ਵਿਨੋਦ ਕਾਂਬਲੀ ਦੀ ਸੁਨੀਲ ਗਾਵਸਕਰ ਕਰਨਗੇ ਮਦਦ
ਚੈਂਪੀਅਨ ਫਾਊਂਡੇਸ਼ਨ ਵਲੋਂ ਕਾਂਬਲੀ ਨੂੰ ਹਰ ਮਹੀਨੇ 30,000 ਰੁਪਏ ਦਿਤੇ ਜਾਣਗੇ
ਵਿਨੋਦ ਕਾਂਬਲੀ ਕਾਫ਼ੀ ਸਮੇਂ ਬੀਮਾਰ ਚੱਲ ਰਹੇ ਹਨ ਜਿਸ ਕਰ ਕੇ ਉਹ ਕੋਈ ਕੰਮ ਵੀ ਨਹੀਂ ਕਰ ਪਾਉਂਦੇ ਤੇ ਜੋ ਪੈਨਸ਼ਨ ਆਉਂਦੀ ਹੈ ਉਸ ਨਾਲ ਘਰ ਦਾ ਗੁਜਾਰਾ ਨਹੀਂ ਚੱਲਦਾ। ਇਸੇ ਕਰ ਕੇ ਹੁਣ ਵਿਨੋਦ ਕਾਂਬਲੀ ਨੂੰ ਸੁਨੀਲ ਗਾਵਸਕਰ ਦੇ ਚੈਂਪੀਅਨ ਫਾਊਂਡੇਸ਼ਨ ਵਲੋਂ ਮਦਦ ਕੀਤੀ ਜਾਵੇਗੀ। ਦਸ ਦਈਏ ਕਿ 53 ਸਾਲਾ ਕਾਂਬਲੀ ਨੂੰ ਹੁਣ ਆਪਣੀ ਬਾਕੀ ਦੀ ਜ਼ਿੰਦਗੀ ਲਈ ਹਰ ਮਹੀਨੇ ਪੈਸੇ ਮਿਲਣਗੇ।
ਇਸ ਦੀ ਸ਼ੁਰੂਆਤ 1 ਅਪ੍ਰੈਲ ਤੋਂ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਵਿਨੋਦ ਕਾਂਬਲੀ ਸੁਨੀਲ ਗਾਵਸਕਰ ਦੇ ਚੈਂਪੀਅਨ ਫਾਊਂਡੇਸ਼ਨ ਡੇਸ਼ਨ ਤੋਂ ਮਦਦ ਪ੍ਰਾਪਤ ਕਰਨ ਵਾਲੇ ਦੂਜੇ ਕ੍ਰਿਕਟਰ ਹੋਣਗੇ। ਵਿਨੋਦ ਕਾਂਬਲੀ ਨੂੰ ਸਹਾਇਤਾ ਦੇ ਤਹਿਤ ਪੂਰੀ ਜ਼ਿੰਦਗੀ ਲਈ ਹਰ ਮਹੀਨੇ 30,000 ਰੁਪਏ ਦਿਤੇ ਜਾਣਗੇ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਪੂਰੇ ਸਾਲ ਲਈ ਡਾਕਟਰੀ ਖਰਚੇ ਵਜੋਂ 30,000 ਰੁਪਏ ਵੱਖਰੇ ਤੌਰ ’ਤੇ ਵੀ ਮਿਲਣਗੇ।
ਸੁਨੀਲ ਗਾਵਸਕਰ ਦੀ ਚੈਂਪੀਅਨ ਫਾਊਂਡੇਸ਼ਨ 1999 ਵਿਚ ਲੋੜਵੰਦ ਅੰਤਰਰਾਸ਼ਟਰੀ ਕ੍ਰਿਕਟਰਾਂ ਦੀ ਮਦਦ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ। ਇਕ ਰਿਪੋਰਟ ਅਨੁਸਾਰ ਅਨੁਸਾਰ, ਫਾਊਂਡੇਸ਼ਨ ਵਲੋਂ ਵਿਨੋਦ ਕਾਂਬਲੀ ਨੂੰ ਪ੍ਰਤੀ ਮਹੀਨਾ 30000 ਰੁਪਏ ਦੇਣ ਦੀ ਪ੍ਰਕਿਰਿਆ 1 ਅਪ੍ਰੈਲ ਤੋਂ ਲਾਗੂ ਕੀਤੀ ਗਈ ਹੈ। 53 ਸਾਲਾ ਕਾਂਬਲੀ ਨੂੰ ਇਹ ਪੈਸਾ ਉਦੋਂ ਤਕ ਮਿਲਦਾ ਰਹੇਗਾ ਜਦੋਂ ਤਕ ਉਹ ਜ਼ਿੰਦਾ ਰਹਿਣਗੇ।
ਇਸ ਤੋਂ ਇਲਾਵਾ, ਉਨ੍ਹਾਂ ਨੂੰ ਮਿਲਣ ਵਾਲੇ 30,000 ਰੁਪਏ ਦੇ ਸਾਲਾਨਾ ਡਾਕਟਰੀ ਖਰਚੇ ਵੱਖਰੇ ਹੋਣਗੇ। ਸੁਨੀਲ ਗਾਵਸਕਰ 11 ਜਨਵਰੀ ਨੂੰ ਵਾਨਖੇੜੇ ਸਟੇਡੀਅਮ ਦੀ 50ਵੀਂ ਵਰ੍ਹੇਗੰਢ ‘ਤੇ ਵਿਨੋਦ ਕਾਂਬਲੀ ਨੂੰ ਮਿਲੇ ਸਨ। ਉਸ ਦੌਰਾਨ, ਕਾਂਬਲੀ ਗਾਵਸਕਰ ਦੇ ਪੈਰ ਛੂਹਦੇ ਹੋਏ ਭਾਵੁਕ ਹੋ ਗਏ। ਉਸ ਮੀਟਿੰਗ ਤੋਂ ਬਾਅਦ, ਸੁਨੀਲ ਗਾਵਸਕਰ ਦੇ ਫਾਊਂਡੇਸ਼ਨ ਦਾ ਇਹ ਫ਼ੈਸਲਾ ਸਵਾਗਤਯੋਗ ਹੈ।