ਕਰੋਨਾ ਨਾਲ ਲੜਾਈ ਲਈ ਰਾਸ਼ਟਰਪਤੀ ਨੇ 30 ਫੀਸਦੀ ਤਨਖ਼ਾਹ ਚੋਂ ਕੀਤੀ ਕਟੋਤੀ, 10 ਕਰੋੜ ਦੀ ਗੱਡੀ ਵੀ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਸ਼ਟਰਪਤੀ ਦੇ ਵੱਲੋਂ ਕਰੋਨਾ ਵਾਇਰਸ ਨਾਲ ਚੱਲ ਰਹੀ ਲੜਾਈ ਵਿਚ ਸਰਕਾਰ ਨੂੰ ਸਹਿਯੋਗ ਕਰਨ ਲਈ ਲਈ ਆਪਣੀ ਤਨਖ਼ਾਹ ਵਿਚੋਂ 30 ਫੀਸਦੀ ਕਟੋਤੀ ਕਰਨ ਦੇ ਨਾਲ ਕਈ ਹੋਰ ਕੱਦਮ ਚੁੱਕੇ ਹਨ

Photo

ਨਵੀਂ ਦਿੱਲੀ : ਰਸ਼ਟਰਪਤੀ ਰਾਮਨਾਥ ਕੋਵਿੰਦ ਦੇ ਵੱਲੋਂ ਕਰੋਨਾ ਵਾਇਰਸ ਨਾਲ ਚੱਲ ਰਹੀ ਲੜਾਈ ਵਿਚ ਸਰਕਾਰ ਨੂੰ ਸਹਿਯੋਗ ਕਰਨ ਲਈ ਲਈ ਆਪਣੀ ਤਨਖ਼ਾਹ ਵਿਚੋਂ 30 ਫੀਸਦੀ ਕਟੋਤੀ ਕਰਨ ਦੇ ਨਾਲ ਕਈ ਹੋਰ ਕੱਦਮ ਚੁੱਕੇ ਹਨ। ਇਸ ਤੋਂ ਵਿਚ ਲਿਮੋਜ਼ੀਨ ਕਾਰ ਦੀ ਖ੍ਰੀਦ ਅਤੇ ਪ੍ਰੋਗਰਾਮਾਂ ਚ ਅਧਿਕਾਰੀਆਂ ਦੀ ਗਿਣਤੀ ਨੂੰ ਘੱਟ ਕਰਨ ਸ਼ਾਮਿਲ ਹੈ। ਵੀਰਵਾਰ ਨੂੰ ਰਾਸ਼ਟਰਪਤੀ ਭਵਨ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ, ਖਰਚ ਘੱਟ ਕਰਨ ਅਤੇ ਸਮਾਜਿਕ ਦੂਰ ਦਾ ਪਾਲਣ ਕਰਨ ਘਰੇਲੂ ਯਾਤਰਾ ਅਤੇ ਹੋਰ ਪ੍ਰੋਗਰਾਮ ਘੱਟ ਕੀਤੇ ਜਾਣਗੇ। ਇਹ ਵੀ ਕਿਹਾ ਗਿਆ ਹੈ ਕਿ ਮਹਿਮਾਨਾਂ ਦੀ ਸੂਚੀ ਨੂੰ ਐਟ ਹੋਮ ਅਤੇ ਸਟੇਟ ਪ੍ਰੋਗਰਾਮਾਂ ਵਿਚ ਛੋਟਾ ਰੱਖਿਆ ਜਾਵੇਗਾ ਅਤੇ ਖਾਣ ਪੀਣ ਦੀਆਂ ਚੀਜ਼ਾਂ, ਫੁੱਲ ਅਤੇ ਸਜਾਵਟ ਵੀ ਘਟੇਗੀ।

ਰਾਸ਼ਟਰਪਤੀ ਕੋਵਿੰਦ ਵੱਲੋਂ ਰਾਸ਼ਟਰਪਤੀ ਲਈ ਵਰਤੀ ਜਾਣ ਵਾਲੀ ਗੱਡੀ ਲਿਮੋਜ਼ੀਨ ਦੀ ਖ੍ਰੀਦ ਨੂੰ ਵੀ ਟਾਲ ਦਿੱਤਾ ਹੈ। ਜਿਸ ਦਾ ਮੁੱਲ ਕਰੀਬ 10 ਕਰੋੜ ਹੈ। ਇਸ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਦੇ ਅਨੁਮਾਨ ਅਨੁਸਾਰ ਇਹ ਛੋਟਾ ਜਿਹਾ ਯੋਗਦਾਨ ਸਵੈ-ਨਿਰਭਰ ਭਾਰਤ ਬਣਾਉਣ ਵਿਚ ਅਤੇ ਦੇਸ਼ ਨੂੰ ਇਸ ਮਹਾਂਮਾਰੀ ਵਿਰੁੱਧ ਲੜਨ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਵਿਚ ਊਰਜਾ ਪ੍ਰਦਾਨ ਕਰੇਗਾ ਅਤੇ ਵਿਕਾਸ ਅਤੇ ਖੁਸ਼ਹਾਲੀ ਦੀ ਯਾਤਰਾ ਨੂੰ ਜਾਰੀ ਰੱਖੇਗਾ। ਦੱਸ ਦੱਈਏ ਕਿ ਭਾਰਤ ਦੇ ਰਾਸ਼ਟਰਪਤੀ ਨੂੰ 5 ਲੱਖ ਰੁਪਏ ਮਹੀਨੇ ਤਨਖ਼ਾਹ ਮਿਲਦੀ ਹੈ, ਜਿਸ ਵਿਚੋਂ ਉਨ੍ਹਾਂ ਨੇ 30 ਫ਼ੀਸਦੀ ਕੋਟਤੀ ਕਰਨ ਦਾ ਐਲਾਨ ਕੀਤਾ ਹੈ।

ਇਸ ਦੇ ਨਾਲ ਹੀ ਰਾਸ਼ਟਰਪਤੀ ਭਵਨ ਨਵੇਂ ਵਿੱਤੀ ਸਾਲ ਵਿਚ ਕਿਸੇ ਨਵੇਂ ਕੰਮ ਨੂੰ ਨਹੀਂ ਕਰੇਗਾ, ਸਗੋਂ ਕੇਵਲ ਪਹਿਲੇ ਹੀ ਕੰਮਾਂ ਨੂੰ ਪੂਰਾ ਕਰੇਗਾ। ਇਸ ਤੋਂ ਇਲਾਵਾ ਰਾਸ਼ਟਰਪਤੀ ਭਵਨ ਵਿਚ ਵਰਤੋਂ ਹੋਣ ਵਾਲੀਆਂ ਚੀਜਾਂ ਦੀ ਵਰਤੋਂ ਵੀ ਘਟਾਈ ਜਾਵੇਗੀ। ਉਨ੍ਹਾਂ ਕਿਹਾ ਕਿ ਊਰਜਾ ਅਤੇ ਬਾਲਣ ਦੀ ਬੱਚਤ ਕਰਨ ਲਈ ਵਿਹਾਰਕ ਵਰਤੋਂ ਤੇ ਜ਼ੋਰ ਦਿੱਤਾ ਜਾਵੇਗਾ। ਰਾਸ਼ਟਰਪਤੀ ਕੋਵਿੰਦ ਵੱਲੋਂ ਇਹ ਆਦੇਸ਼ ਰਾਸ਼ਟਰਪਤੀ ਭਵਨ ਕਰੋਨਾ ਖਿਲਾਫ ਲੜਾਈ ਸਮੇਂ ਪੈਸੇ ਅਤੇ ਸ੍ਰੋਤਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਂਣ ਦੇ ਉਦੇਸ਼ ਨਾਲ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਇਸ ਬਾਰੇ ਟਵਿਟ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਕਦਮਾਂ ਨਾਲ ਵਿਤੀ ਸਾਲ ਵਿਚ ਰਾਸ਼ਟਰਪਤੀ ਭਵਨ ਦੀ ਕਰੀਬ 20 ਫੀਸਦੀ ਰਾਸ਼ੀ ਦੀ ਬੱਚਤ ਕੀਤੀ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਕਦਮਾਂ ਨਾਲ ਰਾਸ਼ਟਰਪਤੀ ਭਵਨ ਵਿਚੋਂ 40-45 ਕਰੋੜ ਦੀ ਰਾਸ਼ੀ ਦੀ ਬੱਚਤ ਕੀਤੀ ਜਾਵੇਗੀ। ਰਾਸ਼ਟਰਪਤੀ ਭਵਨ ਦਾ ਸਲਾਨਾ ਬਜਟ 200 ਕਰੋੜ ਦਾ ਹੁੰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।