CBI ਵਲੋਂ ਤਲਬ ਕੀਤੇ ਜਾਣ ’ਤੇ ਬੋਲੇ ਕੇਜਰੀਵਾਲ, “ਜੇ ਮੈਂ ਭ੍ਰਿਸ਼ਟਾਚਾਰੀ ਹਾਂ ਤਾਂ ਦੁਨੀਆਂ ’ਚ ਕੋਈ ਇਮਾਨਦਾਰ ਨਹੀਂ”

ਏਜੰਸੀ

ਖ਼ਬਰਾਂ, ਰਾਸ਼ਟਰੀ

ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕੀਤੀ ਪ੍ਰੈੱਸ ਕਾਨਫਰੰਸ

Arvind Kejriwal

 

 

ਨਵੀਂ ਦਿੱਲੀ: ਸੀਬੀਆਈ ਨੇ ਕਥਿਤ ਆਬਕਾਰੀ ਨੀਤੀ ਘੁਟਾਲਾ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਭਲਕੇ (16 ਅਪ੍ਰੈਲ) ਨੂੰ ਤਲਬ ਕੀਤਾ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਉਹ ਜਿਸ ਦਿਨ ਦਿੱਲੀ ਵਿਧਾਨ ਸਭਾ ਵਿਚ ਭ੍ਰਿਸ਼ਟਾਚਾਰ ਖ਼ਿਲਾਫ਼ ਬੋਲੇ ਸਨ, ਉਸੇ ਦਿਨ ਸਮਝ ਗਏ ਸਨ ਕਿ ਅਗਲਾ ਨੰਬਰ ਉਹਨਾਂ ਦਾ ਹੋਵੇਗਾ। ਉਹਨਾਂ ਦੱਸਿਆ ਕਿ ਉਹ ਕੱਲ੍ਹ ਸੀਬੀਆਈ ਦਫ਼ਤਰ ਜਾਣਗੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਲਈ ਉਮੀਦ ਦੀ ਕਿਰਨ ਬਣ ਕੇ ਉੱਭਰੀ ਹੈ ਅਤੇ ਇਸ ਲਈ ਉਸ ਨੂੰ ਕੁਚਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: BJP ਦੇ ਯੂਥ ਆਗੂ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਕੇਜਰੀਵਾਲ ਨੇ ਕਿਹਾ ਕਿ ਇਹਨਾਂ ਲੋਕਾਂ ਨੇ ਸਾਡੇ ਦੋ ਮੰਤਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਹਨਾਂ ਦਾ ਸੋਚਣਾ ਸੀ ਕਿ ਨੰਬਰ ਦੋ (ਮਨੀਸ਼ ਸਿਸੋਦੀਆ) ਅਤੇ ਤਿੰਨ (ਸਤੇਂਦਰ ਜੈਨ) ਨੂੰ ਗ੍ਰਿਫ਼ਤਾਰ ਕਰ ਲਓ, ਤਾਂ ਕਿ ਮੇਰਾ ਗਲਾ ਫੜ ਸਕਣ। ਜੇ ਮੈਂ ਭ੍ਰਿਸ਼ਟਾਚਾਰੀ ਹਾਂ ਤਾਂ ਦੁਨੀਆਂ ’ਚ ਕੋਈ ਇਮਾਨਦਾਰ ਨਹੀਂ। ਦਿੱਲੀ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪਿਛਲੇ 75 ਸਾਲਾਂ ਵਿਚ ‘ਆਪ’ ਵਾਂਗ ਕਿਸੇ ਵੀ ਪਾਰਟੀ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਉਹਨਾਂ ਕਿਹਾ, ''...ਇਹ ਇਸ ਲਈ ਹੈ ਕਿਉਂਕਿ 'ਆਪ' ਨੇ ਲੋਕਾਂ 'ਚ ਉਮੀਦ ਜਗਾਈ ਹੈ ਕਿ ਇਹ ਗਰੀਬੀ ਦੂਰ ਕਰੇਗੀ ਅਤੇ ਉਹਨਾਂ ਨੂੰ ਸਿੱਖਿਅਤ ਬਣਾਏਗੀ। ਉਹ ਸਾਨੂੰ ਨਿਸ਼ਾਨਾ ਬਣਾ ਕੇ ਇਸ ਉਮੀਦ ਨੂੰ ਤੋੜਨਾ ਚਾਹੁੰਦੇ ਹਨ”।

ਇਹ ਵੀ ਪੜ੍ਹੋ: ਕਾਰਪੋਰੇਟ ਰਣਨੀਤੀ : 38 ਲੱਖ ਕਰੋੜ ਦੀ ਮਾਰਕੀਟ ਕੈਪ ਵਾਲੀਆਂ 72 ਕੰਪਨੀਆਂ ਇਸ ਸਾਲ ਬਦਲਣਗੀਆਂ ਸੀਈਓ

ਉਹਨਾਂ ਕਿਹਾ ਸੱਤਿਆਪਾਲ ਮਲਿਕ ਨੇ ਵੀ ਬੋਲਿਆ ਕਿ ਮੋਦੀ ਜੀ ਨੂੰ ਭ੍ਰਿਸ਼ਟਾਚਾਰ ਤੋਂ ਕੋਈ ਪਰਹੇਜ਼ ਨਹੀਂ ਹੈ। ਜੋ ਸਿਰ ਤੋਂ ਲੈ ਕੇ ਪੈਰ ਤੱਕ ਭ੍ਰਿਸ਼ਟਾਚਾਰ ਵਿਚ ਡੁੱਬਿਆ ਹੋਇਆ ਹੈ, ਉਸ ਦੇ ਲਈ ਭ੍ਰਿਸ਼ਟਾਚਾਰ ਕੀ ਮੁੱਦਾ ਹੋਵੇਗਾ? ਆਪ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਦਿੱਲੀ ਦੀ ਆਬਕਾਰੀ ਨੀਤੀ ਇੰਨੀ ਪਾਰਦਰਸ਼ੀ ਸੀ ਕਿ ਇਸ ਨਾਲ ਸ਼ਰਾਬ ਦੇ ਸਮੁੱਚੇ ਖੇਤਰ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਹੋ ਜਾਣਾ ਸੀ। ਇਸ ਦੀ ਮਿਸਾਲ ਪੰਜਾਬ ਹੈ ਜਿੱਥੇ ਇਹ ਨੀਤੀ ਲਾਗੂ ਹੋਈ ਅਤੇ 1 ਸਾਲ ਵਿਚ ਮਾਲੀਏ ਵਿਚ 50% ਵਾਧਾ ਹੋਇਆ। ਉਹਨਾਂ ਨੇ ਇਸ ਨੂੰ ਦਿੱਲੀ ਵਿਚ ਲਾਗੂ ਨਹੀਂ ਹੋਣ ਦਿੱਤਾ। ਸੀਬੀਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) 'ਤੇ ਝੂਠੇ ਹਲਫਨਾਮੇ ਦਾਇਰ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਉਹ ਇਲਜ਼ਾਮ ਲਗਾ ਰਹੇ ਹਨ ਕਿ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ 14 ਫੋਨ ਨਸ਼ਟ ਕੀਤੇ, ਪਰ "ਸੱਚਾਈ ਵੱਖਰੀ ਹੈ"।

ਇਹ ਵੀ ਪੜ੍ਹੋ: CAPF ਕਾਂਸਟੇਬਲ ਭਰਤੀ ਪ੍ਰੀਖਿਆ ਲਈ ਗ੍ਰਹਿ ਮੰਤਰਾਲੇ ਦਾ ਵੱਡਾ ਫ਼ੈਸਲਾ

ਉਹਨਾਂ ਕਿਹਾ, “ਇਹਨਾਂ ਵਿਚੋਂ ਚਾਰ ਫ਼ੋਨ ਈਡੀ ਕੋਲ ਹੈ ਅਤੇ ਇਕ ਫ਼ੋਨ ਸੀਬੀਆਈ ਕੋਲ ਹੈ। ਜ਼ਿਆਦਾਤਰ ਹੋਰ ਫ਼ੋਨ ਸਰਗਰਮ ਹਨ ਅਤੇ ਲੋਕ ਉਹਨਾਂ ਦੀ ਵਰਤੋਂ ਕਰ ਰਹੇ ਹਨ। ਸੀਬੀਆਈ ਅਤੇ ਈਡੀ ਨੂੰ ਇਹ ਪਤਾ ਹੈ। ਉਹ ਅਦਾਲਤ ਵਿਚ ਝੂਠੇ ਹਲਫ਼ਨਾਮੇ ਦਾਇਰ ਕਰ ਰਹੇ ਹਨ।” ਕੇਜਰੀਵਾਲ ਨੇ ਕਿਹਾ ਕਿ ਇਹ ਦੋਸ਼ ਹੈ ਕਿ 100 ਕਰੋੜ ਰੁਪਏ ਲਏ ਗਏ ਹਨ। ਉਹਨਾਂ ਪੁੱਛਿਆ ਕਿ ਇਹ ਪੈਸੇ ਕਿੱਥੇ ਹਨ? ਮੁੱਖ ਮੰਤਰੀ ਨੇ ਕਿਹਾ, “400 ਤੋਂ ਵੱਧ ਛਾਪੇ ਮਾਰੇ ਗਏ… ਪੈਸਾ ਕਿੱਥੇ ਹੈ? ਕਿਹਾ ਗਿਆ ਸੀ ਕਿ ਪੈਸੇ ਦੀ ਵਰਤੋਂ ਗੋਆ ਚੋਣਾਂ 'ਚ ਕੀਤੀ ਗਈ ਸੀ। ਉਹਨਾਂ ਨੇ ਗੋਆ ਦੇ ਹਰ ਵਿਕਰੇਤਾ ਤੋਂ ਪੁੱਛਗਿੱਛ ਕੀਤੀ, ਜਿਸ ਨੂੰ ਅਸੀਂ ਨੌਕਰੀ 'ਤੇ ਰੱਖਿਆ ਸੀ, ਪਰ ਕੁਝ ਨਹੀਂ ਮਿਲਿਆ। ਆਬਕਾਰੀ ਨੀਤੀ ਵਿਚ ਸਵਾਲ ਭ੍ਰਿਸ਼ਟਾਚਾਰ ਦਾ ਨਹੀਂ ਹੈ”। ਉਹਨਾਂ ਸਵਾਲ ਕੀਤਾ ਕਿ ਮੈਂ ਪ੍ਰਧਾਨ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਚੱਲ ਕੀ ਰਿਹਾ ਹੈ? ਜਿੱਥੇ ਕੋਈ ਘੁਟਾਲਾ ਹੋਇਆ ਹੀ ਨਹੀਂ, ਉੱਥੇ ਲੋਕਾਂ ਨੂੰ ਡਰਾ-ਧਮਕਾ ਕੇ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਫਾਸਟੈਗ ਨੇ ਹਾਈਵੇਅ ਟੋਲ ਬੂਥਾਂ ਦੀ ਬਦਲੀ ਦਿੱਖ : ਫਾਸਟੈਗ ਨੇ ਟੋਲ ਕੁਲੈਕਸ਼ਨ ਵਿੱਚ 58% ਦਾ ਕੀਤਾ ਵਾਧਾ

ਭਲਕੇ ਪੇਸ਼ੀ ਦੌਰਾਨ ਗ੍ਰਿਫ਼ਤਾਰੀ ਦੀ ਸੰਭਾਵਨਾ ਸਬੰਧੀ ਇਕ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਜੇ ਭਾਜਪਾ ਨੇ CBI ਨੂੰ ਆਦੇਸ਼ ਦੇ ਦਿੱਤੇ ਨੇ ਕਿ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨਾ ਹੈ ਤਾਂ CBI ਉਸ ਨੂੰ ਨਕਾਰ ਕਿਵੇਂ ਸਕਦੀ ਹੈ?  ਇਸ ਤੋਂ ਬਾਅਦ ਇਕ ਟਵੀਟ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, “ਅਸੀਂ ਅਦਾਲਤਾਂ ਵਿਚ ਝੂਠੀ ਗਵਾਹੀ ਦੇਣ ਅਤੇ ਝੂਠੇ ਸਬੂਤ ਪੇਸ਼ ਕਰਨ ਲਈ ਸੀਬੀਆਈ ਅਤੇ ਈਡੀ ਅਧਿਕਾਰੀਆਂ ਖ਼ਿਲਾਫ਼ ਉਚਿਤ ਮਾਮਲੇ ਦਰਜ ਕਰਾਵਾਂਗੇ”।