ਮਹਾਰਾਸ਼ਟਰ ਦੇ ਮੰਤਰੀ ਦਾ ਆਰੋਪ- ਬਿਨਾਂ ਗੰਭੀਰ ਲੱਛਣ ਦੇ ਕੁਝ ਹਸਤੀਆਂ ਵੱਡੇ ਹਸਪਤਾਲਾਂ ਵਿਚ ਭਰਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋੜਵੰਦ ਲੋਕਾਂ ਨੂੰ ਹਸਪਤਾਲਾਂ ਵਿਚ ਨਹੀਂ ਮਿਲ ਰਹੇ ਬੈੈੱਡ- ਮੰਤਰੀ

Maharashtra minister

ਮੁੰਬਈ: ਮਹਾਰਾਸ਼ਟਰ ਸਰਕਾਰ ਦੇ ਮੰਤਰੀ ਅਸਲਮ ਸ਼ੇਖ ਨੇ ਅਰੋਪ ਲਗਾਇਆ ਹੈ ਕਿ ਕੁਝ ਹਸਤੀਆਂ ਕਥਿਤ ਤੌਰ ’ਤੇ ਕੋਰੋਨਾ ਵਾਇਰਸ ਦੇ ਗੰਭੀਰ ਲੱਛਣ ਨਾ ਹੋਣ ਦੇ ਬਾਵਜੂਦ ਵੀ ਵੱਡੇ ਹਸਪਤਾਲਾਂ ਵਿਚ ਭਰਤੀ ਹੋ ਗਈਆਂ ਹਨ, ਜਿਸ ਕਾਰਨ ਹਸਪਤਾਲਾਂ ਵਿਚ ਬੈੱਡ ਭਰੇ ਹੋਏ ਹਨ। ਇਹੀ ਕਾਰਨ ਹੈ ਕਿ ਲੋੜਵੰਦ ਲੋਕਾਂ ਨੂੰ ਹਸਪਤਾਲਾਂ ਵਿਚ ਜਗ੍ਹਾ ਨਹੀਂ ਮਿਲ ਰਹੀ ਹੈ।

ਉਹਨਾਂ ਕਿਹਾ ਕਿ ਜੇਕਰ ਇਹ ਲੋਕ ਹਸਪਤਾਲਾਂ ਵਿਚ ਭਰਤੀ ਨਾ ਹੋਣ ਤਾਂ ਸੂਬੇ ਵਿਚ ਕੋਰੋਨਾ ਪੀੜਤ ਲੋੜਵੰਦਾਂ ਨੂੰ ਇਹਨਾਂ ਹਸਪਤਾਲਾਂ ਵਿਚ ਭਰਤੀ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦੇ ਨਾਲ ਹੀ ਹਸਪਤਾਲਾਂ ਵਿਚ ਜਗ੍ਹਾ ਘੱਟ ਗਈ ਹੈ। ਮੁੰਬਈ ਦੇ 90 ਫੀਸਦੀ ਤੋਂ ਜ਼ਿਆਦਾ ਕੋਰੋਨਾ ਮਾਮਲੇ ਵੱਡੀਆਂ ਇਮਾਰਤਾਂ ਤੋਂ ਦੱਸੇ ਜਾ ਰਹੇ ਹਨ।

ਇਹਨਾਂ ਮਰੀਜਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਹੀ ਬੈੱਡ ਚਾਹੀਦੇ ਹਨ। ਇਸ ਲਈ ਮਾਮਲੇ ਵਧਣ ਨਾਲ ਨਿੱਜੀ ਹਸਪਤਾਲਾਂ ’ਤੇ ਕਾਫੀ ਦਬਾਅ ਵਧ ਗਿਆ ਹੈ, ਜਿਸ ਕਾਰਨ ਮੁੰਬਈ ਵਿਚ ਨਿੱਜੀ ਹਸਪਤਾਲਾਂ ਦੇ ਬੈੱਡ 90 ਫੀਸਦੀ ਭਰ ਚੁੱਕੇ ਹਨ। ਹਸਪਤਾਲਾਂ ਵਿਚ ਕੋਵਿਡ ਬੈੱਡ ਮੈਨੇਜਮੈਂਟ ਲਈ ਬੀਐਮਸੀ ਵੱਲੋਂ ਨਿਯੁਕਤ ਕੀਤੇ ਗਏ ਡਾਕਟਰ ਗੌਤਮ ਭੰਸਾਲੀ ਦੱਸਦੇ ਹਨ ਕਿ ਹਰ ਕੋਈ ਵੱਡੇ ਪ੍ਰਾਈਵੇਟ ਹਸਪਤਾਲ ਵਿਚ ਬੈੱਡ ਲੈਣਾ ਚਾਹੁੰਦਾ ਹੈ।