ਲੱਖਾਂ ਵਿਦਿਆਰਥੀਆਂ ਨੂੰ ਰਾਹਤ: NEET UG-2024 ਪ੍ਰੀਖਿਆ ਲਈ ਉਮਰ ਵਿਚ 11 ਮਹੀਨਿਆਂ ਦੀ ਛੋਟ

ਏਜੰਸੀ

ਖ਼ਬਰਾਂ, ਰਾਸ਼ਟਰੀ

31 ਦਸੰਬਰ 2024 ਤਕ 17 ਸਾਲ ਦੀ ਉਮਰ ਪੂਰੀ ਕਰ ਚੁਕੇ ਵਿਦਿਆਰਥੀ ਪ੍ਰੀਖਿਆ ’ਚ ਹੋ ਸਕਣਗੇ ਸ਼ਾਮਲ

Student of Age 17 Years Till 31 December 24 Will Be Able To Give NEET

 

ਨਵੀਂ ਦਿੱਲੀ: ਨੈਸ਼ਨਲ ਮੈਡੀਕਲ ਕਮਿਸ਼ਨ ਨੇ ਨੀਟ ਯੂਜੀ-2023 ਨਤੀਜਾ ਜਾਰੀ ਕਰਨ ਦੇ ਨਾਲ ਨਿਯਮਾਂ ਵਿਚ ਵੱਡਾ ਬਦਲਾਅ ਕੀਤਾ ਹੈ। ਦਰਅਸਲ ਲੱਖਾਂ ਵਿਦਿਆਰਥੀਆਂ ਨੂੰ ਉਮਰ ਮਾਪਦੰਡਾਂ ਵਿਚ ਵੱਡੀ ਛੋਟ ਦਿਤੀ ਗਈ ਹੈ। ਹੁਣ ਜਿਹੜੇ ਵਿਦਿਆਰਥੀ 31 ਦਸੰਬਰ 2024 ਤਕ 17 ਸਾਲ ਦੀ ਉਮਰ ਪੂਰੀ ਕਰ ਚੁਕੇ ਹਨ, ਉਹ ਨੀਟ ਯੂਜੀ -2024 ਵਿਚ ਸ਼ਾਮਲ ਹੋ ਸਕਣਗੇ।

ਇਹ ਵੀ ਪੜ੍ਹੋ: ਪੰਜਾਬ ਸਿਵਲ ਸੇਵਾ ਨਿਯਮ 1934 ’ਚ ਸੋਧ ਨਾ ਕੀਤੇ ਜਾਣ ’ਤੇ ਅਦਾਲਤ ਨੇ ਪ੍ਰਗਟਾਈ ਨਾਰਾਜ਼ਗੀ

ਪੁਰਾਣੇ ਨਿਯਮਾਂ ਅਨੁਸਾਰ 31 ਜਨਵਰੀ, 2024 ਤਕ 17 ਸਾਲ ਦੀ ਉਮਰ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਨੀਟ ਯੂਜੀ -2024 ਪ੍ਰੀਖਿਆ ਵਿਚ ਸ਼ਾਮਲ ਹੋਣ ਲਈ ਯੋਗ ਘੋਸ਼ਿਤ ਕੀਤਾ ਗਿਆ ਸੀ। ਕੋਟਾ ਦੇ ਸਿੱਖਿਆ ਮਾਹਿਰ ਦੇਵ ਸ਼ਰਮਾ ਦਾ ਕਹਿਣਾ ਹੈ ਕਿ ਅੰਡਰਗਰੈਜੂਏਟ ਮੈਡੀਕਲ ਐਜੂਕੇਸ਼ਨ ਬੋਰਡ (ਯੂ.ਜੀ.ਐਮ.ਈ.ਆਰ.) ਦੇ ਚੇਅਰਮੈਨ ਵਲੋਂ ਜਾਰੀ ਹੁਕਮਾਂ ਮੁਤਾਬਕ ਹੁਣ 17 ਸਾਲ ਦੀ ਉਮਰ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਪੁਰਾਣੇ ਨਿਯਮਾਂ ਮੁਤਾਬਕ 11 ਮਹੀਨਿਆਂ ਦੀ ਵਾਧੂ ਛੋਟ ਮਿਲੇਗੀ।

ਇਹ ਵੀ ਪੜ੍ਹੋ: ਆਰਥਕ ਤੰਗੀ ਕਰ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਦਸ ਦੇਈਏ ਕਿ ਹਰ ਸਾਲ ਔਸਤਨ 20  ਲੱਖ ਵਿਦਿਆਰਥੀ ਨੀਟ ਯੂਜੀ ਪ੍ਰੀਖਿਆ ਲਈ ਅਪਲਾਈ ਕਰਦੇ ਹਨ। ਨੀਟ ਯੂਜੀ  ਲਈ ਜਾਰੀ ਕੀਤੇ ਗਏ ਯੋਗਤਾ ਮਾਪਦੰਡਾਂ ਵਿਚ 12ਵੀਂ ਬੋਰਡ ਵਿਚ ਅੰਕਾਂ ਦੀ ਪ੍ਰਤੀਸ਼ਤਤਾ ਦੀ ਭੂਮਿਕਾ ਨੂੰ ਵੀ ਖਤਮ ਕਰ ਦਿਤਾ ਗਿਆ ਹੈ। ਹੁਣ 12ਵੀਂ ਬੋਰਡ ਪਾਸ ਕਰਨ ਵਾਲੇ ਸਾਰੇ ਵਿਦਿਆਰਥੀ ਮੈਡੀਕਲ ਦਾਖਲਾ ਪ੍ਰੀਖਿਆ ਨੀਟ-ਯੂਜੀ ਵਿਚ ਸ਼ਾਮਲ ਹੋਣ ਦੇ ਯੋਗ ਹੋਣਗੇ।