ਜਦੋਂ ਕਮਾਂਡੋ ਜਵਾਨਾਂ ਨੇ ਸ਼ਹੀਦ ਦੋਸਤ ਦੀ ਭੈਣ ਦੇ ਪੈਰਾਂ ਹੇਠਾਂ ਵਿਛਾਈਆਂ ਤਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਮਾਂਡੋ ਜਵਾਨਾਂ ਨੇ ਮਿਲ ਕੇ ਕੀਤਾ ਸ਼ਹੀਦ ਦੋਸਤ ਦੀ ਭੈਣ ਦਾ ਵਿਆਹ

Jyoti Prakash Nirala

ਬਿਹਾਰ- ਬਿਹਾਰ ਵਿਚ ਹੋਏ ਇਕ ਵਿਆਹ ਦੀ ਸੋਸ਼ਲ ਮੀਡੀਆ 'ਤੇ ਖ਼ੂਬ ਚਰਚਾ ਹੋ ਰਹੀ ਹੈ। ਚਰਚਾ ਹੋਵੇ ਵੀ ਕਿਉਂ ਨਾ ਵਿਆਹ ਵਿਚ ਜੋ ਕੁੱਝ ਵੀ ਹੋਇਆ ਉਹ ਵਾਕਈ ਚਰਚਾ ਕਰਨ ਦੇ ਲਾਇਕ ਹੈ। ਦਰਅਸਲ ਇਹ ਵਿਆਹ ਸ਼ਹੀਦ ਗਰੁੜ ਕਮਾਂਡੋ ਜੋਤੀ ਪ੍ਰਕਾਸ਼ ਨਿਰਾਲਾ ਦੀ ਭੈਣ ਦਾ ਸੀ ਜੋ ਦੋ ਸਾਲ ਪਹਿਲਾਂ ਸ਼ਹੀਦ ਹੋ ਗਏ ਸਨ। ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਸ਼ਹੀਦ ਨਿਰਾਲਾ ਦੇ ਕਮਾਂਡੋ ਦੋਸਤਾਂ ਨੇ ਇਸ ਵਿਆਹ ਦਾ ਜ਼ਿੰਮਾ ਉਠਾਇਆ ਅਤੇ ਪੈਸੇ ਇਕੱਠੇ ਕਰਕੇ ਨਿਰਾਲਾ ਦੀ ਭੈਣ ਦਾ ਵਿਆਹ ਧੂਮਧਾਮ ਨਾਲ ਕੀਤਾ।

ਇਸ ਵਿਆਹ ਦੀ ਇਕ ਹੋਰ ਖ਼ਾਸ ਗੱਲ ਤੁਹਾਨੂੰ ਦੱਸਣੀ ਬਾਕੀ ਹੈ। ਜਿਸ ਕਰਕੇ ਇਹ ਵਿਆਹ ਜ਼ਿਆਦਾ ਚਰਚਾ ਵਿਚ ਆਇਆ। ਉਹ ਖ਼ਾਸ ਗੱਲ ਇਹ ਹੈ ਕਿ ਜਿਸ ਸਮੇਂ ਲੜਕੀ ਦੀ ਵਿਦਾਈ ਹੋ ਰਹੀ ਸੀ ਤਾਂ ਸ਼ਹੀਦ ਦੇ ਦੋਸਤਾਂ ਨੇ ਸ਼ਸ਼ੀ ਕਲਾ ਦੇ ਪੈਰ ਜ਼ਮੀਨ 'ਤੇ ਨਹੀਂ ਲੱਗਣ ਦਿੱਤੇ ਬਲਕਿ ਉਸ ਦੇ ਪੈਰਾਂ ਹੇਠਾਂ ਸਾਰੇ ਕਮਾਂਡੋ ਜਵਾਨਾਂ ਨੇ ਅਪਣੀਆਂ ਤਲੀਆਂ ਵਿਛਾ ਦਿੱਤੀਆਂ। ਵਾਕਈ ਵਿਆਹ ਵਿਚ ਇਹ ਪਲ ਬਹੁਤ ਹੀ ਯਾਦਗਾਰੀ ਵਾਲੇ ਸਨ।

ਸ਼ਹੀਦ ਜੋਤੀ ਪ੍ਰਕਾਸ਼ ਨਿਰਾਲਾ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 18 ਨਵੰਬਰ 2017 ਨੂੰ ਜੰਮੂ ਕਸ਼ਮੀਰ ਵਿਚ ਬਾਂਦੀਪੋਰਾ ਦੇ ਪਿੰਡ ਚੰਦਰਨਗਰ ਵਿਚ ਇਕੱਲਿਆਂ ਹੀ ਤਿੰਨ ਅਤਿਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਇਸੇ ਮੁਠਭੇੜ ਦੌਰਾਨ ਨਿਰਾਲਾ ਵੀ ਅਤਿਵਾਦੀਆਂ ਦੀ ਗੋਲੀ ਲੱਗਣ ਨਾਲ ਸ਼ਹੀਦ ਹੋ ਗਏ ਸਨ। ਇਸ ਬਹਾਦੁਰੀ ਤੋਂ ਬਾਅਦ ਨਿਰਾਲਾ ਏਅਰਫੋਰਸ ਦੇ ਪਹਿਲੇ ਅਜਿਹੇ ਜਵਾਨ ਬਣੇ। ਜਿਨ੍ਹਾਂ ਨੂੰ ਗਰਾਊਂਡ ਅਪਰੇਸ਼ਨ ਲਈ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।