ਅਣਜਾਣ ਵਿਅਕਤੀਆਂ ਨੇ ਇਕ ਪ੍ਰਾਪਟੀ ਡੀਲਰ ਨੂੰ ਮਾਰੀ ਗੋਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਘਰ ਦੇ ਬਾਹਰ ਇਸ ਕਾਰੇ ਨੂੰ ਦਿੱਤਾ ਅੰਜ਼ਾਮ

Delhi crime property dealer was shot dead outside of his house in vikaspuri

ਨਵੀਂ ਦਿੱਲੀ: ਦਿੱਲੀ ਦੇ ਵਿਕਾਸਪੁਰੀ ਇਲਾਕੇ ਵਿਚ ਇਕ ਪ੍ਰਾਪਟੀ ਡੀਲਰ ਦੀ ਉਸੇ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਹਿਲਾਂ ਬਦਮਾਸ਼ਾਂ ਨੇ ਮ੍ਰਿਤਕ ਅਮਿਤ ਕੋਚਰ ਨੂੰ ਉਸ ਦੇ ਘਰ ਤੋਂ ਬਾਹਰ ਘਸੀਟ ਕੇ ਕੱਢਿਆ। ਉਸ ਨੂੰ ਗੱਡੀ ਵਿਚ ਬਿਠਾਇਆ ਅਤੇ ਘਰ ਤੋਂ ਬਾਹਰ ਹੀ ਗੋਲੀ ਮਾਰ ਦਿੱਤੀ। ਪੁਲਿਸ ਮੁਤਾਬਕ ਅਮਿਤ ਸ਼ਾਹ ਅਪਣੀ ਪਤਨੀ ਨਾਲ ਵਿਕਾਸਪੁਰੀ ਵਿਚ ਰਹਿੰਦਾ ਸੀ।

ਅਮਿਤ ਦਾ ਪਹਿਲਾਂ ਕਈ ਸਾਲ ਤਕ ਅਪਣਾ ਬੀਪੀਓ ਸੀ ਪਰ ਉਹ ਪ੍ਰਾਪਟੀ ਡੀਲਿੰਗ ਦਾ ਕੰਮ ਕਰਦਾ ਸੀ। ਉਥੇ ਹੀ ਅਮਿਤ ਦੀ ਪਤਨੀ ਇਕ ਕਾਲ ਸੈਂਟਰ ਵਿਚ ਕੰਮ ਕਰਦੀ ਹੈ। ਵੀਰਵਾਰ ਦੀ ਰਾਤ ਅਮਿਤ ਕਰੀਬ 11 ਵਜੇ ਅਪਣੇ 2 ਦੋਸਤਾਂ ਨਾਲ ਘਰ ਵਿਚ ਮੌਜੂਦ ਸੀ। ਅਮਿਤ ਅਤੇ ਉਸ ਦੇ ਦੋਸਤਾਂ ਨੇ ਆਨਲਾਈਨ ਭੋਜਨ ਆਰਡਰ ਕੀਤਾ ਸੀ। ਥੋੜੀ ਦੇਰ ਬਾਅਦ ਅਮਿਤ ਦੇ ਘਰ ਦੀ ਘੰਟੀ ਵੱਜੀ। ਅਮਿਤ ਨੂੰ ਲੱਗਿਆ ਕਿ ਖਾਣੇ ਵਾਲੇ ਡਿਲੀਵਰੀ ਬਾਇ ਆਇਆ ਹੈ।

ਜਿਵੇਂ ਹੀ ਅਮਿਤ ਨੇ ਦਰਵਾਜ਼ਾ ਖੋਲ੍ਹਿਆ ਕੁੱਝ ਬਦਮਾਸ਼ ਅਮਿਤ ਨੂੰ ਘਸੀਟ ਕੇ ਬਾਹਰ ਗੱਡੀ ਵਿਚ ਬਿਠਾ ਦਿੰਦੇ ਹਨ ਅਤੇ ਫਿਰ ਉਸ ਨੂੰ ਗੋਲੀ ਮਾਰ ਦਿੱਤੀ। ਗੋਲੀ ਦੀ ਆਵਾਜ਼ ਸੁਣ ਕੇ ਅਮਿਤ ਦੋ ਦੋਵੇਂ ਦੋਸਤ ਜਦੋਂ ਘਰ ਤੋਂ ਬਾਹਰ ਨਿਕਲੇ ਤਾਂ ਬਦਮਾਸ਼ ਅਮਿਤ ਦੇ ਦੋਸਤਾਂ ਵੱਲ ਬੰਦੂਕ ਕਰਦੇ ਹੋਏ ਫਰਾਰ ਹੋ ਗਏ। ਅਮਿਤ ਦੀ ਮੌਕੇ 'ਤੇ ਮੌਤ ਹੋ ਗਈ।

ਅਮਿਤ ਦੇ ਪਰਵਾਰ ਦਾ ਕਹਿਣਾ ਹੇ ਉਸ ਦੀ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਸੀ। ਪੁਲਿਸ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ਼ ਦੀ ਜਾਂਚ ਕਰ ਰਹੀ ਹੈ। ਪੁਲਿਸ ਕਾਰਵਾਈ ਵਿਚ ਜੁੱਟ ਗਈ ਹੈ।