ਸੀਐਮ ਆਫ਼ਿਸ ਧਰਨਾ ਦੇ ਰਹੇ ਭਾਜਪਾ ਵਿਧਾਇਕ ਦਾ ਦੋਸ਼, ਕੇਜਰੀਵਾਲ ਨੇ ਟਾਇਲਟ ਵਿਚ ਲਗਵਾਇਆ ਤਾਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਸੀਐਮ ਕੇਜਰੀਵਾਲ, ਡਿਪਟੀ ਸੀਐਮ ਮਨੀਸ਼ ਸਿਸੋਦਿਆ, ਮੰਤਰੀ ਗੋਪਾਲ ਰਾਏ ਅਤੇ ਸਤੇਂਦਰ ਜੈਨ

Kejriwal locked in the toilet

ਨਵੀਂ ਦਿੱਲੀ, ਦਿੱਲੀ ਸੀਐਮ ਕੇਜਰੀਵਾਲ, ਡਿਪਟੀ ਸੀਐਮ ਮਨੀਸ਼ ਸਿਸੋਦਿਆ, ਮੰਤਰੀ ਗੋਪਾਲ ਰਾਏ ਅਤੇ ਸਤੇਂਦਰ ਜੈਨ ਸੋਮਵਾਰ ਤੋਂ ਐਲਜੀ ਦਫਤਰ ਵਿਚ ਧਰਨੇ ਉੱਤੇ ਬੈਠੇ ਹਨ।  ਉਥੇ ਹੀ ਬੁੱਧਵਾਰ ਤੋਂ ਭਾਜਪਾ ਵਿਧਾਇਕ ਅਤੇ ਆਪ ਬਾਗੀ ਐਮਐਲਏ ਕਪਿਲ ਮਿਸ਼ਰਾ ਸੀਐੱਮ ਘਰ ਉੱਤੇ ਧਰਨੇ ਦੇ ਰਹੇ ਹਨ। ਸੀਐੱਮ ਦਫ਼ਤਰ ਵਿਚ ਧਰਨਾ ਦੇ ਰਹੇ ਬੀਜੇਪੀ ਵਿਧਾਇਕ ਵਿਜੇਂਦਰ ਗੁਪਤਾ ਨੇ ਦੋਸ਼ ਲਗਾਇਆ ਹੈ ਕਿ ਕੇਜਰੀਵਾਲ ਨੇ ਆਫਿਸ ਦੇ ਟਾਇਲੇਟ ਨੂੰ ਤਾਲਾ ਲਗਵਾ ਦਿੱਤਾ ਹੈ।

 ਗੁਪਤਾ ਨੇ ਵੀਰਵਾਰ ਸਵੇਰੇ ਟਵੀਟ ਕਰ ਕਿ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਦਫ਼ਤਰ ਵਿਚ ਪਾਣੀ ਦੀ ਮੰਗ ਨੂੰ ਲੈ ਕੇ ਉਹ 20 ਘੰਟੇ ਤੋਂ ਬੈਠੇ ਹਨ, ਸਾਰੀ ਰਾਤ ਮੱਛਰਾਂ ਤੋਂ ਪਰੇਸ਼ਾਨ ਰਹੇ ਅਤੇ ਸੀਐਮ ਨੇ ਆਫਿਸ ਦੇ ਟਾਇਲੇਟ ਉੱਤੇ ਵੀ ਤਾਲਾ ਲਗਵਾ ਦਿੱਤਾ ਹੈ। ਗੁਪਤਾ ਨੇ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦੀ ਡਰਾਮੇਬਾਜ਼ੀ ਨੂੰ ਬੇਨਕਾਬ ਕਰਨ ਲਈ ਸਾਡਾ ਧਰਨਾ ਜਾਰੀ ਰਹੇਗਾ।