ਮਿਆਂਮਾਰ 'ਚ ਤਬਾਹੀ ਮਚਾਉਣ ਤੋਂ ਬਾਅਦ ਭਾਰਤ 'ਚ ਵੀ ਅਪਣਾ ਅਸਰ ਵਿਖਾਵੇਗਾ ਮੋਚਾ ਤੂਫਾਨ, ਚਿਤਾਵਨੀ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਕਾ ਚੱਕਰਵਾਤ ਕਾਰਨ ਕਈ ਇਲਾਕਿਆਂ ਵਿਚ ਮੀਂਹ ਪੈਣ ਦੀ ਚਿਤਾਵਨੀ ਜਾਰੀ

photo

 

 ਨਵੀਂ ਦਿੱਲੀ : ਚੱਕਰਵਾਤੀ ਤੂਫਾਨ ਮੋਕਾ ਮਿਆਂਮਾਰ ਦੇ ਤੱਟਵਰਤੀ ਖੇਤਰਾਂ ਨਾਲ ਟਕਰਾਉਣ ਤੋਂ ਬਾਅਦ ਥੋੜ੍ਹਾ ਕਮਜ਼ੋਰ ਹੋ ਗਿਆ ਹੈ। ਹਵਾ ਦੀ ਰਫ਼ਤਾਰ ਘਟ ਕੇ 55 ਕਿਲੋਮੀਟਰ ਪ੍ਰਤੀ ਘੰਟਾ ਰਹਿ ਗਈ ਹੈ। ਹੁਣ ਭਾਰਤ ਵਿਚ ਇਸਦਾ ਕੀ ਅਸਰ ਹੋਵੇਗਾ। ਮੌਸਮ ਵਿਭਾਗ ਨੇ ਇਸ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ। ਆਈਐਮਡੀ ਦੇ ਅਨੁਸਾਰ, ਮੋਕਾ ਚੱਕਰਵਾਤ ਕਾਰਨ ਪੂਰਬੀ ਰਾਜਾਂ ਤ੍ਰਿਪੁਰਾ, ਮਿਜ਼ੋਰਮ, ਨਾਗਾਲੈਂਡ ਅਤੇ ਮਨੀਪੁਰ ਵਿਚ ਭਾਰੀ ਮੀਂਹ ਪੈ ਸਕਦਾ ਹੈ। ਮੱਧ ਪ੍ਰਦੇਸ਼ ਅਤੇ ਗੁਜਰਾਤ ਵਿਚ ਗਰਮੀ ਦੀ ਸੰਭਾਵਨਾ ਹੈ। 

ਮਿਆਂਮਾਰ 'ਚ ਤੂਫਾਨ ਕਾਰਨ ਹੋਇਆ ਨੁਕਸਾਨ
ਤੂਫਾਨ ਕਾਰਨ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਤੂਫਾਨ ਕਾਰਨ 700 ਲੋਕ ਜ਼ਖ਼ਮੀ ਹੋਏ ਹਨ।
ਤੇਜ਼ ਹਵਾਵਾਂ ਨਾਲ ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ।
ਬਿਜਲੀ ਦੇ ਟਰਾਂਸਫਾਰਮਰਾਂ ਦਾ ਨੁਕਸਾਨ।
ਟੈਲੀਫੋਨ ਟਾਵਰ ਵੀ ਹਵਾ ਵਿਚ ਉਡ ਗਏ।
ਕੁਝ ਇਲਾਕਿਆਂ ਵਿੱਚ ਹੜ੍ਹ ਦੀ ਸਥਿਤੀ ਬਣੀ
ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਸਥਾਨਾਂ 'ਤੇ ਜਾਣਾ ਪਿਆ।

ਮੌਸਮ ਵਿਭਾਗ ਨੇ ਭਾਰਤ ਵਿਚ ਮੋਕਾ ਤੂਫ਼ਾਨ ਨੂੰ ਲੈ ਕੇ ਇਕ ਨਵੀਂ ਚੇਤਾਵਨੀ ਜਾਰੀ ਕੀਤੀ ਹੈ। ਤ੍ਰਿਪੁਰਾ ਅਤੇ ਮਿਜ਼ੋਰਮ ਰਾਜਾਂ ਵਿਚ ਮੀਂਹ ਪੈਣ ਦੀ ਚਰਚਾ ਹੈ। ਇਸ ਤੋਂ ਇਲਾਵਾ ਨਾਗਾਲੈਂਡ, ਮਣੀਪੁਰ ਅਤੇ ਦੱਖਣੀ ਅਸਾ ਮ ਰਾਜਾਂ ਵਿਚ ਅਗਲੇ ਦੋ ਦਿਨਾਂ ਤੱਕ ਮੀਂਹ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਅਰੁਣਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ 15 ਤੋਂ 16 ਮਈ ਦਰਮਿਆਨ ਭਾਰੀ ਮੀਂਹ ਦੀ ਸੰਭਾਵਨਾ ਹੈ।
ਅਗਲੇ 3 ਦਿਨਾਂ ਦੌਰਾਨ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿਚ ਵੱਧ ਤੋਂ ਵੱਧ ਤਾਪਮਾਨ ਵਿਚ 2-4 ਡਿਗਰੀ ਦਾ ਵਾਧਾ ਹੋ ਸਕਦਾ ਹੈ। ਉਥੇ ਹੀ ਦੱਖਣੀ ਭਾਰਤ 'ਚ ਅਗਲੇ 5 ਦਿਨਾਂ ਦੌਰਾਨ ਤਾਪਮਾਨ 'ਚ 2-3 ਡਿਗਰੀ ਦਾ ਵਾਧਾ ਹੋਵੇਗਾ। ਉੱਤਰੀ ਪੱਛਮੀ ਭਾਰਤ ਵਿਚ ਅਗਲੇ 3 ਦਿਨਾਂ ਵਿਚ ਤਾਪਮਾਨ ਵਿਚ 2 ਡਿਗਰੀ ਦੀ ਗਿਰਾਵਟ ਆਵੇਗੀ।