ਕੋਰੋਨਾ: ਪਤੀ ਨੂੰ ਕਿਡਨੀ ਦੇਣ ਲਈ ਪਤਨੀ ਦੀ ਅਜੀਬ ਸ਼ਰਤ, 'ਪਹਿਲਾਂ ਜਾਇਦਾਦ ਮੇਰੇ ਨਾਮ ਕਰੋ'

ਏਜੰਸੀ

ਖ਼ਬਰਾਂ, ਰਾਸ਼ਟਰੀ

ਪਤੀ ਦੀ ਹੋਈ ਮੌਤ

Wife demand property for giving kidney to husband

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਅਪਣੇ ਕਰੀਬੀਆਂ ਨੂੰ ਬਚਾਉਣ ਲਈ ਲੋਕ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਕਈ ਲੋਕ ਜ਼ਿੰਦਗੀ ਦੀ ਜੰਗ ਹਾਰ ਜਾਂਦੇ ਹਨ। ਇਸ ਦੌਰਾਨ ਰਾਜਸਥਾਨ ਦੇ ਭਰਤਪੁਰ ਤੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਜ਼ਿਲ੍ਹਾ ਹਸਪਤਾਲ ਵਿਚ ਭਰਤੀ ਕੋਰੋਨਾ ਪੀੜਤ ਪਤੀ ਨੂੰ ਕਿਡਨੀ ਦੀ ਲੋੜ ਸੀ ਪਰ ਪਤਨੀ ਨੇ ਉਸ ਨੂੰ ਕਿਡਨੀ ਦੇਣ ਤੋਂ ਪਹਿਲਾਂ ਅਜੀਬ ਸ਼ਰਤ ਰੱਖੀ।

ਹਸਪਤਾਲ ਦੇ ਕੋਰੋਨਾ ਵਾਰਡ ਵਿਚ ਮਰੀਜ਼ ਦੀ ਜਾਇਦਾਦ ਨੂੰ ਲੈ ਕੇ ਪਰਿਵਾਰ ਦੀਆਂ ਦੋ ਧਿਰਾਂ ਵਿਚ ਬਹਿਸ ਹੋ ਗਈ। ਪਤਨੀ ਨੇ ਪਤੀ ਨੂੰ ਕਿਡਨੀ ਦੇਣ ਤੋਂ ਪਹਿਲਾਂ ਸ਼ਰਤ ਰੱਖੀ ਕਿ ਪਹਿਲਾਂ ਜਾਇਦਾਦ ਉਸ ਦੇ ਨਾਮ ਕੀਤੀ ਜਾਵੇ। ਮਾਮਲਾ ਇੰਨਾ ਜ਼ਿਆਦਾ ਵਧ ਗਿਆ ਕਿ ਪਤੀ ਦੀ ਮੌਤ ਹੋ ਗਈ।   

ਮਾਮਲਾ ਕਰੀਬ ਚਾਰ ਦਿਨ ਪੁਰਾਣਾ ਹੈ। ਭਰਤਪੁਰ ਦੇ ਰੂਪਕਿਸ਼ੋਰ ਦੀ ਕਿਡਨੀ ਖਰਾਬ ਸੀ ਤੇ ਉਸ ਨੂੰ ਕੋਰੋਨਾ ਹੋ ਗਿਆ। ਇਸ ਦੌਰਾਨ ਡਾਕਟਰਾਂ ਨੇ ਕਿਡਨੀ ਟ੍ਰਾਂਸਪਲਾਂਟ ਦੀ ਗੱਲ ਕਹੀ ਹੈ। ਇਸ ਤੋਂ ਬਅਦ ਪਤਨੀ ਨੇ ਕਿਹਾ ਕਿ ਜਦੋਂ ਤੱਕ ਪਤੀ ਦੀ ਜਾਇਦਾਦ ਉਸ ਦੇ ਨਾਮ ਨਹੀਂ ਹੁੰਦੀ ਉਹ ਕਿਡਨੀ ਨਹੀਂ ਦੇਵੇਗੀ।

ਹਾਲਾਂਕਿ ਇਸ ਦੌਰਾਨ ਰੂਪਕਿਸ਼ੋਰ ਦਾ ਛੋਟਾ ਭਰਾ ਅਪਣੀ ਪਤਨੀ ਦੀ ਕਿਡਨੀ ਦੇਣ ਲਈ ਰਾਜ਼ੀ ਸੀ ਪਰ ਰੂਪਕਿਸ਼ੋਰ ਦੀ ਪਤਨੀ ਨਹੀਂ ਮੰਨੀ ਤੇ ਰੂਪਕਿਸ਼ੋਰ ਦੀ ਮੌਤ ਹੋ ਗਈ। ਇਸ ਤੋਂ ਬਾਅਦ ਵੀ ਹਸਪਤਾਲ ਵਿਚ ਕਾਫੀ ਝਗਤਾ ਹੋਇਆ। ਦੱਸ ਦਈਏ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੇਹੱਦ ਘਾਤਕ ਸਾਬਿਤ ਹੋ ਰਹੀ ਹੈ ਪਰ ਇਸ ਦੌਰਾਨ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ।