ਮੈਨੂੰ ਪਤੀ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ, ਸੁਨੀਤਾ ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਨੇ ਅੱਜ ਦੋਸ਼ ਲਗਾਇਆ ਕਿ ਸੋਮਵਾਰ ਸਵੇਰੇ ਤੋਂ ਉਪ ਰਾਜਪਾਲ ਸਕੱਤਰੇਤ ਵਿਚ ਧਰਨੇ ਉੱਤੇ ਬੈਠੇ ...

Arvind kejriwal at LG house

ਨਵੀਂ ਦਿੱਲੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਨੇ ਅੱਜ ਦੋਸ਼ ਲਗਾਇਆ ਕਿ ਸੋਮਵਾਰ ਸਵੇਰੇ ਤੋਂ ਉਪ ਰਾਜਪਾਲ ਸਕੱਤਰੇਤ ਵਿਚ ਧਰਨੇ ਉੱਤੇ ਬੈਠੇ ਮੰਤਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਨਾਲ ਮਿਲਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ।  ਸੁਨੀਤਾ ਕੇਜਰੀਵਾਲ ਨੇ ਟਵਿਟਰ ਉੱਤੇ ਲਿਖਿਆ ਹੈ ਕਿ ਕੈਦੀਆਂ ਨੂੰ ਵੀ ਅਪਣੇ ਪਰਿਵਾਰਕ ਨਾਲ ਮਿਲਣ ਦਿੱਤਾ ਜਾਂਦਾ ਹੈ।

ਮੁੱਖ ਮੰਤਰੀ ਦੀ ਪਤਨੀ  ਅਨੁਸਾਰ, ਉਹ ਆਪ, ਉਨ੍ਹਾਂ ਦੀ ਸੱਸ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਪਤਨੀ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਪਤਨੀ ਅਪਣੇ ਪਰਿਵਾਰਕ ਮੈਂਬਰਾਂ ਨਾਲ ਮਿਲਣ ਵੀਰਵਾਰ ਨੂੰ ਉਪ ਰਾਜਪਾਲ ਸਕੱਤਰੇਤ ਗਏ ਸਨ, ਪਰ ਉਨ੍ਹਾਂ ਨੂੰ ਧਰਨੇ ਤੇ ਬੈਠੇ ਮੰਤਰੀਆਂ ਨਾਲ ਮਿਲਣ ਨਹੀਂ ਦਿੱਤਾ ਗਿਆ।  ਸੁਨੀਤਾ ਕੇਜਰੀਵਾਲ ਨੇ ਟਵੀਟ ਕੀਤਾ, ‘‘ਮਾਣਯੋਗ ਐਲਜੀ ਸਰ, ਕੀ ਅਸੀਂ ਚਾਰ ਔਰਤਾਂ ਮੁੱਖ ਮੰਤਰੀ ਦੀ ਮਾਂ ਅਤੇ ਪਤਨੀ, ਉਪ ਮੁੱਖ ਮੰਤਰੀ ਦੀ ਪਤਨੀ ਅਤੇ ਸਤੇਂਦਰ ਜੈਨ ਦੀ ਪਤਨੀ ਤੁਹਾਡੀ ਸੁਰੱਖਿਆ ਲਈ ਖ਼ਤਰਾ ਹਾਂ

ਕਿ ਤੁਸੀ ਸਾਨੂੰ ਆਪਣੇ ਘਰ ਤੱਕ ਜਾਣ ਵਾਲੀ ਸੜਕ ਉੱਤੇ ਵੀ ਨਹੀਂ ਆਉਣ ਦੇ ਰਹੇ? ਕਿਰਪਾ ਕਰ ਕਿ ਸਾਡੇ ਵੱਲੋਂ ਇੰਨਾ ਖ਼ਤਰਾ ਮਹਿਸੂਸ ਨਾ ਕਰੋ’ਇੱਕ ਹੋਰ ਟਵੀਟ ਵਿਚ ਉਨ੍ਹਾਂ ਨੇ ਲਿਖਿਆ ਕਿ ਦਿੱਲੀ ਦੇ ਉਪ ਰਾਜਪਾਲ ਜੀ, ਅਸੀਂ ਕਾਫ਼ੀ ਦੇਰ ਤੱਕ ਇੰਤਜਾਰ ਕੀਤਾ ਪਰ ਸਾਨੂੰ ਅਪਣੇ ਪਰਿਵਾਰਾਂ ਨਾਲ ਮਿਲਣ ਦੀ ਆਗਿਆ ਨਹੀਂ ਮਿਲੀ। ਸਾਡੇ ਨਾਲੋਂ ਕੈਦੀ ਚੰਗੇ ਹੁੰਦੇ ਹਨ ਜਿਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਮਿਲਣ ਦਿੱਤਾ ਜਾਂਦਾ ਹੈ। 

 ਐਲਜੀ ਦਫ਼ਤਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਮੰਤਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਉਪ ਰਾਜਪਾਲ ਦਫ਼ਤਰ ਦੇ ਬਾਹਰ ਮੁਲਾਕਾਤ ਕਰਨ ਦਿੱਤਾ ਜਾ ਸਕਦਾ ਹੈ, ਕਿਉਂਕਿ ਅਜਿਹੀਆਂ ਮੁਲਾਕਾਤਾਂ ਉੱਤੇ ਕੋਈ ਰੋਕ ਨਹੀਂ ਹੈ।