਲ੍ਹੀਆਂ ਜਾਣਗੀਆਂ। ਸਰਕਾਰ ਨੇ ਕਿਹਾ ਕਿ ਜ਼ਰੂਰੀ ਚੀਜ਼ਾਂ ਅਤੇ ਦਵਾਈਆਂ ਦਾ ਉਤਪਾਦਨ ਜਾਰੀ ਰਹੇਗਾ। ਕੁਝ ਸ਼ਰਤਾਂ ਦੇ ਨਾਲ ਟਰੱਕਾਂ ਨੂੰ ਆਉਣ-ਜਾਣ ਦੀ ਆਗਿਆ ਦਿੱਤੀ ਗਈ ਹੈ।
ਲਾਕਡਾਊਨ ਵਿੱਚ ਫਸੇ ਲੋਕਾਂ ਲਈ ਹੋਟਲ, ਇਲੈਕਟ੍ਰਿਕ ਮਕੈਨਿਕ, ਪਲੰਬਰ, ਮੋਟਰ ਮਕੈਨਿਕ, ਤਰਖਾਣ ਨੂੰ ਛੋਟ ਦਿੱਤੀ ਗਈ ਹੈ। 50 ਫੀਸਦੀ ਕਰਮਚਾਰੀਆਂ ਦੇ ਨਾਲ ਆਈਟੀ ਕੰਪਨੀਆਂ ਨੂੰ ਕੰਮ ਦੀ ਮਨਜ਼ੂਰੀ ਦਿੱਤੀ ਗਈ ਹੈ।
ਖੇਤੀਬਾੜੀ ਮਜ਼ਦੂਰ ਅਤੇ ਮਨਰੇਗਾ ਦੀ ਆਗਿਆ ਹੈ
ਦਿਸ਼ਾ ਨਿਰਦੇਸ਼ ਅਨੁਸਾਰ ਮੈਡੀਕਲ ਸੇਵਾਵਾਂ ਨੂੰ ਜ਼ਰੂਰੀ ਸੇਵਾਵਾਂ ਤਹਿਤ ਲਾਕਡਾਉਨ ਤੋਂ ਛੋਟ ਦਿੱਤੀ ਗਈ ਹੈ। ਹਸਪਤਾਲ, ਕਲੀਨਿਕ ਅਤੇ ਦਵਾਈ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। ਖੇਤੀ ਨਾਲ ਜੁੜੇ ਕੰਮਾਂ ਨੂੰ ਵੀ ਛੋਟ ਦਿੱਤੀ ਗਈ ਹੈ। ਖੇਤੀ ਮਜ਼ਦੂਰ ਕੰਮ ਕਰ ਸਕਣਗੇ। ਖੇਤੀ ਦੇ ਸੰਦ ਬਣਾਉਣ ਦੀਆਂ ਦੁਕਾਨਾਂ ਵੀ ਖੁੱਲ੍ਹਣਗੀਆਂ। ਬੈਂਕਾਂ ਦੇ ਨਾਲ ਹੀ ਬੀਮਾ ਕੰਪਨੀਆਂ ਵੀ ਕੰਮ ਕਰ ਸਕਦੀਆਂ ਹਨ ।
ਸਰਕਾਰ ਨੇ ਜ਼ਰੂਰੀ ਸੇਵਾਵਾਂ ਨੂੰ ਆਉਣ ਜਾਣ ਦੀ ਆਗਿਆ ਦੇ ਦਿੱਤੀ ਹੈ। ਬੈਂਕ ਸ਼ਾਖਾਵਾਂ, ਏਟੀਐਮਜ਼, ਡਾਕ ਸੇਵਾਵਾਂ, ਡਾਕਘਰ ਖੁੱਲੇ ਰਹਿਣਗੇ। ਆਈਆਰਡੀਏਆਈ ਅਤੇ ਬੀਮਾ ਕੰਪਨੀਆਂ ਨੂੰ ਆਗਿਆ ਦਿੱਤੀ ਗਈ ਹੈ। ਏਪੀਐਮਸੀ ਦੁਆਰਾ ਸੰਚਾਲਿਤ ਸਾਰੀਆਂ ਮੰਡੀਆਂ ਖੁੱਲੀਆਂ ਰਹਿਣਗੀਆਂ। ਮਨਰੇਗਾ ਤਹਿਤ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ। ਕੁਝ ਨਿਰਮਾਣ ਸਥਾਨਾਂ 'ਤੇ ਕੰਮ ਸ਼ੁਰੂ ਕਰਨ ਦੀ ਆਗਿਆ ਵੀ ਦਿੱਤੀ ਗਈ ਹੈ।
ਇਸਦੇ ਨਾਲ, ਮੱਛੀ ਪਾਲਣ ਨਾਲ ਸਬੰਧਤ ਗਤੀਵਿਧੀਆਂ ਦੀ ਆਗਿਆ ਦਿੱਤੀ ਗਈ ਹੈ। ਦੁੱਧ ਵੇਚਣ, ਇਕੱਤਰ ਕਰਨ, ਵੰਡਣ ਦੀ ਆਗਿਆ ਦਿੱਤੀ ਗਈ। ਪੈਟਰੋਲ ਪੰਪ ਖੁੱਲ੍ਹੇ ਰਹਿਣਗੇ। ਪ੍ਰਿੰਟ, ਇਲੈਕਟ੍ਰਾਨਿਕ ਮੀਡੀਆ, ਡੀਟੀਐਚ, ਕੇਬਲ, ਇੰਟਰਨੈਟ ਸੇਵਾਵਾਂ ਜਾਰੀ ਰਹਿਣਗੀਆਂ। ਪੇਂਡੂ ਖੇਤਰਾਂ ਵਿਚ ਉਦਯੋਗਿਕ ਗਤੀਵਿਧੀਆਂ ਦੀ ਆਗਿਆ ਹੈ।
ਕੀ ਕੀ ਬੰਦ ਹੋਵੇਗਾ
ਸਾਰੀਆਂ ਘਰੇਲੂ ਜਾਂ ਅੰਤਰ ਰਾਸ਼ਟਰੀ ਉਡਾਣਾਂ, ਰੇਲ ਗੱਡੀਆਂ (ਯਾਤਰੀਆਂ ਦੀ ਆਵਾਜਾਈ ਲਈ), ਸਾਰੇ ਵਿਦਿਅਕ-ਸਿਖਲਾਈ-ਕੋਚਿੰਗ ਕੇਂਦਰ, ਉਦਯੋਗਿਕ ਅਤੇ ਵਪਾਰਕ ਗਤੀਵਿਧੀਆਂ, ਹੋਟਲ, ਟੈਕਸੀ, ਆਟੋ ਰਿਕਸ਼ਾ, ਸਾਈਕਲ ਰਿਕਸ਼ਾ, ਸਿਨੇਮਾ ਹਾਲ, ਸ਼ਾਪਿੰਗ ਕੰਪਲੈਕਸ ,ਜਿੰਮ, ਖੇਡ ਕੰਪਲੈਕਸ, ਤੈਰਾਕੀ ਪੂਲ, ਬਾਰ, ਥੀਏਟਰ, ਕੋਈ ਵੀ ਸਮਾਗਮ, ਸਾਰੇ ਧਾਰਮਿਕ ਸਥਾਨ ਬੰਦ ਰਹਿਣਗੇ। ਇਸ ਤੋਂ ਇਲਾਵਾ 20 ਤੋਂ ਵੱਧ ਲੋਕਾਂ ਨੂੰ ਕਿਸੇ ਅੰਤਮ ਸੰਸਕਾਰ ਵਿਚ ਸ਼ਾਮਲ ਹੋਣ ਦੀ ਆਗਿਆ ਨਹੀਂ ਹੋਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।